Israel: ਗਾਜ਼ਾ ਹਸਪਤਾਲ ਹਮਲੇ ਲਈ ਇਜ਼ਰਾਈਲ ਜ਼ਿੰਮੇਵਾਰ ਨਹੀਂ: ਕੈਨੇਡੀਅਨ ਖੁਫੀਆ  ਏਜੰਸੀ

Israel: ਇਜ਼ਰਾਈਲ ਹਮਾਸ ਯੁੱਧ ਨੂੰ ਲੈਕੇ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਜਿਸ ਨੂੰ ਕੈਨੇਡਾ ਦੇ ਰਾਸ਼ਟਰੀ ਰੱਖਿਆ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ।  ਕੈਨੇਡਾ ਦੇ ਰਾਸ਼ਟਰੀ ਰੱਖਿਆ ਵਿਭਾਗ ਨੇ ਸ਼ਨੀਵਾਰ ਨੂੰ ਕਿਹਾ ਕਿ 17 ਅਕਤੂਬਰ ਨੂੰ ਗਾਜ਼ਾ ਵਿੱਚ ਅਲ-ਅਹਲੀ ਹਸਪਤਾਲ (Hospital)  ਹਮਲੇ ਦੇ ਪਿੱਛੇ ਇਜ਼ਰਾਈਲ ਦਾ ਹੱਥ ਨਹੀਂ ਸੀ। ਕੈਨੇਡੀਅਨ ਫੋਰਸਿਜ਼ ਇੰਟੈਲੀਜੈਂਸ ਕਮਾਂਡ ਦੁਆਰਾ […]

Share:

Israel: ਇਜ਼ਰਾਈਲ ਹਮਾਸ ਯੁੱਧ ਨੂੰ ਲੈਕੇ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਜਿਸ ਨੂੰ ਕੈਨੇਡਾ ਦੇ ਰਾਸ਼ਟਰੀ ਰੱਖਿਆ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ।  ਕੈਨੇਡਾ ਦੇ ਰਾਸ਼ਟਰੀ ਰੱਖਿਆ ਵਿਭਾਗ ਨੇ ਸ਼ਨੀਵਾਰ ਨੂੰ ਕਿਹਾ ਕਿ 17 ਅਕਤੂਬਰ ਨੂੰ ਗਾਜ਼ਾ ਵਿੱਚ ਅਲ-ਅਹਲੀ ਹਸਪਤਾਲ (Hospital)  ਹਮਲੇ ਦੇ ਪਿੱਛੇ ਇਜ਼ਰਾਈਲ ਦਾ ਹੱਥ ਨਹੀਂ ਸੀ। ਕੈਨੇਡੀਅਨ ਫੋਰਸਿਜ਼ ਇੰਟੈਲੀਜੈਂਸ ਕਮਾਂਡ ਦੁਆਰਾ ਸੁਤੰਤਰ ਤੌਰ ਤੇ ਕੀਤੇ ਗਏ ਵਿਸ਼ਲੇਸ਼ਣ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਜ਼ਰਾਈਲ ਨੇ ਅਲ-ਅਹਲੀ ਹਸਪਤਾਲ  (Hospital) ਤੇ ਹਮਲਾ ਨਹੀਂ ਕੀਤਾ। ਇੱਕ ਬਿਆਨ ਵਿੱਚ ਰੱਖਿਆ ਵਿਭਾਗ ਨੇ ਓਪਨ ਸੋਰਸ ਅਤੇ ਕਲਾਸੀਫਾਈਡ ਰਿਪੋਰਟਿੰਗ ਦੇ ਵਿਸ਼ਲੇਸ਼ਣ ਦੇ ਆਧਾਰ ਤੇ ਕਿਹਾ ਕਿ ਇਹ ਹਮਲਾ ਗਾਜ਼ਾ ਤੋਂ ਦਾਗੇ ਗਏ ਇੱਕ ਗਲਤ ਰਾਕੇਟ ਕਾਰਨ ਹੋਇਆ ਸੀ। ਕੈਨੇਡਾ ਦੀਆਂ ਖੋਜਾਂ ਫਰਾਂਸ ਅਤੇ ਅਮਰੀਕਾ ਦੇ ਸਿੱਟਿਆਂ ਦੇ ਸਮਾਨ ਹਨ।

