ਇਜ਼ਰਾਈਲ ਹਮਾਸ ਯੁੱਧ ਨੇ ਫਲਸਤੀਨੀਆਂ ਅਤੇ ਇਜ਼ਰਾਈਲੀਆਂ ਦਾ ਜੀਵਨ ਕੀਤਾ ਉਥਲ ਪੁਥਲ

ਇਜ਼ਰਾਈਲ ਉੱਤੇ ਹਮਾਸ ਦੇ ਹਮਲਿਆਂ ਕਾਰਨ ਹੋਈ ਤਬਾਹੀ ਦੇ ਇੱਕ ਮਹੀਨੇ ਬਾਅਦ ਵੀ ਗਾਜ਼ਾ ਪੱਟੀ ਵਿੱਚ ਜਵਾਬੀ ਕਾਰਵਾਈ ਜਾਰੀ ਹੈ। ਇਜ਼ਰਾਈਲ-ਹਮਾਸ ਯੁੱਧ ਦੇ ਲਗਭਗ ਇੱਕ ਮਹੀਨੇ ਬਾਅਦ, ਫਲਸਤੀਨੀਆਂ ਅਤੇ ਇਜ਼ਰਾਈਲੀਆਂ ਦੋਵਾਂ ਦਾ ਜੀਵਨ ਅਸਥਿਰ ਹੋ ਗਿਆ ਹੈ। ਸੜੀਆਂ ਹੋਈਆਂ ਲਾਸ਼ਾਂ ਦੀਆਂ ਫੋਟੋਆਂ ਅਤੇ ਵੀਡੀਓਜ਼ ਤੋਂ ਹਮਲੇ ਦੀ ਦਹਿਸ਼ਤ ਸਾਫ਼ ਦਿਖਾਈ ਦੇ ਰਹੀ ਹੈ। ਹਮਾਸ ਦੇ […]

Share:

ਇਜ਼ਰਾਈਲ ਉੱਤੇ ਹਮਾਸ ਦੇ ਹਮਲਿਆਂ ਕਾਰਨ ਹੋਈ ਤਬਾਹੀ ਦੇ ਇੱਕ ਮਹੀਨੇ ਬਾਅਦ ਵੀ ਗਾਜ਼ਾ ਪੱਟੀ ਵਿੱਚ ਜਵਾਬੀ ਕਾਰਵਾਈ ਜਾਰੀ ਹੈ। ਇਜ਼ਰਾਈਲ-ਹਮਾਸ ਯੁੱਧ ਦੇ ਲਗਭਗ ਇੱਕ ਮਹੀਨੇ ਬਾਅਦ, ਫਲਸਤੀਨੀਆਂ ਅਤੇ ਇਜ਼ਰਾਈਲੀਆਂ ਦੋਵਾਂ ਦਾ ਜੀਵਨ ਅਸਥਿਰ ਹੋ ਗਿਆ ਹੈ। ਸੜੀਆਂ ਹੋਈਆਂ ਲਾਸ਼ਾਂ ਦੀਆਂ ਫੋਟੋਆਂ ਅਤੇ ਵੀਡੀਓਜ਼ ਤੋਂ ਹਮਲੇ ਦੀ ਦਹਿਸ਼ਤ ਸਾਫ਼ ਦਿਖਾਈ ਦੇ ਰਹੀ ਹੈ। ਹਮਾਸ ਦੇ ਬੰਦੂਕਧਾਰੀਆਂ ਦੁਆਰਾ 240 ਤੋਂ ਵੱਧ ਇਜ਼ਰਾਈਲੀਆਂ ਨੂੰ ਅਗਵਾ ਕਰਨ ਨਾਲ ਰਾਜਨੀਤਿਕ ਅਤੇ ਭਾਵਨਾਤਮਕ ਉਥਲ-ਪੁਥਲ ਜਾਰੀ ਹੈ। ਗਾਜ਼ਾ ਧਰਤੀ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਖੇਤਰਾਂ ਵਿੱਚੋਂ ਇੱਕ ਹੈ, ਜਿਸ ਵਿੱਚ 2.4 ਮਿਲੀਅਨ ਲੋਕ ਹਨ। ਹਮਾਸ ‘ਤੇ ਇਜ਼ਰਾਈਲ ਦੇ ਹਵਾਈ ਅਤੇ ਜ਼ਮੀਨੀ ਹਮਲਿਆਂ ਕਾਰਨ ਗਾਜ਼ਾ ਸ਼ਹਿਰ ਇਕ ਘਾਤਕ ਜੰਗ ਦੇ ਮੈਦਾਨ ਵਿਚ ਤਬਦੀਲ ਹੋ ਗਿਆ ਹੈ।

ਹਿਜ਼ਬੁੱਲਾ ਨੇ ਲੇਬਨਾਨੀ ਸਰਹੱਦ ‘ਤੇ ਜੰਗ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ

ਹਿਜ਼ਬੁੱਲਾ ਦੇ ਮੁਖੀ ਹਸਨ ਨਸਰੱਲਾ ਨੇ ਸ਼ੁੱਕਰਵਾਰ ਨੂੰ ਆਪਣੀ ਇਕ ਮਹੀਨੇ ਦੀ ਚੁੱਪ ਤੋੜਦਿਆਂ ਕਿਹਾ ਕਿ ਇਜ਼ਰਾਈਲ ਨਾਲ ਲੇਬਨਾਨੀ ਸਰਹੱਦ ‘ਤੇ ਸੰਘਰਸ਼ ਨੂੰ ਵਧਾਉਣ ਲਈ “ਸਾਰੇ ਵਿਕਲਪ” ਖੁੱਲ੍ਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਯੁੱਧ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ।

