ਜੀਈ ਏਰੋਸਪੇਸ ਨੇ ਜੈੱਟ ਇੰਜਣਾਂ ਸਬੰਧੀ ਐੱਚਏਐੱਲ ਨਾਲ ਸਮਝੌਤਾ ਕੀਤਾ

ਇੱਕ ਇਤਿਹਾਸਕ ਘੋਸ਼ਣਾ ਵਿੱਚ ਜਨਰਲ ਇਲੈਕਟ੍ਰੀਕਲ (ਜੀਈ) ਏਰੋਸਪੇਸ ਨੇ ਵੀਰਵਾਰ ਨੂੰ ਕਿਹਾ ਕਿ ਉਸਨੇ ਭਾਰਤੀ ਹਵਾਈ ਸੈਨਾ ਦੇ ਹਲਕੇ ਲੜਾਕੂ ਜਹਾਜ਼ (ਐੱਲਸੀਏ)-ਐੱਮਕੇ-II – ਤੇਜਸ ਲਈ ਸਾਂਝੇ ਤੌਰ ‘ਤੇ ਲੜਾਕੂ ਜੈੱਟ ਇੰਜਣਾਂ ਦਾ ਉਤਪਾਦਨ ਕਰਨ ਲਈ ਹਿੰਦੁਸਤਾਨ ਏਅਰੋਨਾਟਿਕਸ ਲਿਮਿਟੇਡ (ਐੱਚਏਐੱਲ) ਨਾਲ ਇੱਕ ਸਮਝੌਤਾ ਕੀਤਾ ਹੈ। ਇਹ ਐਲਾਨ ਰਾਸ਼ਟਰਪਤੀ ਜੋਅ ਬਿਡੇਨ ਦੇ ਸੱਦੇ ‘ਤੇ ਪ੍ਰਧਾਨ ਮੰਤਰੀ ਨਰਿੰਦਰ […]

Share:

ਇੱਕ ਇਤਿਹਾਸਕ ਘੋਸ਼ਣਾ ਵਿੱਚ ਜਨਰਲ ਇਲੈਕਟ੍ਰੀਕਲ (ਜੀਈ) ਏਰੋਸਪੇਸ ਨੇ ਵੀਰਵਾਰ ਨੂੰ ਕਿਹਾ ਕਿ ਉਸਨੇ ਭਾਰਤੀ ਹਵਾਈ ਸੈਨਾ ਦੇ ਹਲਕੇ ਲੜਾਕੂ ਜਹਾਜ਼ (ਐੱਲਸੀਏ)-ਐੱਮਕੇ-II – ਤੇਜਸ ਲਈ ਸਾਂਝੇ ਤੌਰ ‘ਤੇ ਲੜਾਕੂ ਜੈੱਟ ਇੰਜਣਾਂ ਦਾ ਉਤਪਾਦਨ ਕਰਨ ਲਈ ਹਿੰਦੁਸਤਾਨ ਏਅਰੋਨਾਟਿਕਸ ਲਿਮਿਟੇਡ (ਐੱਚਏਐੱਲ) ਨਾਲ ਇੱਕ ਸਮਝੌਤਾ ਕੀਤਾ ਹੈ। ਇਹ ਐਲਾਨ ਰਾਸ਼ਟਰਪਤੀ ਜੋਅ ਬਿਡੇਨ ਦੇ ਸੱਦੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਅਮਰੀਕਾ ਦੇ ਪਹਿਲੇ ਸਰਕਾਰੀ ਦੌਰੇ ਦੌਰਾਨ ਕੀਤਾ ਗਿਆ ਹੈ।

ਯੂਐਸ ਫਰਮ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਮਝੌਤੇ ਤਹਿਤ ਭਾਰਤ ਵਿੱਚ ਜੀਈ ਏਰੋਸਪੇਸ ਦੇ ਐਫ414 ਇੰਜਣਾਂ ਦਾ ਮਿਲਕੇ ਉਤਪਾਦਨ ਹੋ ਸਕਦਾ ਹੈ ਅਤੇ ਜੀਈ ਏਰੋਸਪੇਸ ਇਸ ਲਈ ਜ਼ਰੂਰੀ ਨਿਰਯਾਤ ਅਧਿਕਾਰ ਪ੍ਰਾਪਤ ਕਰਨ ਲਈ ਅਮਰੀਕੀ ਸਰਕਾਰ ਨਾਲ ਕੰਮ ਕਰਨਾ ਜਾਰੀ ਰੱਖੇਗਾ। ਇਸ ਨੇ ਭਾਰਤ ਅਤੇ ਅਮਰੀਕਾ ਵਿਚਕਾਰ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਐਚਏਐਲ ਨਾਲ ਸਮਝੌਤਾ ਪੱਤਰ ਨੂੰ ‘ਮੁੱਖ ਪ੍ਰਮਾਣ’ ਵਜੋਂ ਬਿਆਨ ਕੀਤਾ।

