Israel-Palestine war - ਹਮਾਸ 'ਤੇ ਬੱਚਿਆਂ ਨੂੰ ਮਾਰਨ ਅਤੇ ਸਾੜਨ ਦਾ ਦੋਸ਼

ਇਜ਼ਰਾਈਲ ਦਾ ਕਹਿਣਾ ਹੈ ਕਿ ਯੁੱਧ ਵਿਚ 40 ਬੱਚਿਆਂ ਦੀ ਮੌਤ ਹੋ ਗਈ ਹੈ। ਗਾਜ਼ਾ ਵਿੱਚ 30 ਬੱਚਿਆਂ ਨੂੰ ਬੰਧਕ ਬਣਾ ਲਿਆ ਗਿਆ ਹੈ। ਚਸ਼ਮਦੀਦਾਂ ਮੁਤਾਬਕ ਹਮਾਸ ਦੇ ਅੱਤਵਾਦੀਆਂ ਨੇ ਬੱਚਿਆਂ ਦੇ ਗਲੇ ਅਤੇ ਹੱਥ ਵੱਢ ਦਿੱਤੇ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲੀ ਬੱਚਿਆਂ ਨੂੰ ਸਾੜਿਆ ਗਿਆ ਸੀ।

Share:

ਹਾਈਲਾਈਟਸ

  • ਇਜ਼ਰਾਇਲੀ ਫੌਜ ਨੇ ਇਸ ਸਬੰਧੀ ਗ੍ਰਿਫਤਾਰ ਅੱਤਵਾਦੀ ਤੋਂ ਪੁੱਛਗਿੱਛ ਕੀਤੀ। ਇਸ ਦੌਰਾਨ ਉਸ ਨੇ ਇਜ਼ਰਾਈਲੀ ਬੱਚਿਆਂ ਨੂੰ ਮਾਰਨ ਦਾ ਕਾਰਨ ਦੱਸਿਆ ਹੈ।

ਇਜ਼ਰਾਇਲੀ ਮੀਡੀਆ ਹਾਰੇਟਜ਼ ਮੁਤਾਬਕ ਹਮਾਸ ਦੇ ਅੱਤਵਾਦੀ ਨੇ ਕਿਹਾ ਹੈ ਕਿ ਇਜ਼ਰਾਇਲੀ ਬੱਚੇ ਵੱਡੇ ਹੋ ਕੇ ਫੌਜੀ ਬਣਨ ਦੀ ਕੌਸ਼ਿਸ ਕਰਨਗੇ, ਇਸ ਲਈ ਉਨ੍ਹਾਂ ਨੂੰ ਪਹਿਲਾਂ ਹੀ ਮਾਰ ਦਿੱਤਾ ਗਿਆ ਹੈ। ਬੱਚਿਆਂ ਨੂੰ ਬੰਧਕ ਬਣਾਇਆ ਗਿਆ ਹੈ ਤਾਂ ਜੋ ਉਨ੍ਹਾਂ ਦੇ ਮਨਾਂ ਵਿੱਚ ਡਰ ਬਣਿਆ ਰਹੇ। ਮੈਨੂੰ ਅਜਿਹਾ ਕਰਨ ਦਾ ਕੋਈ ਪਛਤਾਵਾ ਨਹੀਂ ਹੈ।
ਬੇਰਹਿਮੀ ਦੀ ਇੰਤੇਹਾ 
ਅੱਤਵਾਦੀ ਇਜ਼ਰਾਈਲੀ ਬੱਚਿਆਂ ਨੂੰ ਉਨ੍ਹਾਂ ਦੇ ਪੰਘੂੜੇ ਤੋਂ ਚੁੱਕ ਕੇ ਲੈ ਗਏ ਸਨ, 30 ਬੱਚੇ ਹਮਾਸ ਦੀ ਕੈਦ ਵਿੱਚ ਹਨ। ਇਜ਼ਰਾਈਲ ਦੇ ਰੱਖਿਆ ਬਲਾਂ ਨੇ 7 ਅਕਤੂਬਰ ਨੂੰ ਹਮਾਸ ਦੇ ਹਮਲੇ ਦੀ ਵੀਡੀਓ ਸਾਂਝੀ ਕੀਤੀ ਹੈ। ਇਸ 'ਚ ਹਮਾਸ ਦੇ ਲੜਾਕੇ ਇਜ਼ਰਾਇਲੀ ਬੱਚਿਆਂ ਨੂੰ ਉਨ੍ਹਾਂ ਦੇ ਪੰਘੂੜੇ 'ਚੋਂ ਚੁੱਕਦੇ ਹੋਏ ਨਜ਼ਰ ਆਏ। ਇਜ਼ਰਾਈਲ ਨੇ ਦਾਅਵਾ ਕੀਤਾ ਕਿ ਹਮਾਸ ਨੇ ਇਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਦੀ ਹੱਤਿਆ ਕੀਤੀ ਹੈ। ਇਸ ਤੋਂ ਬਾਅਦ ਉਹ ਬੱਚਿਆਂ ਨੂੰ ਆਪਣੇ ਨਾਲ ਲੈ ਗਏ। ਸ਼ੇਅਰ ਕੀਤੀ ਗਈ ਵੀਡੀਓ ਵਿੱਚ ਹਮਾਸ ਦੇ ਲੜਾਕਿਆਂ ਨੂੰ ਇੱਕ ਨਵਜੰਮੇ ਬੱਚੇ ਅਤੇ 4 ਤੋਂ 6 ਸਾਲ ਦੀ ਉਮਰ ਦੇ ਦੋ ਬੱਚਿਆਂ ਨੂੰ ਚੁੱਕਦੇ ਦੇਖਿਆ ਗਿਆ ਹੈ। ਲੜਾਕਿਆਂ ਦੇ ਕੋਲ ਏਕੇ-47 ਅਸਾਲਟ ਰਾਈਫਲਾਂ ਸਨ ਜਦੋਂ ਉਨ੍ਹਾਂ ਨੇ ਬੱਚਿਆਂ ਨੂੰ ਅਗਵਾ ਕੀਤਾ ਸੀ।

