ISRAEL-HAMAS WAR : ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਅਲ ਸ਼ਿਫਾ ਨਾਲ WHO ਦਾ ਸੰਪਰਕ ਟੁੱਟਿਆ

ਹਸਪਤਾਲ ਵਿੱਚ ਵੱਡੀ ਗਿਣਤੀ ਵਿੱਚ ਮਰੀਜ਼ਾਂ, ਮਜ਼ਦੂਰਾਂ, ਬੱਚਿਆਂ ਅਤੇ ਬੇਸਹਾਰਾ ਵਿਅਕਤੀਆਂ ਨੇ ਸ਼ਰਨ ਲਈ ਹੋਈ ਹੈ।

Share:

ਇਜ਼ਰਾਈਲ-ਹਮਾਸ ਜੰਗ ਦੇ 36 ਦਿਨਾਂ ਬਾਅਦ ਵੀ ਇਜ਼ਰਾਇਲੀ ਫੌਜ ਦੀ ਕਾਰਵਾਈ ਜਾਰੀ ਹੈ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਅਲ ਸ਼ਿਫਾ ਨਾਲ ਸੰਪਰਕ ਟੁੱਟ ਗਿਆ ਹੈ। ਨਾਲ ਹੀ, ਵਿਸ਼ਵ ਸਿਹਤ ਸੰਗਠਨ ਨੇ ਉੱਤਰੀ ਗਾਜ਼ਾ ਦੀ ਤਾਜ਼ਾ ਸਥਿਤੀ ਅਤੇ ਹਸਪਤਾਲ ਨਾਲ ਸੰਪਰਕ ਟੁੱਟਣ 'ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਯੁੱਧ ਦੌਰਾਨ ਉੱਥੇ ਫਸੇ ਸਾਰੇ ਲੋਕ ਸੁਰੱਖਿਅਤ ਹਨ। ਉਸ ਨੇ ਇਜ਼ਰਾਈਲ ਅਤੇ ਹਮਾਸ ਵਿਚਾਲੇ ਤੁਰੰਤ ਜੰਗਬੰਦੀ ਦੀ ਅਪੀਲ ਕੀਤੀ ਹੈ। WHO ਨੇ ਕਿਹਾ ਕਿ ਉਹ ਗਾਜ਼ਾ ਵਿੱਚ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਵੱਡੀ ਗਿਣਤੀ ਵਿੱਚ ਮਰੀਜ਼ਾਂ, ਮਜ਼ਦੂਰਾਂ, ਬੱਚਿਆਂ ਅਤੇ ਬੇਸਹਾਰਾ ਵਿਅਕਤੀਆਂ ਨੇ ਸ਼ਰਨ ਲਈ ਹੋਈ ਹੈ। ਇਸ ਲਈ ਜੰਗ ਬੰਦ ਹੋਣੀ ਚਾਹੀਦੀ ਹੈ।
ਬਿਜਲੀ ਵੀ ਹੋਈ ਗੁੱਲ
ਇਸ ਦੌਰਾਨ, ਗਾਜ਼ਾ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਹਸਪਤਾਲ ਅਲ ਸ਼ਿਫਾ ਗਾਜ਼ਾ ਦਾ ਸਭ ਤੋਂ ਵੱਡਾ ਹਸਪਤਾਲ ਹੈ। ਸ਼ਨੀਵਾਰ ਤੋਂ ਹਸਪਤਾਲ ਵਿੱਚ ਬਿਜਲੀ ਨਾ ਹੋਣ ਕਾਰਨ ਹਨੇਰਾ ਹੈ। ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਹਮਾਸ-ਆਈਐਸਆਈਐਸ ਖ਼ਿਲਾਫ਼ ਜੰਗ ਪੂਰੀ ਤਾਕਤ ਨਾਲ ਅੱਗੇ ਵਧ ਰਹੀ ਹੈ ਅਤੇ ਉਸ ਦਾ ਇੱਕੋ-ਇੱਕ ਟੀਚਾ ਜਿੱਤ ਹੈ। ਜਿੱਤਣ ਦਾ ਕੋਈ ਵਿਕਲਪ ਨਹੀਂ ਹੈ। ਅਸੀਂ ਹਮਾਸ ਨੂੰ ਤਬਾਹ ਕਰ ਦੇਵਾਂਗੇ ਅਤੇ ਸਾਡੇ ਬੰਧਕਾਂ ਨੂੰ ਵਾਪਸ ਲਿਆਵਾਂਗੇ। IDF ਬਲਾਂ ਨੇ ਗਾਜ਼ਾ ਸ਼ਹਿਰ ਦੀ ਘੇਰਾਬੰਦੀ ਪੂਰੀ ਕਰ ਲਈ ਹੈ।

ਇਹ ਵੀ ਪੜ੍ਹੋ