ਅਮਰੀਕਾ 'ਚ ਭਾਰਤੀ ਨੇ ਦਾਦਾ-ਦਾਦੀ ਤੇ ਚਾਚੇ ਨੂੰ ਗੋਲੀਆਂ ਨਾਲ ਭੁੰਨਿਆ

ਤੀਹਰੇ ਕਤਲ ਦੇ ਦੋਸ਼ ਹੇਠ 23 ਸਾਲਾਂ ਦੇ ਵਿਦਿਆਰਥੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋਸ਼ ਹੈ ਕਿ ਉਸਨੇ ਬੰਦੂਕ ਨਾਲ ਗੋਲੀਆਂ ਮਾਰ ਕੇ ਆਪਣੇ ਦਾਦਾ-ਦਾਦੀ ਤੇ ਚਾਚੇ ਦਾ ਕਤਲ ਕੀਤਾ। 

Share:

ਵਿਦੇਸ਼ੀ ਧਰਤੀ 'ਤੇ ਵੀ ਆਪਣੇ ਹੀ ਆਪਣੇ ਖੂਨ ਦੇ ਵੈਰੀ ਬਣਦੇ ਜਾ ਰਹੇ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ ਭਾਰਤ ਅੰਦਰ ਤਾਂ ਆਮ ਸੁਣੀਆਂ ਤੇ ਦੇਖੀਆਂ ਜਾਂਦੀਆਂ ਹਨ। ਪ੍ਰੰਤੂ, ਹੁਣ ਸੱਤ ਸਮੁੰਦਰੋਂ ਪਾਰ ਵੀ ਜਦੋਂ ਅਜਿਹੀ ਖ਼ਬਰ ਆਉਂਦੀ ਹੈ ਤਾਂ ਇਹ ਮਾਹੌਲ ਪ੍ਰਵਾਸੀ ਭਾਰਤੀਆਂ ਦੀ ਚਿੰਤਾ ਵਧਾ ਦਿੰਦਾ ਹੈ। ਤਾਜ਼ਾ ਘਟਨਾ ਅਮਰੀਕਾ ਦੇ ਨਿਊਜਰਸੀ ਤੋਂ ਸਾਮਣੇ ਆਈ। ਇੱਥੇ ਇੱਕ 23 ਸਾਲਾਂ ਦੇ ਭਾਰਤੀ ਵਿਦਿਆਰਥੀ ਨੇ ਆਪਣੇ ਦਾਦਾ-ਦਾਦੀ ਤੇ ਚਾਚੇ ਨੂੰ ਗੋਲੀਆਂ ਮਾਰੀਆਂ। ਮ੍ਰਿਤਕਾਂ ਦੀ ਪਛਾਣ 72 ਸਾਲਾਂ ਦੇ ਦਿਲੀਪ ਕੁਮਾਰ ਬ੍ਰਹਮਭੱਟ, ਉਸਦੀ ਪਤਨੀ ਬਿੰਦੂ ਅਤੇ 38 ਸਾਲਾਂ ਦੇ ਯਸ਼ ਕੁਮਾਰ ਬ੍ਰਹਮਭੱਟ ਵਜੋਂ ਹੋਈ।

