22 ਸਾਲਾਂ ਮਗਰੋਂ ਬ੍ਰਿਟੇਨ ਜਾਣਗੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ

8 ਜਨਵਰੀ ਤੋਂ 3 ਦਿਨਾਂ ਦੌਰਾ ਸ਼ੁਰੂ ਹੋਵੇਗਾ। ਦੋਵਾਂ ਦੇਸ਼ਾਂ ਦੀ ਰੱਖਿਆ ਨਾਲ ਜੁੜੇ ਗੰਭੀਰ ਮਸਲਿਆਂ ਉਪਰ ਵਿਚਾਰ ਵਟਾਂਦਰਾ ਕੀਤੇ ਜਾਣ ਦੀ ਉਮੀਦ ਹੈ। ਇੰਗਲੈਂਡ ਦੀ ਧਰਤੀ 'ਤੇ ਰਾਜਨਾਥ ਸਿੰਘ ਭਾਰਤੀਆਂ ਨਾਲ ਵੀ ਮੁਲਾਕਾਤ ਕਰਨਗੇ। 

Share:

ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ 8 ਜਨਵਰੀ ਤੋਂ ਬ੍ਰਿਟੇਨ ਦੇ ਤਿੰਨ ਦਿਨਾਂ ਦੌਰੇ 'ਤੇ ਜਾ ਰਹੇ ਹਨ। ਇਸ ਦੌਰੇ ਨੂੰ ਰੱਖਿਆ ਅਤੇ ਸੁਰੱਖਿਆ ਦੇ ਖੇਤਰ ਵਿੱਚ ਸਾਂਝੀ ਭਾਈਵਾਲ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਦੱਸ ਦਈਏ ਕਿ ਪਿਛਲੇ 22 ਸਾਲਾਂ 'ਚ ਪਹਿਲੀ ਵਾਰ ਭਾਰਤ ਦੇ ਰੱਖਿਆ ਮੰਤਰੀ ਬ੍ਰਿਟੇਨ ਦੇ ਦੌਰੇ 'ਤੇ ਜਾ ਰਹੇ ਹਨ। ਇਸਤੋਂ ਪਹਿਲਾਂ ਜੂਨ 2022 ਵਿੱਚ ਰੱਖਿਆ ਮੰਤਰੀ ਦੀ ਬ੍ਰਿਟੇਨ ਫੇਰੀ ਨੂੰ ਭਾਰਤ ਨੇ ਪ੍ਰੋਟੋਕਾਲ ਕਾਰਨਾਂ ਕਰਕੇ ਰੱਦ ਕਰ ਦਿੱਤਾ ਸੀ। ਰਾਜਨਾਥ ਸਿੰਘ 3 ਦਿਨਾਂ ਦੌਰੇ ਦੌਰਾਨ ਆਪਣੇ ਬ੍ਰਿਟੇਨ ਦੇ ਹਮਰੁਤਬਾ ਰੱਖਿਆ ਸਕੱਤਰ ਗ੍ਰਾਂਟ ਸ਼ੈਪਸ ਨਾਲ ਵਿਆਪਕ ਗੱਲਬਾਤ ਕਰਨਗੇ। ਉਹ ਲੰਡਨ ਵਿਖੇ ਮਹਾਤਮਾ ਗਾਂਧੀ ਅਤੇ ਡਾ: ਬੀਆਰ ਅੰਬੇਡਕਰ ਮੈਮੋਰੀਅਲ ਵੀ ਜਾ ਸਕਦੇ ਹਨ।

ਰਿਸ਼ੀ ਸੁਨਕ ਨਾਲ ਹੋਵੇਗੀ ਮੁਲਾਕਾਤ 

ਰਾਜਨਾਥ ਸਿੰਘ ਦੇ ਨਾਲ ਰੱਖਿਆ ਮੰਤਰਾਲੇ ਦਾ ਇੱਕ ਉੱਚ ਪੱਧਰੀ ਵਫ਼ਦ ਵੀ ਮੌਜੂਦ ਰਹੇਗਾ। ਜਿਸ ਵਿੱਚ ਡੀਆਰਡੀਓ, ਸਰਵਿਸ ਹੈੱਡਕੁਆਰਟਰ, ਰੱਖਿਆ ਵਿਭਾਗ ਅਤੇ ਰੱਖਿਆ ਉਤਪਾਦਨ ਵਿਭਾਗ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਮੁਲਾਕਾਤ ਕੀਤੀ ਜਾ ਸਕਦੀ ਹੈ।  ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਮਾਮਲਿਆਂ ਦੇ ਸਕੱਤਰ ਡੇਵਿਡ ਕੈਮਰਨ ਨਾਲ ਵੀ ਮੁਲਾਕਾਤ ਕਰਨ ਦੀ ਉਮੀਦ ਹੈ। ਉਹ ਇੰਗਲੈਂਡ ਦੇ ਰੱਖਿਆ ਉਦਯੋਗ ਦੇ ਸੀਈਓਜ਼ ਅਤੇ ਉਦਯੋਗ ਦੇ ਨੇਤਾਵਾਂ ਨਾਲ ਗੱਲਬਾਤ ਕਰਨਗੇ ਅਤੇ ਉੱਥੇ ਭਾਰਤੀ ਭਾਈਚਾਰੇ ਨੂੰ ਵੀ ਮਿਲਣਗੇ।

 

 

ਇਹ ਵੀ ਪੜ੍ਹੋ