ਬ੍ਰਿਟੇਨ ਚ ਭਾਰਤੀ ਮੂਲ ਦੀ ਗ੍ਰਹਿ ਸਕੱਤਰ ਸੁਏਲਾ ਬ੍ਰੇਵਰਮੈਨ ਨੂੰ ਅਹੁਦੇ ਤੋਂ ਹਟਾਇਆ

ਕਈ ਵਿਵਾਦਿਤ ਬਿਆਨ ਦੇਣ ਮਗਰੋਂ ਸੁਏਲਾ ਖਿਲਾਫ ਕਾਰਵਾਈ ਲਈ ਮੰਗ ਤੇਜ਼ ਹੋ ਗਈ ਸੀ। ਜਿਸ ਮਗਰੋਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਇਹ ਕਦਮ ਚੁੱਕਿਆ।

Share:

ਹਾਈਲਾਈਟਸ

  • ਰਿਸ਼ੀ ਸੁਨਕ
  • ਸੁਏਲਾ ਬ੍ਰੇਵਰਮੈਨ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਗ੍ਰਹਿ ਸਕੱਤਰ ਸੁਏਲਾ ਬ੍ਰੇਵਰਮੈਨ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਹੁਣ ਤੱਕ ਵਿਦੇਸ਼ ਮੰਤਰਾਲਾ ਸੰਭਾਲ ਰਹੇ ਜੇਮਸ ਕਲੇਵਰਲੀ  ਨੂੰ ਗ੍ਰਹਿ ਮੰਤਰੀ ਬਣਾਇਆ ਗਿਆ ਹੈ। ਜਦਕਿ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰਾਨ ਨੂੰ ਵਿਦੇਸ਼ ਮੰਤਰੀ ਬਣਾਇਆ ਗਿਆ। ਸੁਨਕ ਸਰਕਾਰ ਚ ਕੁੱਝ ਹੋਰ ਬਦਲਾਅ ਵੀ ਸੰਭਵ ਹਨ।

 
ਵਿਵਾਦਿਤ ਬਿਆਨ ਦੇ ਕੇ ਫਸੀ ਸੁਏਲਾ 

ਭਾਰਤੀ ਮੂਲ ਦੀ ਸੁਏਲਾ ਬ੍ਰੇਵਰਮੈਨ ਨੇ ਹਾਲ ਹੀ 'ਚ ਕਈ ਵਿਵਾਦਿਤ ਬਿਆਨ ਦਿੱਤੇ ਸਨ। ਕਈ ਦਿਨਾਂ ਤੋਂ ਸੁਨਕ ਦੀ ਪਾਰਟੀ ਦੇ ਅੰਦਰੋਂ ਇਹ ਮੰਗ ਉਠਾਈ ਜਾ ਰਹੀ ਸੀ ਕਿ ਸੁਏਲਾ ਦੀ ਬਿਆਨਬਾਜ਼ੀ ਬਰਤਾਨੀਆ ਦੀ ਮਿਡਲ ਈਸਟ ਪਾਲਿਸੀ ਦੇ ਵਿਰੁੱਧ ਹੈ ਅਤੇ ਉਹ ਪ੍ਰਗਟਾਵੇ ਦੀ ਆਜ਼ਾਦੀ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੱਸ ਦਈਏ ਕਿ ਹਾਲ ਹੀ 'ਚ ਸੁਏਲਾ ਨੇ ਪੁਲਿਸ ਨੂੰ ਫਟਕਾਰ ਲਾਈ ਸੀ।

ਪੁਲਿਸ 'ਤੇ ਟਿੱਪਣੀ ਮਹਿੰਗੀ ਪਈ

ਹੋਰ ਯੂਰਪੀ ਦੇਸ਼ਾਂ ਵਾਂਗ ਬਰਤਾਨੀਆ ਵਿੱਚ ਵੀ ਬੋਲਣ ਦੀ ਆਜ਼ਾਦੀ ਉੱਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ। ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ 'ਚ ਬੇਗੁਨਾਹਾਂ ਦੀ ਹੱਤਿਆ ਨੂੰ ਲੈ ਕੇ ਬ੍ਰਿਟੇਨ 'ਚ ਕਈ ਪ੍ਰਦਰਸ਼ਨ ਹੋ ਰਹੇ ਹਨ। ਇੱਥੇ ਫਿਲੀਸਤੀਨ ਅਤੇ ਇਜ਼ਰਾਈਲ ਦੇ ਸਮਰਥਕਾਂ ਵਿੱਚ ਝੜਪ ਵੀ ਹੋਈ। ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਜ਼ਿੰਮੇਵਾਰੀ ਸੁਏਲਾ ਦੇ ਹੱਥ ਸੀ। ਉਹਨਾਂ ਨੇ ਸਾਰਾ ਠੀਕਰਾ ਹੀ ਪੁਲਿਸ 'ਤੇ ਮੜ੍ਹ ਦਿੱਤਾ ਸੀ। ਵਰਨਣਯੋਗ ਹੈ ਕਿ ਪਿਛਲੇ ਹਫਤੇ ਫਿਲੀਸਤੀਨ ਦੇ ਸਮਰਥਨ 'ਚ ਇਕ ਰੈਲੀ ਦੌਰਾਨ ਭੀੜ ਨੇ ਪੁਲਸ 'ਤੇ ਵੀ ਹਮਲਾ ਕੀਤਾ ਸੀ। ਇਸਤੋਂ ਬਾਅਦ ਜਦੋਂ ਸੁਨਕ ਦੇ ਕਈ ਕੈਬਨਿਟ ਮੰਤਰੀਆਂ ਅਤੇ ਪਾਰਟੀ ਮੈਂਬਰਾਂ ਨੇ ਸੁਏਲਾ ਤੋਂ ਜਵਾਬ ਮੰਗਿਆ ਤਾਂ ਉਨ੍ਹਾਂ ਇਸਨੂੰ ਪੁਲਿਸ ਦੀ ਨਾਕਾਮੀ ਦੱਸਿਆ ਸੀ। 

ਇਹ ਵੀ ਪੜ੍ਹੋ

Tags :