ਇੱਕ ਵੱਡਾ ਹਾਦਸਾ ਟਲ ਗਿਆ ਜਦੋਂ ਇਸ ਰਾਕੇਟ ਨੂੰ ਧਰਤੀ 'ਤੇ ਉਤਰਦੇ ਸਮੇਂ ਅੱਗ ਲੱਗ ਗਈ, FAA ਨੇ SpaceX ਨੂੰ ਉਡਾਣ ਭਰਨ ਤੋਂ ਰੋਕਿਆ

 ਸਪੇਸ ਐਕਸ ਨੇ ਧਰਤੀ ਤੇ ਵਾਪਸ ਆਉਂਦੇ ਸਮੇਂ ਇੱਕ ਰਾਕੇਟ ਚ ਅੱਗ ਲੱਗ ਜਾਣ ਤੋਂ ਬਾਅਦ ਆਪਣੀਆਂ ਹੋਰ ਉਡਾਣਾ ਰੱਦ ਕਰ ਦਿੱਤੀਆਂ ਹਨ ਦੁਰਘਨਾ ਦੇ ਬਾਅਦ ਸਪੇਸ ਐਕਸ ਨੇ ਕੰਨਪੀ ਦੇ ਐਕਸਪੈਰੀਮੈਂਟਾਂ ਤੇ ਰੋਕ ਲਗਾ ਦਿੱਤੀ ਹੈ। 

Share:

ਇੰਟਰਨੈਸ਼ਨਲ ਨਿਊਜ। ਅਮਰੀਕੀ ਪੁਲਾੜ ਖੇਤਰ ਦੀ ਨਿੱਜੀ ਕੰਪਨੀ ਸਪੇਸਐਕਸ ਦਾ ਬੂਸਟਰ ਰਾਕੇਟ ਬੁੱਧਵਾਰ ਨੂੰ ਲੈਂਡ ਕਰਨ ਦੀ ਕੋਸ਼ਿਸ਼ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਦੌਰਾਨ ਰਾਕੇਟ 'ਚ ਜ਼ਬਰਦਸਤ ਅੱਗ ਲੱਗ ਗਈ। ਇਸ ਤੋਂ ਪ੍ਰਭਾਵਿਤ ਹੋਣ ਤੋਂ ਬਾਅਦ, ਸਪੇਸਐਕਸ ਨੇ ਕੰਪਨੀ ਦੇ ਲਾਂਚ ਨੂੰ ਰੋਕ ਦਿੱਤਾ ਹੈ। ਯੂਐਸ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਕੰਪਨੀ ਦੇ ਫਾਲਕਨ 9 ਰਾਕੇਟ ਨੂੰ ਉਡਾਣ ਭਰਨ ਤੋਂ ਰੋਕ ਦਿੱਤਾ ਅਤੇ ਫਲੋਰੀਡਾ ਤੱਟ 'ਤੇ ਸਵੇਰੇ ਹੋਏ ਹਾਦਸੇ ਤੋਂ ਬਾਅਦ ਜਾਂਚ ਦੇ ਆਦੇਸ਼ ਦਿੱਤੇ। ਇਸ ਦੌਰਾਨ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਹੈ।

ਅਜੇ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਸਪੇਸਐਕਸ ਦੀਆਂ ਆਉਣ ਵਾਲੀਆਂ 'ਕ੍ਰੂਡ' ਉਡਾਣਾਂ 'ਤੇ ਇਸਦਾ ਕਿੰਨਾ ਪ੍ਰਭਾਵ ਹੋਵੇਗਾ। ਬੂਸਟਰ ਰਾਕੇਟ ਨੇ ਕੇਪ ਕੈਨਾਵੇਰਲ ਸਪੇਸ ਫੋਰਸ ਸਟੇਸ਼ਨ ਤੋਂ ਉਡਾਣ ਭਰੀ ਅਤੇ ਸਾਰੇ 21 ਸਟਾਰਲਿੰਕ ਇੰਟਰਨੈਟ ਸੈਟੇਲਾਈਟਾਂ ਨੂੰ ਆਰਬਿਟ ਵਿੱਚ ਪਹੁੰਚਾ ਦਿੱਤਾ ਪਰ ਸਮੁੰਦਰੀ ਪਲੇਟਫਾਰਮ 'ਤੇ ਉਤਰਨ ਤੋਂ ਬਾਅਦ ਬੂਸਟਰ ਨੂੰ ਅੱਗ ਲੱਗ ਗਈ। ਪਿਛਲੇ ਕਈ ਸਾਲਾਂ ਵਿੱਚ ਇਸ ਤਰ੍ਹਾਂ ਦਾ ਇਹ ਪਹਿਲਾ ਹਾਦਸਾ ਹੈ।

ਇਸ ਖਾਸ ਬੂਸਟਰ ਨੇ 23ਵੀਂ ਵਾਰ ਉਡਾਣ ਭਰੀ, ਜੋ ਕਿ ਸਪੇਸਐਕਸ ਲਈ ਇੱਕ ਰਿਕਾਰਡ ਹੈ। ਐਫਏਏ ਨੇ ਕਿਹਾ ਕਿ ਉਸਨੂੰ ਦੁਰਘਟਨਾ ਬਾਰੇ ਕੰਪਨੀ ਦੀਆਂ ਖੋਜਾਂ ਅਤੇ ਸੁਧਾਰਾਤਮਕ ਕਾਰਵਾਈਆਂ ਨੂੰ ਮਨਜ਼ੂਰੀ ਦੇਣੀ ਚਾਹੀਦੀ ਹੈ। ਇਸ ਤੋਂ ਬਾਅਦ ਹੀ ਸਪੇਸਐਕਸ ਨੂੰ 'ਫਾਲਕਨ 9' ਲਾਂਚ ਕਰਨ ਦੀ ਮਨਜ਼ੂਰੀ ਮਿਲੇਗੀ।

ਇਹ ਵੀ ਪੜ੍ਹੋ