ਬੰਧਕ ਸੰਕਟ ਟੱਲਿਆ, 18 ਘੰਟੇ ਬਾਅਦ ਜਰਮਨੀ ਦੇ ਹੈਮਬਰਗ ਹਵਾਈ ਅੱਡੇ ਤੋਂ ਸ਼ੁਰੂ ਹੋਈਆਂ ਉਡਾਨਾਂ

ਜਰਮਨੀ ਦੇ ਹੈਮਬਰਗ ਵਿੱਚ ਬੰਧਕ ਸੰਕਟ 18 ਘੰਟਿਆਂ ਬਾਅਦ ਖਤਮ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਮਾਮਲਾ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਸ਼ੁਰੂ ਹੋਇਆ ਸੀ। ਇਸ ਦੌਰਾਨ ਇਕ ਵਿਅਕਤੀ ਆਪਣੀ ਕਾਰ ਨਾਲ ਸੁਰੱਖਿਆ ਬੈਰੀਅਰ ਤੋੜ ਕੇ ਹਵਾਈ ਅੱਡੇ ਦੇ ਉਸ ਹਿੱਸੇ ‘ਤੇ ਪਹੁੰਚ ਗਿਆ,ਜਿੱਥੇ ਜਹਾਜ਼ ਖੜ੍ਹੇ ਸਨ। ਕਾਰ ਵਿੱਚ ਇੱਕ 35 ਸਾਲਾ […]

Share:

ਜਰਮਨੀ ਦੇ ਹੈਮਬਰਗ ਵਿੱਚ ਬੰਧਕ ਸੰਕਟ 18 ਘੰਟਿਆਂ ਬਾਅਦ ਖਤਮ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਮਾਮਲਾ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਸ਼ੁਰੂ ਹੋਇਆ ਸੀ। ਇਸ ਦੌਰਾਨ ਇਕ ਵਿਅਕਤੀ ਆਪਣੀ ਕਾਰ ਨਾਲ ਸੁਰੱਖਿਆ ਬੈਰੀਅਰ ਤੋੜ ਕੇ ਹਵਾਈ ਅੱਡੇ ਦੇ ਉਸ ਹਿੱਸੇ ‘ਤੇ ਪਹੁੰਚ ਗਿਆ,ਜਿੱਥੇ ਜਹਾਜ਼ ਖੜ੍ਹੇ ਸਨ।

ਕਾਰ ਵਿੱਚ ਇੱਕ 35 ਸਾਲਾ ਵਿਅਕਤੀ ਅਤੇ ਉਸਦੀ ਚਾਰ ਸਾਲ ਦੀ ਧੀ ਸਵਾਰ ਸਨ। ਪੁਲਿਸ ਅਤੇ ਸਨਾਈਪਰਾਂ ਦੀ ਟੀਮ ਇਸ ਲਈ ਕਾਰਵਾਈ ਨਹੀਂ ਕਰ ਸਕੀ ਕਿਉਂਕਿ ਕਾਰ ਵਿੱਚ ਇੱਕ ਬੱਚੀ ਮੌਜੂਦ ਸੀ ਅਤੇ ਆਦਮੀ ਕੋਲ ਬੰਦੂਕ ਸੀ। ਹਾਲਾਂਕਿ ਐਤਵਾਰ ਦੇਰ ਰਾਤ ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਅਤੇ ਬੱਚੀ ਨੂੰ ਵੀ  ਛੁਡਵਾ ਲਿਆ।

ਫਲਾਈਟਾਂ ਦੇ ਆਵਾਗਮਨ ‘ਤੇ ਪਿਆ ਅਸਰ

ਇਸ ਘਟਨਾ ਕਾਰਨ ਹੈਮਬਰਗ ਹਵਾਈ ਅੱਡੇ ‘ਤੇ ਫਲਾਈਟਾਂ ਦਾ ਆਵਾਗਮਨ ਬੰਦ ਕਰ ਦਿੱਤਾ ਗਿਆ। ਇਕ ਰਿਪੋਰਟ ਮੁਤਾਬਕ ਇਸ ਕਾਰਨ ਹਜ਼ਾਰਾਂ ਯਾਤਰੀ ਪ੍ਰੇਸ਼ਾਨ ਹੋਏ। ਮੁਲਜ਼ਮ ਦਾ ਨਾਂ ਅਜੇ ਸਾਹਮਣੇ ਨਹੀਂ ਆਇਆ ਹੈ ਪਰ ਉਹ ਕਾਰ ਨੂੰ ਏਅਰਪੋਰਟ ਦੇ ਏਪ੍ਰਨ ‘ਤੇ ਲੈ ਗਿਆ ਸੀ, ਜਿੱਥੇ ਏਅਰਕ੍ਰਾਫਟ ਪਾਰਕ ਹੁੰਦੇ ਹਨ। ਹੈਮਬਰਗ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਕਿਹਾ – ਅਸੀਂ ਐਮਰਜੈਂਸੀ ਸੇਵਾਵਾਂ ਨੂੰ ਅਲਰਟ ‘ਤੇ ਰੱਖਿਆ ਹੈ। ਮੁਲਜ਼ਮ ਨਾਲ ਸੰਪਰਕ ਕੀਤਾ ਗਿਆ ਸੀ, ਪਰ ਉਹ ਆਤਮ ਸਮਰਪਣ ਕਰਨ ਲਈ ਤਿਆਰ ਨਹੀਂ ਸੀ। ਪੁਲਿਸ ਮੁਤਾਬਕ ਮਨੋਵਿਗਿਆਨੀਆਂ ਅਤੇ ਹੋਰ ਮਾਹਿਰਾਂ ਨਾਲ ਗੱਲ ਕਰਕੇ ਮਦਦ ਲਈ ਗਈ ਹੈ।

 ਜ਼ਬਰਨ ਲੈ ਗਿਆ ਧੀ ਨੂੰ

‘ਨਿਊਯਾਰਕ ਟਾਈਮਜ਼’ ਮੁਤਾਬਕ, ਮੁਲਜ਼ਮ ਸ਼ਨੀਵਾਰ ਰਾਤ ਨੂੰ ਆਪਣੀ ਅਲਗ ਰਹਿ ਰਹੀ ਪਤਨੀ ਦੇ ਘਰ ਗਿਆ ਅਤੇ ਉਥੋਂ ਉਸ ਦੀ ਧੀ ਨੂੰ ਜ਼ਬਰਦਸਤੀ ਲੈ ਗਿਆ। ਦੱਸਿਆ ਗਿਆ ਹੈ ਕਿ ਇਹ ਪਰਿਵਾਰ ਜਰਮਨੀ ਦੇ ਲੋਅਰ ਸੈਕਸਨੀ ਇਲਾਕੇ ‘ਚ ਰਹਿੰਦਾ ਹੈ। ਮੰਨਿਆ ਜਾ ਰਿਹਾ ਹੈ ਕਿ ਮੁਲਜ਼ਮ ਆਪਣੀ ਬੇਟੀ ਨੂੰ ਤੁਰਕੀ ਲੈ ਕੇ ਜਾਣਾ ਚਾਹੁੰਦਾ ਸੀ।