Israel-Hamas war: 49 ਦਿਨਾਂ ਦੀ ਜੰਗ ਤੋਂ ਬਾਅਦ 4 ਦਿਨ ਦਾ ਸੀਜ਼ ਫਾਇਰ

ਇਜ਼ਰਾਈਲ-ਹਮਾਸ ਦੀ 49 ਦਿਨਾਂ ਦੀ ਜੰਗ ਤੋਂ ਬਾਅਦ ਅੱਜ ਤੋਂ 4 ਦਿਨਾਂ ਲਈ ਜੰਗਬੰਦੀ ਸ਼ੁਰੂ ਹੋ ਰਹੀ ਹੈ। ਕਤਰ ਅਤੇ ਮਿਸਰ ਦੀ ਵਿਚੋਲਗੀ ਤੋਂ ਬਾਅਦ ਇਜ਼ਰਾਈਲ ਅਤੇ ਹਮਾਸ ਜੰਗਬੰਦੀ ਲਈ ਰਾਜ਼ੀ ਹੋ ਗਏ ਹਨ। ਇਸ ਤਹਿਤ ਬੰਧਕ ਬਣਾਏ ਗਏ ਲੋਕਾਂ ਨੂੰ ਰਿਹਾਅ ਕੀਤਾ ਜਾਵੇਗਾ।

Share:

ਇਜ਼ਰਾਈਲ-ਹਮਾਸ ਜੰਗ ਵਿਚਾਲੇ ਹੁਣ ਕੁਝ ਰਾਹਤ ਦਾ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ 49 ਦਿਨਾਂ ਦੀ ਜੰਗ ਤੋਂ ਬਾਅਦ ਅੱਜ ਤੋਂ 4 ਦਿਨਾਂ ਲਈ ਜੰਗਬੰਦੀ ਸ਼ੁਰੂ ਹੋ ਰਹੀ ਹੈ। ਟਾਈਮਜ਼ ਆਫ ਇਜ਼ਰਾਈਲ ਮੁਤਾਬਕ ਇਸ ਦੇ ਬਦਲੇ ਵਿਚ ਇਜ਼ਰਾਈਲ ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰੇਗਾ। 7 ਅਕਤੂਬਰ ਨੂੰ ਹਮਾਸ ਦੇ ਅੱਤਵਾਦੀਆਂ ਨੇ ਗਾਜ਼ਾ '240 ਲੋਕਾਂ ਨੂੰ ਬੰਧਕ ਬਣਾ ਲਿਆ ਸੀ। ਜੰਗਬੰਦੀ ਸਵੇਰੇ 7 ਵਜੇ (ਭਾਰਤੀ ਸਮੇਂ ਅਨੁਸਾਰ 10:30 ਵਜੇ) ਤੋਂ ਸ਼ੁਰੂ ਹੋਵੇਗੀ। ਸ਼ਾਮ ਕਰੀਬ 4 ਵਜੇ (7:30 IST) ਹਮਾਸ ਬੰਧਕਾਂ ਨੂੰ ਰਿਹਾਅ ਕਰਨਾ ਸ਼ੁਰੂ ਕਰ ਦੇਵੇਗਾ।

 

50 ਬੰਧਕਾਂ ਨੂੰ ਰਿਹਾਅ ਕਰਨ 'ਤੇ ਸਹਿਮਤੀ ਬਣੀ

ਯੇਰੂਸ਼ਲਮ ਪੋਸਟ ਮੁਤਾਬਕ 150 ਫਲਸਤੀਨੀ ਕੈਦੀਆਂ ਦੇ ਬਦਲੇ ਕੁੱਲ 50 ਬੰਧਕਾਂ ਨੂੰ ਰਿਹਾਅ ਕਰਨ 'ਤੇ ਸਹਿਮਤੀ ਬਣੀ ਹੈ। ਇਸ ਤਹਿਤ ਅੱਜ ਹਮਾਸ 13 ਬੰਧਕਾਂ (ਔਰਤਾਂ ਅਤੇ ਬੱਚਿਆਂ) ਨੂੰ ਰਿਹਾਅ ਕਰੇਗਾ। ਜਦੋਂ ਕਿ ਇਜ਼ਰਾਈਲ 39 ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰੇਗਾ। ਟਾਈਮਜ਼ ਆਫ਼ ਇਜ਼ਰਾਈਲ ਦੇ ਅਨੁਸਾਰ, ਹਮਾਸ ਹਰ 3 ਫਲਸਤੀਨੀ ਕੈਦੀਆਂ ਲਈ 1 ਬੰਧਕ ਨੂੰ ਰਿਹਾਅ ਕਰੇਗਾ।

 

ਜੰਗਬੰਦੀ ਦੌਰਾਨ ਮਿਲੇਗੀ ਰਾਹਤ

ਹਮਾਸ ਦਾ ਕਹਿਣਾ ਹੈ ਕਿ 4 ਦਿਨ ਦੀ ਜੰਗਬੰਦੀ ਦੌਰਾਨ ਗਾਜ਼ਾ ਤੱਕ ਕਾਫੀ ਮਦਦ ਪਹੁੰਚ ਜਾਵੇਗੀ। ਚਾਰੇ ਦਿਨ ਇਜ਼ਰਾਈਲੀ ਫੌਜ ਅਤੇ ਹਮਾਸ ਵੱਲੋਂ ਕੋਈ ਹਮਲਾ ਨਹੀਂ ਕੀਤਾ ਜਾਵੇਗਾ। ਹਰ ਰੋਜ਼, 4 ਟਰੱਕ ਫਿਊਲ ਨਾਲ ਭਰੇ ਅਤੇ 200 ਟਰੱਕ ਜ਼ਰੂਰੀ ਸਮਾਨ ਲੈ ਕੇ ਗਾਜ਼ਾ ਵਿੱਚ ਦਾਖਲ ਹੋਣਗੇ।

ਇਹ ਵੀ ਪੜ੍ਹੋ