International News: ਟਰੈਕਟਰ ਲੈ ਕੇ ਬਰਲਿਨ ਦੀਆਂ ਸੜਕਾਂ ਤੇ ਉੱਤਰੇ ਕਿਸਾਨ, ਟੈਕਸ ਛੋਟ ਖ਼ਤਮ ਕਰਨ ਦਾ ਕੀਤਾ ਜਾ ਰਿਹਾ ਵਿਰੋਧ

ਕਿਸਾਨਾਂ ਨਾਲ ਨਜਿੱਠਣ ਲਈ ਪੁਲਿਸ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ। ਸੋਮਵਾਰ ਨੂੰ ਕਿਸਾਨ ਟਰੈਕਟਰਾਂ ਨਾਲ ਬਰਲਿਨ ਦੀਆਂ ਸੜਕਾਂ 'ਤੇ ਉਤਰੇ।

Share:

ਭਾਰਤ ਤੋਂ ਬਾਅਦ ਹੁਣ ਵਿਦੇਸ਼ ਵਿੱਚ ਕਿਸਾਨਾਂ ਦਾ ਰੋਹ ਦੇਖਣ ਨੂੰ ਮਿਲ ਰਿਹਾ ਹੈ। ਵਿਦੇਸ਼ ਵਿੱਚ ਵੀ ਕਿਸਾਨ ਟੈਕਸ ਛੋਟਾਂ ਨੂੰ ਖਤਮ ਕਰਨ ਦੇ ਵਿਰੋਧ ਵਿੱਚ ਸੋਮਵਾਰ ਨੂੰ ਟਰੈਕਟਰਾਂ ਨਾਲ ਬਰਲਿਨ ਦੀਆਂ ਸੜਕਾਂ 'ਤੇ ਉਤਰ ਆਏ। ਕਿਸਾਨਾਂ ਨੇ ਸਰਕਾਰ ਤੋਂ ਇਸ ਯੋਜਨਾ 'ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ। ਜਰਮਨ ਸਰਕਾਰ ਨੇ ਪਿਛਲੇ ਸਾਲ ਦਸੰਬਰ ਵਿੱਚ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਵਿੱਚ ਕਟੌਤੀ ਕਰ ਦਿੱਤੀ ਸੀ।

 

ਕੜਾਕੇ ਦੀ ਠੰਢ ਕਿਸਾਨਾਂ ਤੇ ਰਹੀ ਬੇਅਸਰ

ਖੇਤੀ ਸੈਕਟਰ ਵਿੱਚ ਵਰਤੇ ਜਾਣ ਵਾਲੇ ਡੀਜ਼ਲ ਉੱਤੇ ਟੈਕਸ ਰਿਫੰਡ ਅਤੇ ਛੋਟਾਂ ਖਤਮ ਕਰ ਦਿੱਤੀਆਂ ਗਈਆਂ ਹਨ। ਇਸ ਦਾ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਹਨ। ਸੋਮਵਾਰ ਨੂੰ ਲਗਭਗ 3,000 ਟਰੈਕਟਰ, 2,000 ਟਰੱਕ ਅਤੇ 10,000 ਲੋਕ ਬਰਲਿਨ ਦੇ ਬ੍ਰੈਂਡਨਬਰਗ ਗੇਟ ਵੱਲ ਜਾਣ ਵਾਲੀ ਸੜਕ 'ਤੇ ਉਤਰੇ। ਕਿਸਾਨਾਂ ਨੇ ਜਰਮਨੀ ਦੇ ਬਰੈਂਡਨਬਰਗ ਗੇਟ 'ਤੇ ਇੱਕ ਵਿਸ਼ਾਲ ਰੈਲੀ ਕੀਤੀ। ਕੜਾਕੇ ਦੀ ਠੰਢ ਵਿੱਚ ਹਜ਼ਾਰਾਂ ਕਿਸਾਨ ਜਰਮਨੀ ਦਾ ਝੰਡਾ ਫੜ ਕੇ ਖੜ੍ਹੇ ਸਨ।

 

ਸਰਕਾਰ 'ਤੇ ਵਧਿਆ ਦਬਾਅ

ਪ੍ਰਦਰਸ਼ਨਾਂ ਨੇ ਚਾਂਸਲਰ ਓਲਾਫ ਸਕੋਲਜ਼ ਦੀ ਗਠਜੋੜ ਸਰਕਾਰ 'ਤੇ ਦਬਾਅ ਵਧਾ ਦਿੱਤਾ ਹੈ। ਇਸ ਤੋਂ ਪਹਿਲਾਂ ਐਤਵਾਰ ਸ਼ਾਮ ਨੂੰ ਪੁਲਿਸ ਨੇ ਚੇਤਾਵਨੀ ਦਿੱਤੀ ਸੀ ਕਿ ਐਵੇਨਿਊ ਪਹਿਲਾਂ ਹੀ ਭਰਿਆ ਹੋਇਆ ਹੈ, ਇਸ ਲਈ ਉਨ੍ਹਾਂ ਨੂੰ ਆਪਣਾ ਵਿਰੋਧ ਓਲੰਪਿਕ ਸਟੇਡੀਅਮ ਵਰਗੀਆਂ ਵਿਕਲਪਿਕ ਥਾਵਾਂ 'ਤੇ ਲਿਜਾਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਪਰ ਕਿਸਾਨ ਉੱਥੇ ਹੀ ਧਰਨਾ ਦੇਣ 'ਤੇ ਅੜੇ ਰਹੇ।

ਇਹ ਵੀ ਪੜ੍ਹੋ