IDF ਨੇ ਕੀਤਾ ਵੀਡੀਓ ਸ਼ੇਅਰ 
ਹਮਾਸ ਵੱਲੋਂ ਬੱਚਿਆਂ ਨੂੰ ਅਗਵਾ ਕਰਨ ਦਾ ਵੀਡੀਓ ਸ਼ੇਅਰ ਕਰਦੇ ਹੋਏ ਇਜ਼ਰਾਈਲ ਡਿਫੈਂਸ ਫੋਰਸ (IDF) ਨੇ ਲਿਖਿਆ- ਬੱਚੇ ਜ਼ਖਮੀ ਦਿਖਾਈ ਦੇ ਰਹੇ ਹਨ। ਉਹ ਰੋ ਰਹੇ ਹਨ। ਡਰ ਨਾਲ ਕੰਬ ਰਹੇ ਹਨ ਅਤੇ ਕਹਿ ਰਹੇ ਹਨ ਅਸੀਂ ਹਮਾਸ ਦੇ ਅੱਤਵਾਦੀਆਂ ਨੂੰ ਹਰਾਵਾਂਗੇ। ਵੀਡੀਓ 'ਚ ਹਮਾਸ ਦਾ ਲੜਾਕਾ ਬੱਚੇ ਨੂੰ ਪਾਣੀ ਪਿਲਾਉਂਦਾ ਹੈ, ਫਿਰ ਉਸ ਨੂੰ ਬਿਸਮਿਲਾਹ ਕਹਿੰਦਾ ਹੈ। ਇਹ ਇੱਕ ਅਰਬੀ ਸ਼ਬਦ ਹੈ, ਜਿਸਦਾ ਅਰਥ ਹੈ "ਅੱਲ੍ਹਾ ਜਾਂ ਰੱਬ ਦੇ ਨਾਮ ਵਿੱਚ।"
ਅਮਰੀਕੀ ਰੱਖਿਆ ਮੰਤਰੀ ਦਾ ਆਇਆ ਬਿਆਨ 
ਯੁੱਧ ਦੌਰਾਨ ਤੇਲ ਅਵੀਵ ਪਹੁੰਚੇ ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਹਮਾਸ ਦੀ ਤੁਲਨਾ ਆਈਐੱਸਆਈਐੱਸ ਨਾਲ ਕੀਤੀ। ਉਨ੍ਹਾਂ ਕਿਹਾ ਕੀ- ਮੈਂ ਆਈਐੱਸਆਈਐੱਸ ਬਾਰੇ ਬਹੁਤ ਕੁਝ ਜਾਣਦਾ ਹਾਂ। ਹਮਾਸ ਨੇ ਜੋ ਕੀਤਾ ਹੈ ਉਹ ਆਈਐੱਸਆਈਐੱਸ ਦੀਆਂ ਕਾਰਵਾਈਆਂ ਨਾਲੋਂ ਵੀ ਮਾੜਾ ਹੈ। ਗੌਰ ਰਹੇ ਕਿ ਹਮਾਸ ਨੇ 7 ਅਕਤੂਬਰ ਨੂੰ ਇਜ਼ਰਾਈਲ 'ਤੇ ਹਮਲਾ ਕੀਤਾ ਸੀ। ਕਰੀਬ 2500 ਲੜਾਕੇ ਸਰਹੱਦੀ ਵਾੜ ਤੋੜ ਕੇ ਇਜ਼ਰਾਈਲ ਵਿੱਚ ਦਾਖ਼ਲ ਹੋ ਗਏ। ਹਮਾਸ ਨੇ ਉਸ ਦਿਨ ਇਜ਼ਰਾਈਲ 'ਤੇ 5,000 ਰਾਕੇਟ ਦਾਗਣ ਦਾ ਦਾਅਵਾ ਕੀਤਾ ਸੀ। ਹਮਲੇ ਤੋਂ ਥੋੜ੍ਹੀ ਦੇਰ ਬਾਅਦ, ਇਜ਼ਰਾਈਲੀ ਫੌਜ ਨੇ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਇਸ ਲਈ ਇਹ ਜੰਗ 34 ਦਿਨਾਂ ਬਾਅਦ ਵੀ ਜਾਰੀ ਹੈ। ਹੁਣ ਤੱਕ 1400 ਤੋਂ ਵੱਧ ਇਜ਼ਰਾਇਲੀ ਮਾਰੇ ਜਾ ਚੁੱਕੇ ਹਨ। 10 ਹਜ਼ਾਰ ਤੋਂ ਵੱਧ ਫਲਸਤੀਨੀ ਵੀ ਮਾਰੇ ਗਏ ਹਨ।
 

ਇਹ ਵੀ ਪੜ੍ਹੋ