ਪਾਕਿਸਤਾਨ 'ਚ ਹਿੰਦੂ ਮੰਤਰੀ ਉਪਰ ਹਮਲਾ, ਪ੍ਰਦਰਸ਼ਨਕਾਰੀਆਂ ਨੇ ਟਮਾਟਰ, ਆਲੂ ਮਾਰੇ, ਪ੍ਰਧਾਨਮੰਤਰੀ ਨੇ ਕੀਤੀ ਨਿੰਦਾ 

ਅਚਾਨਕ ਪ੍ਰਦਰਸ਼ਨਕਾਰੀਆਂ ਨੇ ਉਹਨਾਂ ਦੇ ਕਾਫਲੇ 'ਤੇ ਟਮਾਟਰ ਅਤੇ ਆਲੂ ਸੁੱਟਣੇ ਸ਼ੁਰੂ ਕਰ ਦਿੱਤੇ ਅਤੇ ਸੰਘੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।

Courtesy: ਪਾਕਿਸਤਾਨ ਵਿਖੇ ਹਿੰਦੂ ਮੰਤਰੀ ਉਪਰ ਹਮਲਾ ਕੀਤਾ ਗਿਆ

Share:

ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਇੱਕ ਹਿੰਦੂ ਮੰਤਰੀ 'ਤੇ ਹਮਲਾ ਕੀਤਾ ਗਿਆ। ਜਾਣਕਾਰੀ ਅਨੁਸਾਰ, ਇਹ ਹਮਲਾ ਨਵੇਂ ਨਹਿਰ ਪ੍ਰੋਜੈਕਟ ਵਿਰੁੱਧ ਰੈਲੀ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਕੀਤਾ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਸੰਸਦ ਮੈਂਬਰ ਅਤੇ ਧਾਰਮਿਕ ਮਾਮਲਿਆਂ ਦੇ ਰਾਜ ਮੰਤਰੀ ਖੀਲ ਦਾਸ ਕੋਹਿਸਤਾਨੀ ਸ਼ਨੀਵਾਰ ਨੂੰ ਥੱਟਾ ਜ਼ਿਲ੍ਹੇ ਵਿੱਚੋਂ ਲੰਘ ਰਹੇ ਸਨ। ਅਚਾਨਕ ਪ੍ਰਦਰਸ਼ਨਕਾਰੀਆਂ ਨੇ ਉਹਨਾਂ ਦੇ ਕਾਫਲੇ 'ਤੇ ਟਮਾਟਰ ਅਤੇ ਆਲੂ ਸੁੱਟਣੇ ਸ਼ੁਰੂ ਕਰ ਦਿੱਤੇ ਅਤੇ ਸੰਘੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।

ਪ੍ਰਧਾਨ ਮੰਤਰੀ ਨੇ ਸਖਤ ਸ਼ਬਦਾਂ ਚ ਨਿੰਦਾ ਕੀਤੀ 

ਪਾਕਿਸਤਾਨੀ ਅਧਿਕਾਰੀਆਂ ਨੇ ਕਿਹਾ ਕਿ ਕੋਹਿਸਤਾਨੀ ਹਮਲੇ ਵਿੱਚ ਸੁਰੱਖਿਅਤ ਹਨ। ਰੇਡੀਓ ਪਾਕਿਸਤਾਨ ਨੇ ਰਿਪੋਰਟ ਦਿੱਤੀ ਕਿ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਕੋਹਿਸਤਾਨੀ ਨੂੰ ਫ਼ੋਨ ਕੀਤਾ ਅਤੇ ਘਟਨਾ ਦੀ ਪੂਰੀ ਜਾਂਚ ਦਾ ਭਰੋਸਾ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ, "ਜਨ ਪ੍ਰਤੀਨਿਧੀਆਂ 'ਤੇ ਹਮਲਾ ਅਸਵੀਕਾਰਨਯੋਗ ਹੈ। ਇਸ ਘਟਨਾ ਵਿੱਚ ਸ਼ਾਮਲ ਲੋਕਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।" ਸੂਚਨਾ ਮੰਤਰੀ ਅਤਾ ਤਰਾਰ ਨੇ ਸਿੰਧ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਗੁਲਾਮ ਨਬੀ ਮੇਮਨ ਤੋਂ ਘਟਨਾ ਦੇ ਵੇਰਵੇ ਅਤੇ ਸੰਘੀ ਗ੍ਰਹਿ ਸਕੱਤਰ ਤੋਂ ਰਿਪੋਰਟ ਮੰਗੀ ਹੈ।

