ਅਰਜਨਟੀਨਾ ਵਿੱਚ ਮਹਿੰਗਾਈ ਅਸਮਾਨ ਚੜ੍ਹਦੀ ਪਈ 

ਮਹਿੰਗਾਈ ਦੀ ਮਾਰ ਨਾਲ ਲਗਭਗ ਸਾਰੇ ਦੇਸ਼ ਬੇਬਸਮਹਸੂਸ ਕਰ ਰਹੇ ਹਨ। ਪਰ ਕੁਝ ਦੇਸ਼ਾਂ ਵਿੱਚ ਇਸ ਦਾ ਅਸਰ ਕੁਝ ਜਿਆਦਾ ਹੀ ਦੇਖਣ ਨੂੰ ਮਿਲ ਰਿਹਾ ਹੈ। ਇਸ ਵਿੱਚੋਂ ਇੱਕ ਦੇਸ਼ ਹੈ ਅਰਜਨਟੀਨਾ। ਜਿੱਥੇ ਮਹਿੰਗਾਈ ਨਿੱਤ ਆਸਮਾਨ ਨੂੰ ਫ਼ੜਦੀ ਜਾਪਦੀ ਹੈ। ਸਰਕਾਰ ਦੇ ਆਈਐਨਡੀਸੀ ਅੰਕੜਾ ਏਜੰਸੀ ਦੇ ਅਨੁਸਾਰ ਅਰਜਨਟੀਨਾ ਵਿੱਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਖਪਤਕਾਰਾਂ ਦੀਆਂ […]

Share:

ਮਹਿੰਗਾਈ ਦੀ ਮਾਰ ਨਾਲ ਲਗਭਗ ਸਾਰੇ ਦੇਸ਼ ਬੇਬਸਮਹਸੂਸ ਕਰ ਰਹੇ ਹਨ। ਪਰ ਕੁਝ ਦੇਸ਼ਾਂ ਵਿੱਚ ਇਸ ਦਾ ਅਸਰ ਕੁਝ ਜਿਆਦਾ ਹੀ ਦੇਖਣ ਨੂੰ ਮਿਲ ਰਿਹਾ ਹੈ। ਇਸ ਵਿੱਚੋਂ ਇੱਕ ਦੇਸ਼ ਹੈ ਅਰਜਨਟੀਨਾ। ਜਿੱਥੇ ਮਹਿੰਗਾਈ ਨਿੱਤ ਆਸਮਾਨ ਨੂੰ ਫ਼ੜਦੀ ਜਾਪਦੀ ਹੈ। ਸਰਕਾਰ ਦੇ ਆਈਐਨਡੀਸੀ ਅੰਕੜਾ ਏਜੰਸੀ ਦੇ ਅਨੁਸਾਰ ਅਰਜਨਟੀਨਾ ਵਿੱਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਖਪਤਕਾਰਾਂ ਦੀਆਂ ਕੀਮਤਾਂ ਵਿੱਚ 12.4 ਪ੍ਰਤੀਸ਼ਤ ਵਾਧਾ ਹੋਇਆ। ਜਦੋਂ ਕਿ ਸਾਲਾਨਾ ਮਹਿੰਗਾਈ ਦਰ 124.4 ਪ੍ਰਤੀਸ਼ਤ ਤੱਕ ਵਧ ਗਈ। ਇਸ ਸੰਖਿਆਂ ਤੋਂ ਸਾਫ਼ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਦੇਸ਼ ਵਿੱਚ ਮਹਿੰਗਾਈ ਨਾਲ ਕੀ ਹਾਲਾਤ ਬਣੇ ਹੋਣਗੇ। 

ਇੱਕ ਖਰੀਦਦਾਰ ਅਰਜਨਟੀਨਾ ਦੇ ਬਿਊਨਸ ਆਇਰਸ ਵਿੱਚ ਇੱਕ ਬਾਜ਼ਾਰ ਵਿੱਚ ਭੋਜਨ ਅਤੇ ਉਹਨਾਂ ਦੀਆਂ ਕੀਮਤਾਂ ਦੇ ਚਿੰਨ੍ਹ ਨੂੰ ਦੇਖਦਾ ਹੈ। ਅਰਜਨਟੀਨਾ ਸੰਸਾਰ ਵਿੱਚ ਸਭ ਤੋਂ ਉੱਚੀ ਮਹਿੰਗਾਈ ਦਰਾਂ ਵਿੱਚੋਂ ਇੱਕ ਨਾਲ ਸੰਘਰਸ਼ ਕਰ ਰਿਹਾ ਹੈ। ਜਿਸ ਦਾ ਸਿੱਧਾ ਅਸਰ ਉੱਥੋਂ ਦੀ ਆਬਾਦੀ ਅਤੇ ਲੋਕਾਂ ਦੀ ਰੂਟੀਨ ਤੇ ਪੈਂਦਾ ਹੈ। ਲੋਕਾਂ ਨੂੰ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਈ ਗੁਣਾ ਸੰਘਰਸ਼ ਕਰਨਾ ਪੈ ਰਿਹਾ ਹੈ। ਆਮ ਦਿਨ ਦੀ ਲੋੜ ਅਨੁਸਾਰ ਵੀ ਕਈ ਘਰਾਂ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋ ਪਾ ਰਹੀਆਂ। ਐਸ਼ੋ ਆਰਾਮ ਦੀਆਂ ਚੀਜਾਂ ਤੱਕ ਜਾਣਾ ਤਾਂ ਬਹੁਤ ਦੂਰ ਦੀ ਗੱਲ ਹੈ। 

