Indian Navyਨੇ 19 ਪਾਕਿਸਤਾਨੀ ਨਾਗਰਿਕਾਂ ਨੂੰ ਸਮੁੰਦਰੀ ਡਾਕੂਆਂ ਤੋਂ ਬਚਾਇਆ, ਈਰਾਨੀ ਜਹਾਜ਼ ਨੂੰ ਵੀ ਕਰਵਾਇਆ ਮੁਕਤ 

Iranian ship from pirates in the Gulf of Aden: ਸਮੁੰਦਰੀ ਡਾਕੂਆਂ ਨੇ ਈਰਾਨੀ ਮੱਛੀ ਫੜਨ ਵਾਲੇ ਜਹਾਜ਼ ਨੂੰ ਅਗਵਾ ਕਰ ਲਿਆ ਸੀ। ਐਤਵਾਰ ਨੂੰ ਜਹਾਜ਼ ਤੋਂ ਐਮਰਜੈਂਸੀ ਕਾਲ ਆਈ, ਜਿਸ ਤੋਂ ਬਾਅਦ ਆਈਐਨਐਸ ਸੁਮਿਤਰਾ ਵਿੱਚ ਤਾਇਨਾਤ ਭਾਰਤੀ ਜਲ ਸੈਨਾ ਦੇ ਜਵਾਨ ਜਹਾਜ਼ ਨੂੰ ਲੁਟੇਰਿਆਂ ਤੋਂ ਛੁਡਾਉਣ ਲਈ ਰਵਾਨਾ ਹੋਏ।

Share:

ਹਾਈਲਾਈਟਸ

  • ਭਾਰਤੀ ਜਲ ਸੈਨਾ ਨੇ ਬਚਾਈ 19 ਪਾਕਿਸਤਾਨੀਆਂ ਦੀ ਜਾਨ
  • ਅਦਨ ਦੀ ਖਾੜੀ ਵਿੱਚ ਇਰਾਨੀ ਜਹਾਜ ਨੂੰ ਲੁਟੇਰਿਆਂ ਤੋਂ ਬਚਾਇਆ

ਨਵੀਂ ਦਿੱਲੀ। ਭਾਰਤੀ ਜਲ ਸੈਨਾ ਨੇ ਵੱਡੀ ਹਿੰਮਤ ਦਿਖਾਉਂਦੇ ਹੋਏ ਸੋਮਵਾਰ ਨੂੰ ਅਦਨ ਦੀ ਖਾੜੀ ਵਿੱਚ 19 ਪਾਕਿਸਤਾਨੀ ਨਾਗਰਿਕਾਂ ਨੂੰ ਲੈ ਕੇ ਜਾ ਰਹੇ ਇੱਕ ਈਰਾਨੀ ਜਹਾਜ਼ ਨੂੰ ਸਮੁੰਦਰੀ ਡਾਕੂਆਂ ਤੋਂ ਬਚਾਇਆ। ਭਾਰਤੀ ਜਲ ਸੈਨਾ ਦੇ ਜੰਗੀ ਬੇੜੇ ਆਈਐਨਐਸ ਸੁਮਿਤਰਾ ਨੇ ਸੋਮਵਾਰ ਨੂੰ ਇਸ ਵੱਡੇ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ। ਸਮੁੰਦਰੀ ਡਾਕੂਆਂ ਨੇ ਮੱਛੀ ਫੜਨ ਵਾਲੇ ਜਹਾਜ਼ ਅਲ ਨਈਮੀ ਨੂੰ ਅਗਵਾ ਕਰ ਲਿਆ ਸੀ। ਐਤਵਾਰ ਨੂੰ ਜਹਾਜ਼ ਤੋਂ ਐਮਰਜੈਂਸੀ ਕਾਲ ਆਈ, ਜਿਸ ਤੋਂ ਬਾਅਦ ਆਈਐਨਐਸ ਸੁਮਿਤਰਾ ਨੇ ਜਹਾਜ਼ ਨੂੰ 16 ਸੋਮਾਲੀ ਸਮੁੰਦਰੀ ਡਾਕੂਆਂ ਤੋਂ ਮੁਕਤ ਕਰਵਾਇਆ।

ਈਰਾਨ ਦੇ FV ਇਮਾਨ ਜਹਾਜ਼ ਨੂੰ ਸਮੁੰਦਰੀ ਡਾਕੂਆਂ ਤੋਂ ਬਚਾਉਣ ਤੋਂ ਬਾਅਦ, ਭਾਰਤੀ ਜਲ ਸੈਨਾ ਨੇ ਸੋਮਾਲੀਆ ਦੇ ਪੂਰਬੀ ਤੱਟ 'ਤੇ ਇੱਕ ਹੋਰ ਸਫਲ ਐਂਟੀ-ਪਾਇਰੇਸੀ ਅਭਿਆਨ ਚਲਾਇਆ। ਇਸ ਆਪਰੇਸ਼ਨ ਦੇ ਤਹਿਤ ਅਲ ਨਈਮੀ ਅਤੇ ਉਸ ਦੇ ਚਾਲਕ ਦਲ (19 ਪਾਕਿਸਤਾਨੀ ਨਾਗਰਿਕ) ਨੂੰ 11 ਸੋਮਾਲੀ ਸਮੁੰਦਰੀ ਡਾਕੂਆਂ ਤੋਂ ਬਚਾਇਆ ਗਿਆ।

ਮੱਛੀ ਫੜਨ ਵਾਲੇ ਜਹਾਜ਼ 'ਤੇ ਕਬਜ਼ਾ ਕਰ ਲਿਆ

ਸਮੁੰਦਰੀ ਡਾਕੂਆਂ ਨੇ ਇਕ ਈਰਾਨੀ ਮੱਛੀ ਫੜਨ ਵਾਲੇ ਜਹਾਜ਼ 'ਤੇ ਕਬਜ਼ਾ ਕਰ ਲਿਆ ਸੀ। ਉਸ ਜਹਾਜ਼ ਦਾ ਸਾਹਮਣਾ ਆਈਐਨਐਸ ਸੁਮਿਤਰਾ ਨਾਲ ਹੋਇਆ, ਜਿਸ ਤੋਂ ਬਾਅਦ ਸਮੁੰਦਰੀ ਡਾਕੂ ਭੱਜ ਗਏ। ਭਾਰਤੀ ਜਲ ਸੈਨਾ ਨੇ ਅਰਬ ਸਾਗਰ 'ਚ ਪਿਛਲੇ 24 ਘੰਟਿਆਂ 'ਚ ਸਮੁੰਦਰੀ ਡਾਕੂਆਂ ਦੇ ਦੋ ਹਾਈਜੈਕਿੰਗ ਨੂੰ ਨਾਕਾਮ ਕਰ ਦਿੱਤਾ ਹੈ। ਇਸ ਤੋਂ ਪਹਿਲਾਂ 28 ਜਨਵਰੀ ਨੂੰ ਵੀ ਸਮੁੰਦਰੀ ਡਾਕੂਆਂ ਨੇ ਈਰਾਨੀ ਜਹਾਜ਼ ਐਮਵੀ ਇਮਾਨ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਸੀ। ਉਸ ਸਮੇਂ ਵੀ ਭਾਰਤੀ ਜਲ ਸੈਨਾ ਨੇ ਸਮੁੰਦਰੀ ਡਾਕੂਆਂ ਨੂੰ ਭਜਾ ਦਿੱਤਾ ਸੀ।

ਇਹ ਵੀ ਪੜ੍ਹੋ