ਮੁੱਖ ਮੰਤਰੀ ਨੇ ਦਿੱਤੇ ਗ੍ਰਿਫਤਾਰੀ ਦੇ ਹੁਕਮ

ਸਿੰਧ ਦੇ ਮੁੱਖ ਮੰਤਰੀ ਸਈਦ ਮੁਰਾਦ ਅਲੀ ਸ਼ਾਹ ਨੇ ਵੀ ਇਸ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਹੈਦਰਾਬਾਦ ਜ਼ੋਨ ਦੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਨੂੰ ਹਮਲੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਅਤੇ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। ਨੈਸ਼ਨਲ ਅਸੈਂਬਲੀ ਦੀ ਵੈੱਬਸਾਈਟ 'ਤੇ ਉਪਲਬਧ ਉਨ੍ਹਾਂ ਦੇ ਨਿੱਜੀ ਵੇਰਵਿਆਂ ਦੇ ਅਨੁਸਾਰ, ਕੋਹਿਸਤਾਨੀ ਸਿੰਧ ਦੇ ਜਮਸ਼ੋਰੋ ਜ਼ਿਲ੍ਹੇ ਤੋਂ ਹਨ ਅਤੇ 2018 ਵਿੱਚ ਪੀਐਮਐਲ-ਐਨ ਤੋਂ ਪਹਿਲੀ ਵਾਰ ਸੰਸਦ ਮੈਂਬਰ ਚੁਣੇ ਗਏ ਸਨ। ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ, ਉਹ 2024 ਵਿੱਚ ਦੁਬਾਰਾ ਚੁਣੇ ਗਏ ਅਤੇ ਉਨ੍ਹਾਂ ਨੂੰ ਰਾਜ ਮੰਤਰੀ ਬਣਾਇਆ ਗਿਆ।

ਪਹਿਲਾਂ ਵੀ ਹੋ ਚੁੱਕੇ ਹਮਲੇ

ਪਾਕਿਸਤਾਨ ਅੰਦਰ ਹਿੰਦੂਆਂ ਉਪਰ ਹਮਲੇ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸਤੋਂ ਪਹਿਲਾਂ ਵੀ ਕਈ ਹਮਲੇ ਹੋ ਚੁੱਕੇ ਹਨ। ਜਬਰੀ ਧਰਮ ਪਰਿਵਰਤਨ ਦੀਆਂ ਖਬਰਾਂ ਵੀ ਆਉਂਦੀਆਂ ਰਹਿੰਦੀਆਂ ਹਨ। ਇਸਦੇ ਨਾਲ ਭਾਰਤ ਅੰਦਰ ਵੀ ਰੋਸ ਫੈਲ ਰਿਹਾ ਹੈ। ਭਾਰਤ ਸਰਕਾਰ ਕੋਲੋਂ ਇਸ ਮੁੱਦੇ ਨੂੰ ਚੁੱਕਣ ਨੂੰ ਮੰਗ ਕੀਤੀ ਜਾ ਰਹੀ ਹੈ ਕਿ ਪਾਕਿਸਤਾਨ ਅੰਦਰ ਇਹੋ ਜਿਹੇ ਜ਼ੁਲਮ ਬੰਦ ਕਰਾਏ ਜਾਣ ਤਾਂ ਜੋ ਦੋਵੇਂ ਦੇਸ਼ਾਂ ਅੰਦਰ ਆਪਸੀ ਸਾਂਝ ਬਣੀ ਰਹੇ। ਪ੍ਰੰਤੂ ਪਾਕਿਸਤਾਨ ਅੰਦਰ ਘੱਟ ਗਿਣਤੀ ਮੰਨੇ ਜਾਂਦੇ ਹਿੰਦੂਆਂ ਉਪਰ ਜੁਲਮ ਨਾ ਕੀਤਾ ਜਾਵੇ।  

ਇਹ ਵੀ ਪੜ੍ਹੋ