ਬਿਊਨਸ ਆਇਰਸ ਅਰਜਨਟੀਨਾ ਵਿੱਚ ਇੱਕ ਵਿਕਰੇਤਾ ਫੁੱਟਪਾਥ ਤੇ ਫਲ ਅਤੇ ਸਬਜ਼ੀਆਂ ਵੇਚਦਾ ਹੈ। ਕਈਆਂ ਕੋਲ ਇਹਨਾਂ ਸਬਜ਼ੀਆਂ ਨੂੰ ਰੋਜ਼ ਖਰੀਦਣ ਤੱਕ ਦੇ ਪੈਸੇ ਨਹੀਂ ਹੁੰਦੇ। ਅਰਜਨਟੀਨਾ ਦੁਨੀਆ ਦੀ ਸਭ ਤੋਂ ਉੱਚੀ ਮਹਿੰਗਾਈ ਦਰਾਂ ਵਿੱਚੋਂ ਇੱਕ ਹੈ। ਲੋਕ ਅਰਜਨਟੀਨਾ ਦੇ ਬੁਏਨਸ ਆਇਰਸ ਦੇ ਇੱਕ ਬਾਜ਼ਾਰ ਵਿੱਚ ਖਰੀਦਦਾਰੀ ਕਰਦੇ ਹਨ। ਬਿਊਨਸ ਆਇਰਸ ਅਰਜਨਟੀਨਾ ਦੇ ਇੱਕ ਬਾਜ਼ਾਰ ਵਿੱਚ ਇੱਕ ਦੁਕਾਨਦਾਰ ਸਬਜ਼ੀਆਂ ਲਈ ਨਕਦ ਭੁਗਤਾਨ ਕਰਦਾ ਹੈ। ਲੋਕ ਅਰਜਨਟੀਨਾ ਦੇ ਬੁਏਨਸ ਆਇਰਸ ਵਿੱਚ ਇੱਕ ਮਾਰਕੀਟ ਵਿਕਰੇਤਾ ਦੁਆਰਾ ਰੱਦ ਕੀਤੀਆਂ ਸਬਜ਼ੀਆਂ ਨੂੰ ਇਕੱਠਾ ਕਰਦੇ ਹਨ। ਇੱਕ ਔਰਤ ਅਰਜਨਟੀਨਾ ਦੇ ਬਿਊਨਸ ਆਇਰਸ ਵਿੱਚ ਇੱਕ ਬਜ਼ਾਰ ਵਿੱਚ ਵਿਕਰੇਤਾਵਾਂ ਦੁਆਰਾ ਰੱਦ ਕੀਤੇ ਗਏ ਫਲਾਂ ਅਤੇ ਸਬਜ਼ੀਆਂ ਨੂੰ ਮੁੜ ਪ੍ਰਾਪਤ ਕਰਦੀ ਹੈ। ਤਾਕਿ ਉਹ ਉਸਨੂੰ ਘੱਟ ਕੀਮਤ ਤੇ ਮਿਲ ਸਕਣ। ਬਿਊਨਸ ਆਇਰਸ ਅਰਜਨਟੀਨਾ ਵਿੱਚ ਇੱਕ ਕਸਾਈ ਮੀਟ ਲੈ ਜਾਂਦਾ ਹੈ।  ਅਰਜਨਟੀਨਾ ਵਿੱਚ ਇੱਕ ਬੇਘਰ ਵਿਅਕਤੀ ਫੁੱਟਪਾਥ ਤੇ ਸੌਣ ਲਈ ਮਜਬੂਰ ਹੈ। ਆਪਣਾ ਪੇਟ ਪਾਲਣ ਲਈ ਲੋਕਾਂ ਨੂੰ ਮਿਹਨਤ ਕਰਨੀ ਪੈ ਰਹੀ ਹੈ ਜੋ ਅੰਤ ਵਿੱਚ ਪੂਰੀ ਨਹੀਂ ਪੈਂਦੀ। ਪਰਿਵਾਰਾਂ ਦੇ ਪਰਿਵਾਰ ਘਰ ਚਲਾਉਣ ਲਈ ਦਿਨ ਰਾਤ ਦੁਗਣੀ ਮਿਹਨਤ ਕਰਦੇ ਹਨ। ਇਹੀ ਹਾਲਾਤ ਰਹੇ ਤਾਂ ਆਉਣ ਵਾਲੇ ਦਿਨਾਂ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।