ਜੀਈ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਜੀਈ ਏਰੋਸਪੇਸ ਦੇ ਸੀਈਓ ਐਚ ਲਾਰੈਂਸ ਕਲਪ ਜੂਨੀਅਰ ਨੇ ਕਿਹਾ ਕਿ ਇਹ ਭਾਰਤ ਅਤੇ ਐਚਏਐਲ ਨਾਲ ਸਾਡੀ ਲੰਬੇ ਦੀਰਘਕਾਲੀਨ ਸਾਂਝੇਦਾਰੀ ਕਰਕੇ ਤਿਆਰ ਹੋਇਆ ਇੱਕ ਇਤਿਹਾਸਕ ਸਮਝੌਤਾ ਹੈ। ਇਹ ਸਮਝੌਤਾ ਐੱਲਸੀਏ-ਐੱਮਕੇ-II ਪ੍ਰੋਗਰਾਮ ਦੇ ਹਿੱਸੇ ਵਜੋਂ ਆਈਏਐੱਫ ਲਈ 99 ਇੰਜਣ ਬਣਾਉਣ ਸਬੰਧੀ ਜੀਈ ਏਰੋਸਪੇਸ ਦੀ ਪੂਰਵਲੀ ਵਚਨਬੱਧਤਾ ਨੂੰ ਅੱਗੇ ਵਧਾਏਗਾ।

ਇਹ ਸਮਝੌਤਾ ਮਹੱਤਵਪੂਰਨ ਹੈ ਕਿਉਂਕਿ ਭਾਰਤ ਰੂਸ ਅਤੇ ਯੂਰਪੀ ਸੰਘ ਤੋਂ ਆਪਣੇ ਫੌਜੀ ਜਹਾਜ਼ਾਂ ਦੀ ਖਰੀਦ ਕਰ ਰਿਹਾ ਹੈ। ਹਾਲ ਹੀ ਵਿੱਚ ਆਈਏਐੱਫ ਨੇ ਲੜਾਕੂ ਜਹਾਜ਼ਾਂ ਦੀ ਇੱਕ ਫਰਾਂਸੀਸੀ ਨਿਰਮਾਤਾ ਕੰਪਨੀ ਡਾਸੌਲਟ ਤੋਂ 36 ਰਾਫੇਲ ਲੜਾਕੂ ਜਹਾਜ਼ ਖਰੀਦੇ ਹਨ। ਇਸ ਤੋਂ ਇਲਾਵਾ, ਜੀਈ ਐਡਵਾਂਸਡ ਮੀਡੀਅਮ ਕੰਬੈਟ ਏਅਰਕ੍ਰਾਫਟ (ਏਐੱਮਸੀਏ) ਐੱਮਕੇ2 ਇੰਜਣ ਪ੍ਰੋਗਰਾਮ ਲਈ ਭਾਰਤ ਸਰਕਾਰ ਨਾਲ ਸਹਿਯੋਗ ਕਰਨਾ ਜਾਰੀ ਰੱਖੇਗਾ।

ਯੂਐਸ ਫਰਮ ਨੇ ਕਿਹਾ ਕਿ ਸਾਨੂੰ ਬਿਡੇਨ ਅਤੇ ਮੋਦੀ ਦੇ ਦੋਹਾਂ ਦੇਸ਼ਾਂ ਦਰਮਿਆਨ ਨਜ਼ਦੀਕੀ ਤਾਲਮੇਲ ਸਬੰਧੀ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਵਿੱਚ ਭੂਮਿਕਾ ਨਿਭਾਉਣ ‘ਤੇ ਮਾਣ ਹੈ। ਸਾਡੇ ਐੱਫ414 ਇੰਜਣ ਬੇਮਿਸਾਲ ਹਨ ਅਤੇ ਦੋਵਾਂ ਦੇਸ਼ਾਂ ਲਈ ਆਰਥਿਕ ਅਤੇ ਰਾਸ਼ਟਰੀ ਸੁਰੱਖਿਆ ਸਬੰਧੀ ਵਿਸੇਸ਼ ਲਾਭ ਪ੍ਰਦਾਨ ਕਰਨਗੇ ਕਿਉਂਕਿ ਅਸੀਂ ਆਪਣੇ ਗਾਹਕਾਂ ਨੂੰ ਉਨ੍ਹਾਂ ਦੇ ਫੌਜੀ ਫਲੀਟ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉੱਚ ਗੁਣਵੱਤਾ ਵਾਲੇ ਇੰਜਣ ਤਿਆਰ ਕਰਨ ਵਿੱਚ ਮਦਦ ਕਰਦੇ ਹਾਂ।

ਜੀਈ ਏਰੋਸਪੇਸ ਭਾਰਤ ਵਿੱਚ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਜਣ, ਐਵੀਓਨਿਕਸ, ਸੇਵਾਵਾਂ, ਇੰਜਨੀਅਰਿੰਗ, ਨਿਰਮਾਣ ਅਤੇ ਸਥਾਨਕ ਸੋਰਸਿੰਗ ਸਮੇਤ ਉਦਯੋਗ ਵਿੱਚ ਵਿਆਪਕ ਰੂਪ ਵਿੱਚ ਕੰਮ ਕਰ ਰਿਹਾ ਹੈ। ਕੁੱਲ ਮਿਲਾ ਕੇ 75 ਐੱਫ404 ਇੰਜਣ ਦਿੱਤੇ ਗਏ ਹਨ ਅਤੇ ਹੋਰ 99 ਐੱਲਸੀਏ-ਐੱਮਕੇ-II ਦੇ ਆਰਡਰ ਦਿੱਤੇ ਗਏ ਹਨ।