ਗੁਆਂਢੀ ਨੇ ਸੁਣੀ ਗੋਲੀਆਂ ਦੀ ਆਵਾਜ਼ 

ਇੱਕ ਪ੍ਰੈਸ ਰਿਲੀਜ਼ ਵਿੱਚ ਦੱਸਿਆ ਗਿਆ ਕਿ ਇੱਕ ਗੁਆਂਢੀ ਨੇ ਟ੍ਰੈਡੀਸ਼ਨਜ਼ ਕੰਡੋ ਕੰਪਲੈਕਸ ਵਿੱਚ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਅਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ  ਜਦੋਂ ਘਰ ਆ ਕੇ ਦੇਖਿਆ ਤਾਂ ਬਜ਼ੁਰਗ ਜੋੜੇ ਸਮੇਤ ਤਿੰਨ ਜਣਿਆਂ ਦੀਆਂ ਲਾਸ਼ਾਂ ਮਿਲੀਆਂ। ਇਹਨਾਂ ਨੂੰ ਗੋਲੀਆਂ ਲੱਗੀਆਂ ਸੀ। ਪੁਲਿਸ ਅਨੁਸਾਰ  ਦਿਲੀਪ ਕੁਮਾਰ ਅਤੇ ਉਸਦੀ ਪਤਨੀ ਬਿੰਦੂ  ਨੂੰ  ਦੂਜੀ ਮੰਜ਼ਿਲ ਦੇ ਅਪਾਰਟਮੈਂਟ ਵਿੱਚ ਗੋਲੀ ਮਾਰੀ ਗਈ। ਉਨ੍ਹਾਂ ਦੇ ਬੇਟੇ ਯਸ਼ ਕੁਮਾਰ ਨੂੰ ਵੀ ਕਈ ਗੋਲੀਆਂ ਲੱਗੀਆਂ। ਹਸਪਤਾਲ ਲਿਜਾਂਦੇ ਸਮੇਂ ਉਸਦੀ ਮੌਤ ਹੋ ਗਈ।

ਖੁਦ ਕਬੂਲਿਆ ਗੁਨਾਹ 

ਦੱਸਿਆ ਜਾ ਰਿਹਾ ਹੈ ਕਿ ਇਹ ਕਤਲ ਓਮ ਬ੍ਰਹਮਭੱਟ ਨੇ ਆਨਲਾਈਨ ਖਰੀਦੀ ਹੈਂਡਗਨ ਨਾਲ ਕੀਤਾ। ਵਾਰਦਾਤ ਮਗਰੋਂ ਉਸਨੇ ਖੁਦ ਹੀ 911 'ਤੇ ਕਾਲ ਕੀਤੀ। ਜਦੋਂ ਪੁਲਿਸ ਨੂੰ ਉਸਨੂੰ ਪੁੱਛਿਆ ਕਿ ਕਤਲ ਕਿਸਨੇ ਕੀਤਾ ਹੈ ਤਾਂ ਉਸਨੇ ਆਪਣਾ ਗੁਨਾਹ ਕਬੂਲ ਕਰ ਲਿਆ। 

ਕਾਤਲ ਨੂੰ ਕੀਤਾ ਗ੍ਰਿਫਤਾਰ

ਗੋਲੀਆਂ ਚਲਾਉਣ ਵਾਲਾ ਕੋਈ ਹੋਰ ਨਹੀਂ ਬਲਕਿ ਮ੍ਰਿਤਕਾਂ ਦਾ ਰਿਸ਼ਤੇਦਾਰ ਨਿਕਲਿਆ। 23 ਸਾਲਾਂ ਦਾ ਓਮ ਬ੍ਰਹਮਭੱਟ ਦਿਲੀਪ ਕੁਮਾਰ ਦਾ ਪੋਤਾ ਹੈ। ਓਮ 'ਤੇ ਫਸਟ ਡਿਗਰੀ ਕਤਲ ਅਤੇ ਸੈਕਿੰਡ ਡਿਗਰੀ ਹਥਿਆਰ ਰੱਖਣ ਦੇ ਤਿੰਨ ਦੋਸ਼ ਲਾਏ ਗਏ। ਦੱਸ ਦੇਈਏ ਕਿ ਗੁਜਰਾਤ ਦਾ ਰਹਿਣ ਵਾਲਾ ਓਮ ਆਪਣੇ ਦਾਦਾ-ਦਾਦੀ ਅਤੇ ਚਾਚੇ ਨਾਲ ਰਹਿੰਦਾ ਸੀ। ਉਸਨੂੰ ਮਿਡਲਸੈਕਸ ਕਾਉਂਟੀ ਬਾਲਗ ਸੁਧਾਰ ਕੇਂਦਰ ਵਿੱਚ ਪ੍ਰੀ-ਟਰਾਇਲ ਨਜ਼ਰਬੰਦੀ ਸੁਣਵਾਈ ਲਈ ਰੱਖਿਆ ਗਿਆ। 

 

ਇਹ ਵੀ ਪੜ੍ਹੋ