ਮਾਰਿਆ ਗਿਆ ਭਾਰਤ ਦਾ ਮੋਸਟ ਵਾਂਟੇਡ ਅੱਤਵਾਦੀ ਮਸੂਦ ਅਜ਼ਹਰ !

ਸ਼ੋਸ਼ਲ ਮੀਡੀਆ ਉਪਰ ਵੀਡੀਓ ਵਾਇਰਲ ਹੋ ਰਹੀ ਹੈ। ਬੰਬ ਧਮਾਕੇ ਦੀ ਇਸ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਸੂਦ ਅਜ਼ਹਰ ਇਸ ਵਿੱਚ ਮਾਰਿਆ ਗਿਆ। ਹਾਲਾਂਕਿ, ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਹਾਲੇ ਨਹੀਂ ਹੋਈ ਹੈ। 

Share:

ਭਾਰਤ ਦੇ ਮੋਸਟ ਵਾਂਟੇਡ ਅੱਤਵਾਦੀ ਜੈਸ਼-ਏ-ਮੁਹੰਮਦ ਦੇ ਮੁਖੀ ਮੌਲਾਨਾ ਮਸੂਦ ਅਜ਼ਹਰ ਦੀ ਮੌਤ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਉਪਰ ਇੱਕ ਬੰਬ ਧਮਾਕੇ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇਸ ਧਮਾਕੇ 'ਚ ਮਸੂਦ ਦੇ ਮਾਰੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਮਸੂਦ ਅਜ਼ਹਰ ਬੰਬ ਧਮਾਕੇ 'ਚ ਮਾਰਿਆ ਗਿਆ ਹੈ। ਇਹ ਘਟਨਾ ਨਵੇਂ ਸਾਲ ਦੇ ਪਹਿਲੇ ਹੀ ਦਿਨ ਸਵੇਰੇ 5 ਵਜੇ ਦੀ ਦੱਸੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ (55) ਨੂੰ ਅਣਪਛਾਤੇ ਲੋਕਾਂ ਦੇ ਬੰਬ ਹਮਲੇ 'ਚ ਮਾਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਸਵੇਰੇ ਜਦੋਂ ਮਸੂਦ ਭਾਵਲਪੁਰ ਮਸਜਿਦ ਤੋਂ ਵਾਪਸ ਆ ਰਿਹਾ ਸੀ ਤਾਂ  ਕੁਝ ਬਦਮਾਸ਼ਾਂ ਨੇ ਉਸ 'ਤੇ ਬੰਬ ਸੁੱਟ ਦਿੱਤਾ। ਹਾਲਾਂਕਿ, ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।

ਕੌਣ ਹੈ ਮਸੂਦ ਅਜ਼ਹਰ?

ਅਜ਼ਹਰ ਦਾ ਜਨਮ ਪਾਕਿਸਤਾਨ ਦੇ ਪੰਜਾਬ ਰਾਜ ਵਿੱਚ ਇੱਕ ਪੜ੍ਹੇ-ਲਿਖੇ ਪਰਿਵਾਰ ਵਿੱਚ ਹੋਇਆ ਸੀ। ਉਸਨੇ ਕਸ਼ਮੀਰ ਦੀ ਆਜ਼ਾਦੀ ਦੇ ਨਾਂ 'ਤੇ ਹਿੰਸਕ ਗਤੀਵਿਧੀਆਂ ਸ਼ੁਰੂ ਕੀਤੀਆਂ ਸਨ। 1994 'ਚ ਅਜ਼ਹਰ ਫ਼ਰਜ਼ੀ ਆਈਡੀ 'ਤੇ ਸ਼੍ਰੀਨਗਰ ਪਹੁੰਚਿਆ ਸੀ। ਉਹ ਉੱਥੇ ਦੋ ਭਾਈਚਾਰਿਆਂ ਦਰਮਿਆਨ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦਾ ਸੀ। ਹਾਲਾਂਕਿ, ਭਾਰਤੀ ਸੁਰੱਖਿਆ ਬਲਾਂ ਨੇ ਅਜ਼ਹਰ ਨੂੰ ਫਰਵਰੀ ਵਿੱਚ ਅਨੰਤਨਾਗ ਜ਼ਿਲ੍ਹੇ ਵਿੱਚ ਖਾਨਬਾਲ ਨੇੜੇ ਗ੍ਰਿਫਤਾਰ ਕੀਤਾ ਸੀ। ਉਦੋਂ ਤੋਂ ਪਾਕਿਸਤਾਨ ਤੋਂ ਪ੍ਰੇਰਿਤ ਅੱਤਵਾਦੀ ਸੰਗਠਨ ਉਸਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ। ਜਦੋਂ ਉਹ ਭਾਰਤ ਦੀ ਜੇਲ੍ਹ ਵਿੱਚ ਸੀ ਤਾਂ ਅਮਰੀਕੀ ਜਾਂਚ ਏਜੰਸੀਆਂ, ਇੰਟਰਪੋਲ ਨੇ ਵੀ ਉਸਤੋਂ ਪੁੱਛਗਿੱਛ ਕੀਤੀ ਸੀ। ਪਰ ਅੱਤਵਾਦੀਆਂ ਨੇ ਮਸੂਦ ਅਜ਼ਹਰ ਨੂੰ ਛੁਡਾਉਣ ਲਈ ਮਿਲ ਕੇ ਜਹਾਜ਼ ਨੂੰ ਹਾਈਜੈਕ ਕਰ ਲਿਆ ਸੀ। 1999 ਵਿੱਚ ਕੰਧਾਰ ਜਹਾਜ਼ ਹਾਈਜੈਕਿੰਗ ਉਸਦੇ ਲਈ ਕੀਤੀ ਗਈ ਸੀ। 