ਨੁਕਸਾਨ ਦੇ ਵਿਸ਼ਲੇਸ਼ਣ ਦੁਆਰਾ ਸੂਚਿਤ ਕੀਤਾ ਗਿਆ

ਦੱਸ ਦਈਏ ਕਿ ਹਮਾਸ-ਇਜ਼ਰਾਈਲ ਯੁੱਧ ਦੇ ਚਲਦੇ ਬੀਤੇ ਦਿਨੀ ਗਾਜਾ ਸਥਿਤ ਹਸਪਤਾਲ ਤੇ ਰਾਕੇਟ ਦਾਗਿਆ ਗਿਆ ਸੀ। ਇਸ ਹਮਲੇ ਵਿੱਚ ਕਈ ਲੋਕਾਂ ਦੀਆਂ ਜਾਨਾ ਗਈਆਂ ਸਨ। ਇਸ ਸੰਬੰਧੀ ਹਾਲ ਹੀ ਵਿੱਚ ਕੈਨੇਡਾ ਵੱਲੋਂ ਸੁਤੰਤਰ ਤੌਰ ਤੇ ਵਿਸ਼ਲੇਸ਼ਣ ਕੀਤਾ ਗਿਆ ਸੀ। ਤਾਕਿ ਪਤਾ ਲਗਾਇਆ ਜਾ ਸਕੇ ਇਹ ਹਮਲਾ ਕਿਸ ਨੇ ਕੀਤਾ ਹੈ। ਇਸ ਨੂੰ ਲੈਕੇ ਕੈਨੇਡਾ ਨੇ ਕਿਹਾ ਕਿ ਉਸ ਦੇ ਮੁਲਾਂਕਣ ਨੂੰ ਹਸਪਤਾਲ  (Hospital) ਕੰਪਲੈਕਸ ਨਾਲ ਲੱਗਦੀਆਂ ਇਮਾਰਤਾਂ ਅਤੇ ਹਸਪਤਾਲ ਦੇ ਆਲੇ ਦੁਆਲੇ ਦੇ ਖੇਤਰ ਸਮੇਤ ਨਾਲ ਹੀ ਆਉਣ ਵਾਲੇ ਹਥਿਆਰਾਂ ਦੇ ਉਡਾਣ ਪੈਟਰਨ ਸਮੇਤ, ਧਮਾਕੇ ਨਾਲ ਹੋਏ ਨੁਕਸਾਨ ਦੇ ਵਿਸ਼ਲੇਸ਼ਣ ਦੁਆਰਾ ਸੂਚਿਤ ਕੀਤਾ ਗਿਆ ਹੈ।

ਫਲਸੀਤੀ ਅਧਿਕਾਰੀਆਂ ਦਾ ਬਿਆਨ

ਦੂਜੇ ਪਾਸੇ ਫਸਲੀਤੀਨੀ ਅਧਿਕਾਰੀਆਂ ਨੇ ਵੀ ਇਸ ਬਾਰੇ ਆਪਣਾ ਬਿਆਨ ਦਿੱਤਾ ਹੈ। ਫਲਸਤੀਨੀ ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਅਲ-ਅਹਲੀ ਅਲ-ਅਰਬੀ ਹਸਪਤਾਲ  (Hospital) ਉੱਪਰ ਹੋਏ ਧਮਾਕੇ ਵਿੱਚ 471 ਲੋਕ ਮਾਰੇ ਗਏ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਇਜ਼ਰਾਈਲ ਨੂੰ ਇਸ ਹਵਾਈ ਹਮਲੇ ਲਈ ਜ਼ਿੰਮੇਵਾਰ ਠਹਿਰਾਇਆ ਸੀ। ਜਦੋਂ ਕਿ ਇਜ਼ਰਾਈਲ ਨੇ ਕਿਹਾ ਕਿ ਇਹ ਧਮਾਕਾ ਅੱਤਵਾਦੀਆਂ ਦੁਆਰਾ ਇੱਕ ਅਸਫਲ ਰਾਕੇਟ ਲਾਂਚ ਕਾਰਨ ਹੋਇਆ ਸੀ। ਜਿਸ ਵਿੱਚ ਇਜ਼ਰਾਈਲ ਦਾ ਕੋਈ ਹੱਥ ਨਹੀਂ ਹੈ। ਹਾਲਾਂਕਿ ਪਹਿਲਾਂ ਵੀ ਇਹ ਖਬਰਾਂ ਆ ਰਹੀਆਂ ਸਨ ਕਿ ਗਾਜਾ ਸਥਿਤ ਇਸ ਹਸਪਤਾਲ ਤੇ ਕੀਤੇ ਹਮਲੇ ਪਿੱਛੇ ਇਜ਼ਰਾਈਲ ਦਾ ਹੱਥ ਹੈ। ਜਿਸ ਨੂੰ ਹੁਣ ਪੂਰੀ ਤਰਾਂ ਖਾਰਜ ਕੀਤਾ ਜਾ ਰਿਹਾ ਹੈ।