ਭਾਰਤ ਅਤੇ ਈਯੂ ਦੀ ਸਵੱਛ ਊਰਜਾ ਅਤੇ ਜਲਵਾਯੂ ਸਬੰਧੀ ਚਰਚਾ

ਕੇਂਦਰੀ ਊਰਜਾ ਅਤੇ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰੀ ਆਰ ਕੇ ਸਿੰਘ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿੱਚ ਯੂਰਪੀਅਨ ਗ੍ਰੀਨ ਡੀਲ, ਯੂਰਪੀਅਨ ਯੂਨੀਅਨ ਦੇ ਕਾਰਜਕਾਰੀ ਉਪ-ਪ੍ਰਧਾਨ ਫ੍ਰਾਂਸ ਟਿਮਰਮੈਨਸ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ ਈਯੂ-ਇੰਡੀਆ ਕਲੀਨ ਐਨਰਜੀ ਐਂਡ ਕਲਾਈਮੇਟ ਪਾਰਟਨਰਸ਼ਿਪ ਦੇ ਤਹਿਤ ਸਹਿਯੋਗ ‘ਤੇ ਚਰਚਾ ਕਰਨ ਲਈ ਰੱਖੀ ਗਈ ਸੀ। ਯੂਰੋਪੀਅਨ ਯੂਨੀਅਨ ਦੇ ਵਫ਼ਦ ਨਾਲ ਹੋਈ ਮੀਟਿੰਗ […]

Share:

ਕੇਂਦਰੀ ਊਰਜਾ ਅਤੇ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰੀ ਆਰ ਕੇ ਸਿੰਘ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿੱਚ ਯੂਰਪੀਅਨ ਗ੍ਰੀਨ ਡੀਲ, ਯੂਰਪੀਅਨ ਯੂਨੀਅਨ ਦੇ ਕਾਰਜਕਾਰੀ ਉਪ-ਪ੍ਰਧਾਨ ਫ੍ਰਾਂਸ ਟਿਮਰਮੈਨਸ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ ਈਯੂ-ਇੰਡੀਆ ਕਲੀਨ ਐਨਰਜੀ ਐਂਡ ਕਲਾਈਮੇਟ ਪਾਰਟਨਰਸ਼ਿਪ ਦੇ ਤਹਿਤ ਸਹਿਯੋਗ ‘ਤੇ ਚਰਚਾ ਕਰਨ ਲਈ ਰੱਖੀ ਗਈ ਸੀ।

ਯੂਰੋਪੀਅਨ ਯੂਨੀਅਨ ਦੇ ਵਫ਼ਦ ਨਾਲ ਹੋਈ ਮੀਟਿੰਗ ਦੌਰਾਨ ਕੇਂਦਰੀ ਊਰਜਾ ਮੰਤਰੀ ਆਰ ਕੇ ਸਿੰਘ ਨੇ ਸੁਝਾਅ ਦਿੱਤਾ ਕਿ ਭਾਰਤ ਅਤੇ ਈਯੂ ਸੋਡੀਅਮ ਆਇਨ ਵਰਗੇ ਵਿਕਲਪਕ ਰਸਾਇਣਾਂ ਦੀ ਲੋੜ ਬਾਰੇ ਗੱਲ ਕਰਦੇ ਹੋਏ ਗ੍ਰੀਨ ਸਟੀਲ ਅਤੇ ਹੋਰ ਫਰੰਟੀਅਰ (ਆਧੁਨਿਕ) ਤਕਨਾਲੋਜੀਆਂ ਵਰਗੇ ਖੇਤਰਾਂ ਵਿੱਚ ਸਾਂਝੇ ਕੰਮ ਕਰ ਸਕਦੇ ਹਨ।  

ਸ਼ਨੀਵਾਰ ਨੂੰ ਜਾਰੀ ਊਰਜਾ ਮੰਤਰਾਲੇ ਦੇ ਇੱਕ ਬਿਆਨ ਅਨੁਸਾਰ, ਚਰਚਾ ਦਾ ਵਿਸ਼ਾ ਊਰਜਾ ਕੁਸ਼ਲਤਾ ਸਬੰਧੀ; ਨਵਿਆਉਣਯੋਗ ਊਰਜਾ, ਸੂਰਜੀ ਅਤੇ ਆਫਸ਼ੋਰ ਹਵਾ, ਗ੍ਰੀਨ ਹਾਈਡ੍ਰੋਜਨ ਸਮੇਤ ਊਰਜਾ ਸਟੋਰੇਜ, ਊਰਜਾ ਖੇਤਰ ਲਈ ਗਲੋਬਲ ਸਪਲਾਈ ਚੇਨ ਦੀ ਵਿਭਿੰਨਤਾ, ਅੰਤਰਰਾਸ਼ਟਰੀ ਸੌਰ ਗਠਜੋੜ, ਜੀ-20 ਦੀ ਭਾਰਤ ਦੀ ਪ੍ਰਧਾਨਗੀ ਅਤੇ ਭਾਰਤ ਅਤੇ ਯੂਰਪੀ ਸੰਘ ਸਵੱਛ ਊਰਜਾ ਪਰਿਵਰਤਨ ‘ਤੇ ਕਿਵੇਂ ਆਪਸੀ ਭਾਈਵਾਲ ਬਣ ਸਕਦੇ ਹਨ।

