Israel V/S Palestine  ਯੁੱਧ: ਹੁਣ ਤੱਕ 10 ਹਜ਼ਾਰ ਲੋਕਾਂ ਦੀ ਮੌਤ, 4,880 ਬੱਚੇ ਵੀ ਸ਼ਾਮਲ

ਇਜ਼ਰਾਈਲ ਅਤੇ ਫਲਸਤੀਨ ਵਿਚਾਲੇ ਯੁੱਧ ਰੁਕਣ ਦਾ ਨਾਮ ਨਹੀਂ ਲੈ ਰਿਹਾ,ਜਿਸ ਦਾ ਖਾਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ। ਯੁੱਧ ਦੇ ਹਾਲਾਤ ਦਿਨ-ਬ-ਦਿਨ ਬਦ ਤੋਂ ਬੱਦਤਰ ਹੁੰਦੇ ਜਾ ਰਹੇ ਹਨ। ਹਾਲਾਤ ਇਹ ਹਨ ਕਿ ਗਾਜ਼ਾ ਵਿੱਚ ਹੁਣ ਲਾਸ਼ਾਂ ਨੂੰ ਦਫ਼ਨਾਉਣ ਲਈ ਕੋਈ ਥਾਂ ਨਹੀਂ ਬਚੀ ਹੈ। ਫਲਸਤੀਨੀ ਸਰਕਾਰ ਮੁਤਾਬਕ 7 ਅਕਤੂਬਰ ਨੂੰ ਹਮਾਸ ਦੇ ਹਮਲੇ […]

Share:

ਇਜ਼ਰਾਈਲ ਅਤੇ ਫਲਸਤੀਨ ਵਿਚਾਲੇ ਯੁੱਧ ਰੁਕਣ ਦਾ ਨਾਮ ਨਹੀਂ ਲੈ ਰਿਹਾ,ਜਿਸ ਦਾ ਖਾਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ। ਯੁੱਧ ਦੇ ਹਾਲਾਤ ਦਿਨ-ਬ-ਦਿਨ ਬਦ ਤੋਂ ਬੱਦਤਰ ਹੁੰਦੇ ਜਾ ਰਹੇ ਹਨ। ਹਾਲਾਤ ਇਹ ਹਨ ਕਿ ਗਾਜ਼ਾ ਵਿੱਚ ਹੁਣ ਲਾਸ਼ਾਂ ਨੂੰ ਦਫ਼ਨਾਉਣ ਲਈ ਕੋਈ ਥਾਂ ਨਹੀਂ ਬਚੀ ਹੈ। ਫਲਸਤੀਨੀ ਸਰਕਾਰ ਮੁਤਾਬਕ 7 ਅਕਤੂਬਰ ਨੂੰ ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਇਲੀ ਹਮਲੇ ‘ਚ ਹੁਣ ਤੱਕ 10 ਹਜ਼ਾਰ ਤੋਂ ਜ਼ਿਆਦਾ ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ‘ਚ 4,880 ਬੱਚੇ ਵੀ ਸ਼ਾਮਲ ਹਨ। ਹਮਾਸ ਦੇ ਹਮਲੇ ਵਿੱਚ 1,430 ਇਜ਼ਰਾਈਲੀ ਨਾਗਰਿਕ ਮਾਰੇ ਗਏ ਸਨ।

10 ਲੱਖ ਤੋਂ ਵੱਧ ਲੋਕ ਹੋ ਚੁੱਕੇ ਹਨ ਬੇ-ਘਰ

ਵਰਤਮਾਨ ਵਿੱਚ, ਗਾਜ਼ਾ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਫਲਸਤੀਨ ਦੇ ਪ੍ਰਧਾਨ ਮੰਤਰੀ ਮੁਹੰਮਦ ਸ਼ਤਾਯੇਹ ਨੇ ਸੋਮਵਾਰ ਨੂੰ ਗਾਜ਼ਾ ਦਾ ਨਾਮ ‘ਬਲੱਡ ਵੈਲੀ‘ ਰੱਖਿਆ। ਉਨ੍ਹਾਂ ਦਾਅਵਾ ਕੀਤਾ ਕਿ ਗਾਜ਼ਾ ਵਿੱਚ ਲਾਸ਼ਾਂ ਨੂੰ ਦਫ਼ਨਾਉਣ ਲਈ ਹੁਣ ਹੋਰ ਥਾਂ ਨਹੀਂ ਬਚੀ ਹੈ। ਦੀਰ ਅਲ-ਬਲਾਹ ਸ਼ਹਿਰ ਵਿੱਚ ਸਥਿਤ ਸ਼ੁਹਾਦਾ ਅਲ-ਅਕਸਾ ਹਸਪਤਾਲ ਦੇ ਡਾਕਟਰ ਯਾਸਰ ਅਲੀ ਨੇ ਦੱਸਿਆ ਕਿ ਲਾਸ਼ਾਂ ਨੂੰ ਆਈਸਕ੍ਰੀਮ ਵੈਨ ਵਿੱਚ ਰੱਖਣਾ ਪਿਆ। ਇੱਥੋਂ ਹੁਣ ਤੱਕ 10 ਲੱਖ ਤੋਂ ਵੱਧ ਲੋਕ ਬੇਘਰ ਹੋ ਚੁੱਕੇ ਹਨ। ਹਮਾਸ ਦੇ ਹਮਲੇ ਵਿਚ 5,600 ਇਜ਼ਰਾਈਲੀ ਨਾਗਰਿਕ ਜ਼ਖਮੀ ਹੋਏ ਸਨ, ਜਿਨ੍ਹਾਂ ਵਿਚੋਂ ਕੁਝ ਠੀਕ ਹੋ ਕੇ ਘਰ ਪਰਤ ਗਏ ਹਨ, ਬਾਕੀਆਂ ਦਾ ਇਲਾਜ ਚੱਲ ਰਿਹਾ ਹੈ। ਇਸ ਜੰਗ ਦੀ ਕਵਰੇਜ ਦੌਰਾਨ ਹੁਣ ਤੱਕ 36 ਪੱਤਰਕਾਰ ਆਪਣੀ ਜਾਨ ਗੁਆ ​​ਚੁੱਕੇ ਹਨ। ਜ਼ਿਆਦਾਤਰ ਮੌਤਾਂ ਗਾਜ਼ਾ ਵਿੱਚ ਹੋਈਆਂ ਹਨ।