 

ਕੰਧਾਰ ਹਾਈਜੈਕ ਦਾ ਦੋਸ਼ੀ

24 ਦਸੰਬਰ 1999 ਨੂੰ ਮਸੂਦ ਅਜ਼ਹਰ ਦੇ ਸਾਥੀਆਂ ਨੇ 180 ਯਾਤਰੀਆਂ ਅਤੇ 11 ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਇੰਡੀਅਨ ਏਅਰਲਾਈਨਜ਼ ਦੀ ਫਲਾਈਟ 814 ਨੂੰ ਹਾਈਜੈਕ ਕਰ ਲਿਆ ਸੀ ਅਤੇ ਇਸਨੂੰ ਕੰਧਾਰ ਲੈ ਗਏ ਸੀ। ਉਸ ਸਮੇਂ ਕੰਧਾਰ ਪਾਕਿਸਤਾਨ ਆਈਐਸਆਈ ਦੇ ਸਹਿਯੋਗ ਨਾਲ ਤਾਲਿਬਾਨ ਦੇ ਕਬਜ਼ੇ ਹੇਠ ਸੀ। ਮੁਸਾਫਰਾਂ ਦੀ ਰਿਹਾਈ ਲਈ ਕੂਟਨੀਤਕ ਗੱਲਬਾਤ ਅਸਫਲ ਹੋਣ ਕਾਰਨ ਤਤਕਾਲੀ ਭਾਰਤ ਸਰਕਾਰ ਨੂੰ ਅਜ਼ਹਰ ਨੂੰ ਰਿਹਾਅ ਕਰਨਾ ਪਿਆ ਸੀ। ਅਜ਼ਹਰ ਨੂੰ 31 ਦਸੰਬਰ 1999 ਨੂੰ ਤਤਕਾਲੀ ਪੁਲਿਸ ਅਧਿਕਾਰੀ ਸ਼ੀਸ਼ ਪਾਲ ਵੈਦ ਦੀ ਕਮਾਨ ਹੇਠ ਕੋਟ ਭਲਵਾਲ ਜੇਲ੍ਹ ਤੋਂ ਹਵਾਲਗੀ ਕੀਤਾ ਗਿਆ ਸੀ। ਉਸਤੋਂ ਬਾਅਦ ISI ਦੀ ਸੁਰੱਖਿਆ ਹੇਠ ਅਜ਼ਹਰ ਪੂਰੇ ਪਾਕਿਸਤਾਨ ਵਿੱਚ ਖੁੱਲ੍ਹੇਆਮ ਘੁੰਮਦਾ ਰਿਹਾ ਅਤੇ ਜਨਤਕ ਮੀਟਿੰਗਾਂ ਅਤੇ ਰੈਲੀਆਂ ਦਾ ਆਯੋਜਨ ਕਰਦਾ ਰਿਹਾ।  ਅਜ਼ਹਰ ਨੇ ਜੈਸ਼-ਏ-ਮੁਹੰਮਦ ਦੀ ਸਥਾਪਨਾ ਕੀਤੀ  ਜੋ 2001 ਵਿੱਚ ਭਾਰਤੀ ਸੰਸਦ ਉੱਤੇ ਹਮਲੇ, 2008 ਦੇ ਮੁੰਬਈ ਹਮਲੇ, 2016 ਦੇ ਪਠਾਨਕੋਟ ਹਮਲੇ ਅਤੇ 2019 ਦੇ ਪੁਲਵਾਮਾ ਹਮਲੇ ਲਈ ਜ਼ਿੰਮੇਵਾਰ ਸੀ। 1 ਮਈ 2019 ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਅਜ਼ਹਰ ਨੂੰ ਅੰਤਰਰਾਸ਼ਟਰੀ ਅੱਤਵਾਦੀ ਐਲਾਨਿਆ ਸੀ। 

 

ਇਹ ਵੀ ਪੜ੍ਹੋ