ਕੇਂਦਰੀ ਮੰਤਰੀ ਨੇ ਯੂਰਪੀ ਸੰਘ ਦੇ ਦੌਰੇ ‘ਤੇ ਆਏ ਵਫ਼ਦ ਨੂੰ ਦੱਸਿਆ ਕਿ ਜਿਵੇਂ-ਜਿਵੇਂ ਭਾਰਤ ਅੱਗੇ ਵਧ ਰਿਹਾ ਹੈ, ਬਿਜਲੀ ਦੀ ਮੰਗ ਤੇਜ਼ ਹੋ ਰਹੀ ਹੈ। ਜਦੋਂ ਕਿ ਭਾਰਤ ਵਿੱਚ ਸਥਾਪਿਤ ਸਮਰੱਥਾ 416 ਗੀਗਾਵਾਟ ਹੈ, ਇਹ 2030 ਤੱਕ ਦੁੱਗਣੀ ਹੋਣ ਜਾ ਰਹੀ ਹੈ। ਇਸ ਅਨੁਸਾਰ ਭਾਰਤ ਆਪਣੀ ਬਿਜਲੀ ਉਤਪਾਦਨ ਸਮਰੱਥਾ ਵਿੱਚ ਤੇਜ਼ੀ ਨਾਲ ਵਾਧਾ ਕਰ ਰਿਹਾ ਹੈ।

ਨਵਿਆਉਣਯੋਗ ਊਰਜਾ ਬਾਰੇ ਗੱਲ ਕਰਦਿਆਂ ਕੇਂਦਰੀ ਮੰਤਰੀ ਨੇ ਵਫ਼ਦ ਨੂੰ ਨਵਿਆਉਣਯੋਗ ਊਰਜਾ ਸਮਰੱਥਾ ਨੂੰ ਵਧਾਉਣ ਲਈ ਭਾਰਤ ਵੱਲੋਂ ਚੁੱਕੇ ਜਾ ਰਹੇ ਵੱਖ-ਵੱਖ ਕਦਮਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਭ ਤੋਂ ਉੱਨਤ ਸੋਲਰ ਸੈੱਲਾਂ ਅਤੇ ਪੈਨਲਾਂ ਲਈ ਨਿਰਮਾਣ ਸਮਰੱਥਾ ਆ ਰਹੀ ਹੈ ਅਤੇ ਕੁੱਲ ਨਿਰਮਾਣ ਸਮਰੱਥਾ 2030 ਤੱਕ, 80 ਗੀਗਾਵਾਟ ਤੱਕ ਹੋ ਜਾਵੇਗੀ।

ਆਰ ਕੇ ਸਿੰਘ ਨੇ ਗਰਿੱਡ-ਸਕੇਲ ਸਟੋਰੇਜ ਲਈ ਬੈਟਰੀਆਂ ਵਿੱਚ ਸਹਿਯੋਗ ਦੇ ਮੌਕੇ ਬਾਰੇ ਵੀ ਗੱਲ ਕੀਤੀ। ਉਹਨਾਂ ਦੱਸਿਆ ਕਿ ਭਾਰਤ ਨੇ ਗ੍ਰੀਨ ਗਤੀਸ਼ੀਲਤਾ ਲਈ ਬੈਟਰੀਆਂ ਸਮੇਤ ਇੱਕ ਵੱਖਰਾ ਉਤਪਾਦਨ ਲਿੰਕਡ ਇੰਸੈਂਟਿਵ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਗ੍ਰੀਨ ਗਤੀਸ਼ੀਲਤਾ ਲਈ ਸਭ ਤੋਂ ਵੱਡੇ ਬਾਜ਼ਾਰਾਂ ਵਿੱਚੋਂ ਇੱਕ ਬਣਨ ਜਾ ਰਿਹਾ ਹੈ, ਜਿਸ ਵਿੱਚ 2030 ਤੱਕ ਭਾਰਤ ਦੇ 80 ਫੀਸਦੀ ਦੋਪਹੀਆ ਵਾਹਨ, ਤਿੰਨ ਪਹੀਆ ਵਾਹਨ ਅਤੇ ਲਗਭਗ 50 ਫੀਸਦੀ ਚਾਰ ਪਹੀਆ ਵਾਹਨ ਗ੍ਰੀਨ ਹੋਣ ਦੀ ਉਮੀਦ ਹੈ।

ਦੋਵਾਂ ਧਿਰਾਂ ਨੇ ਊਰਜਾ ਤੱਕ ਪਹੁੰਚ ਤੋਂ ਬਿਨਾਂ ਅਫਰੀਕਾ ਦੇ ਲੱਖਾਂ ਲੋਕਾਂ ਤੱਕ ਸੌਰ ਊਰਜਾ ਲਿਆਉਣ ਵਿੱਚ ਅੰਤਰਰਾਸ਼ਟਰੀ ਸੌਰ ਗਠਜੋੜ ਦੀ ਭੂਮਿਕਾ ‘ਤੇ ਚਰਚਾ ਕੀਤੀ।