ਹਿਜ਼ਬੁੱਲਾ ਇਜ਼ਰਾਈਲ ਨੂੰ ਪਹੁੰਚਾ ਸਕਦਾ ਹੈ ਗੰਭੀਰ ਨੁਕਸਾਨ

 ਪੈਂਟਾਗਨ ਦੇ ਬੁਲਾਰੇ ਬ੍ਰਿਗੇਡੀਅਰ ਜਨਰਲ ਪੈਟਰਿਕ ਰਾਈਡਰ ਨੇ ਕਿਹਾ ਕਿ ਉਹ ਨਹੀਂ ਸੋਚਦਾ ਸੀ ਕਿ ਹਿਜ਼ਬੁੱਲਾ ਲੜਾਈ ਨੂੰ ਵਧਾਏਗਾ, ਬੀਬੀਸੀ ਨੂੰ ਇਹ ਦੱਸਦਿਆਂ ਕਿ “ਇੱਕ ਵਿਆਪਕ ਖੇਤਰੀ ਸੰਘਰਸ਼ ਨੂੰ ਰੋਕ ਦਿੱਤਾ ਗਿਆ ਹੈ।” ਹਾਲਾਂਕਿ, ਮੱਧ ਪੂਰਬ ਸਬੰਧਾਂ ਦੇ ਇੱਕ ਇਜ਼ਰਾਈਲੀ ਮਾਹਰ ਅਵੀ ਮੇਲਾਮੇਡ ਨੇ ਚੇਤਾਵਨੀ ਦਿੱਤੀ। “ਹਿਜ਼ਬੁੱਲਾ ਇਸ ਖੇਤਰ ਵਿੱਚ ਅੱਗ ਲਗਾ ਸਕਦਾ ਹੈ,। ਉਨ੍ਹਾਂ ਕੋਲ ਹਮਾਸ ਸੈੱਲਾਂ ਨਾਲੋਂ ਦਸ ਗੁਣਾ ਬਿਹਤਰ ਫੌਜੀ ਸਮਰੱਥਾ ਹੈ, ”ਉਨ੍ਹਾਂ ਏਐਫਪੀ ਨੂੰ ਦੱਸਿਆ ”ਇਹ ਇਜ਼ਰਾਈਲ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ। ਇਜ਼ਰਾਈਲੀ ਫੌਜ ਦਾ ਕਹਿਣਾ ਹੈ ਕਿ ਉਹ ਪੱਛਮੀ ਕੰਢੇ ‘ਤੇ ਕਿਸੇ ਵੀ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਹੈ, ਜਿਸ ‘ਤੇ ਉਸ ਨੇ 1967 ਤੋਂ ਕਬਜ਼ਾ ਕੀਤਾ ਹੋਇਆ ਹੈ ਅਤੇ ਗਾਜ਼ਾ ਯੁੱਧ ਸ਼ੁਰੂ ਹੋਣ ਤੋਂ ਬਾਅਦ ਹਿੰਸਾ ਤੇਜ਼ ਹੋ ਗਈ ਹੈ।

ਬੈਂਜਾਮਿਨ ਨੇਤਨਯਾਹੂ ਨੇ ਜੰਗਬੰਦੀ ਤੋਂ ਕੀਤਾ ਇਨਕਾਰ

ਦੱਸ ਦੇਈਏ ਕਿ ਇਕ ਸਮੇਂ ਇਜ਼ਰਾਈਲ ਦੀ ਫੌਜ ਅਤੇ ਖੁਫੀਆ ਸਮਰੱਥਾ ਦੀ ਸ਼ਲਾਘਾ ਕੀਤੀ ਜਾਂਦੀ ਸੀ ਪਰ 7 ਅਕਤੂਬਰ ਦੇ ਹਮਲਿਆਂ ਕਾਰਨ ਇਸ ਨੂੰ ਕਾਫੀ ਨੁਕਸਾਨ ਪਹੁੰਚਿਆ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਸ ਹਫਤੇ ਜੰਗਬੰਦੀ ਤੋਂ ਇਨਕਾਰ ਕਰਦੇ ਹੋਏ ਕਿਹਾ, “ਜੰਗਬੰਦੀ ਦਾ ਸੱਦਾ ਇਜ਼ਰਾਈਲ ਦਾ ਹਮਾਸ ਨੂੰ ਆਤਮਸਮਰਪਣ ਕਰਨ ਦਾ ਸੱਦਾ ਹੈ।” ਇਸ ਦੇ ਨਾਲ ਹੀ ਹਮਾਸ ਦੇ ਬੁਲਾਰੇ ਅਬੂ ਓਬੈਦਾ ਨੇ ਕਸਮ ਖਾਧੀ ਹੈ ਕਿ “ਗਾਜ਼ਾ ਦੁਸ਼ਮਣ ਲਈ ਕਬਰਿਸਤਾਨ ਅਤੇ ਦਲਦਲ ਹੋਵੇਗਾ।”