ਪਾਕਿਸਤਾਨ ਵਿੱਚ ਹਿੰਦੂ ਲੜਕੀ ਨੂੰ ਅਗਵਾ ਕਰਕੇ ਕੀਤਾ ਜਬਰ ਜਿਨਾਹ, ਬਾਅਦ ਵਿੱਚ ਜਬਰਨ ਇਸਲਾਮ ਕਬੂਲਵਾਇਆ

ਪਰਿਵਾਰ ਪੁਲਿਸ ਦੇ ਚੱਕਰ ਲਾਉਂਦਾ ਰਿਹਾ, ਪਰ ਕਿਸੇ ਨੇ ਵੀ ਕੋਈ ਮਦਦ ਨਹੀਂ ਕੀਤੀ, ਕਾਨੂੰਨੀ ਕਾਰਵਾਈ ਤੋਂ ਬਚਣ ਦੇ ਕੱਢ ਲਏ ਪੈਂਤਰੇ।

Share:


ਪਾਕਿਸਤਾਨ ਵਿੱਚ ਹਿੰਦੂਆਂ ਉੱਤੇ ਅੱਤਿਆਚਾਰ ਜਾਰੀ ਹਨ। ਸਿੰਧ ਵਿੱਚ ਰਹਿਣ ਵਾਲੇ ਹਿੰਦੂ ਪਰਿਵਾਰਾਂ ਨੂੰ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਥਿਤੀ ਇਹ ਹੈ ਕਿ ਇਨ੍ਹਾਂ ਹਿੰਦੂ ਪਰਿਵਾਰਾਂ ਦੀਆਂ ਕੁੜੀਆਂ ਨੂੰ ਅਗਵਾ ਕਰਕੇ ਜਬਰ ਜਿਨਾਹ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਕਾਨੂੰਨ ਤੋਂ ਬਚਣ ਲਈ ਉਨ੍ਹਾਂ ਨੂੰ ਧਰਮ ਪਰਿਵਰਤਨ ਅਤੇ ਵਿਆਹ ਕਰਵਾਉਣ ਲਈ ਮਜਬੂਰ ਕੀਤਾ ਜਾਂਦਾ ਹੈ। ਅਜਿਹਾ ਹੀ ਮਾਮਲਾ ਇਕ ਵਾਰ ਫਿਰ ਸਿੰਧ ਦੇ ਮੀਰਪੁਰ ਖਾਸ ਤੋਂ ਸਾਹਮਣੇ ਆਇਆ ਹੈ। ਉੱਥੇ ਹਿੰਦੂ ਪਰਿਵਾਰ ਦੀ ਲੜਕੀ ਨੂੰ ਅਗਵਾ ਕਰ ਲਿਆ ਗਿਆ ਸੀ। ਜਿਸ ਨੇ ਉਸਨੂੰ ਅਗਵਾ ਕੀਤਾ ਸੀ ਉਸਦਾ ਨਾਂ ਅਲੀ ਮਰਦਾਨ ਹੈ। ਪਰਿਵਾਰ ਪੁਲਿਸ ਦੇ ਚੱਕਰ ਲਾਉਂਦਾ ਰਿਹਾ, ਪਰ ਕਿਸੇ ਨੇ ਵੀ ਹਿੰਦੂ ਪਰਿਵਾਰ ਦੀ ਕੋਈ ਮਦਦ ਨਹੀਂ ਕੀਤੀ।
ਜ਼ਬਰਦਸਤੀ ਧਰਮ ਪਰਿਵਰਤਨ

ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਨੂੰ ਅਲੀ ਮਰਦਾਨ ਨੇ ਅਗਵਾ ਕਰਕੇ  ਅਯੂਬ ਸਰਹੰਦੀ ਨੂੰ ਸੌਂਪ ਦਿੱਤਾ ਸੀ। ਉਸ ਨੇ ਉਸ ਨਾਲ ਜਬਰ ਜਿਨਾਹ ਕੀਤਾ ਅਤੇ ਫਿਰ ਜ਼ਬਰਦਸਤੀ ਉਸ ਨੂੰ ਇਸਲਾਮ ਕਬੂਲ ਕਰਾ ਲਿਆ। ਇਸ ਤੋਂ ਬਾਅਦ ਅਲੀ ਮਰਦਾਨ ਨੇ ਖੁਦ ਉਨ੍ਹਾਂ ਦੀ ਬੇਟੀ ਨਾਲ ਜ਼ਬਰਦਸਤੀ ਵਿਆਹ ਕਰਵਾ ਲਿਆ, ਤਾਂ ਜੋ ਉਹ ਪੁਲਿਸ ਤੋਂ ਬਚ ਸਕੇ।
ਸਰਕਾਰ ਮੂਕ ਦਰਸ਼ਕ ਬਣੀ
ਪਰਿਵਾਰ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਹਿੰਦੂਆਂ 'ਤੇ ਹੋ ਰਹੇ ਅੱਤਿਆਚਾਰਾਂ ਨੂੰ ਦੇਖ ਕੇ ਵੀ ਮੂਕ ਦਰਸ਼ਕ ਬਣੀ ਹੋਈ ਹੈ। ਹਰ ਰੋਜ਼ ਮੁਸਲਮਾਨ ਪਰਿਵਾਰ ਹਿੰਦੂ ਕੁੜੀਆਂ 'ਤੇ ਜ਼ੁਲਮ ਕਰ ਰਹੇ ਹਨ। ਜਦੋਂ ਪਰਿਵਾਰ ਪੁਲਿਸ ਕੋਲ ਪਹੁੰਚ ਕਰਦੇ ਹਨ, ਤਾਂ ਅਗਵਾਕਾਰ ਲੜਕੀਆਂ ਨੂੰ ਇਸਲਾਮ ਕਬੂਲ ਕਰਨ ਅਤੇ ਵਿਆਹ ਕਰਵਾਉਣ ਲਈ ਮਜਬੂਰ ਕਰਦੇ ਹਨ, ਤਾਂ ਜੋ ਉਨ੍ਹਾਂ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਾ ਹੋ ਸਕੇ।

ਇਹ ਵੀ ਪੜ੍ਹੋ

Tags :