ਗਾਜ਼ਾ : 5 ਕਿਲੋਮੀਟਰ ਪੈਦਲ ਤੁਰੀ ਔਰਤ, 4 ਬੱਚਿਆਂ ਨੂੰ ਦਿੱਤਾ ਜਨਮ

ਉੱਤਰੀ ਗਾਜ਼ਾ ਦੀ ਰਹਿਣ ਵਾਲੀ ਇਮਾਨ ਅਲ-ਮਸਰੀ ਜੰਗ ਦੌਰਾਨ ਸੁਰੱਖਿਆ ਦੀ ਭਾਲ 'ਚ ਆਪਣੇ ਪਰਿਵਾਰ ਸਮੇਤ ਬੀਤ ਹਾਨੂਨ ਸਥਿਤ ਆਪਣੇ ਘਰ ਤੋਂ ਭੱਜ ਗਈ ਸੀ। ਉਸ ਨੇ ਦੱਸਿਆ ਕਿ ਜਿਸ ਸਮੇਂ ਉਹ ਘਰੋਂ ਭੱਜੀ ਸੀ, ਉਸ ਸਮੇਂ ਉਹ 6 ਮਹੀਨੇ ਦੀ ਗਰਭਵਤੀ ਸੀ ਅਤੇ ਉਸ ਦੇ ਤਿੰਨ ਬੱਚੇ ਸਨ।

Share:

ਗਾਜ਼ਾ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਕਾਰਨ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਮੁਸੀਬਤ ਵਿੱਚ ਹੈ। ਇਸ ਦੌਰਾਨ, ਦੱਖਣੀ ਗਾਜ਼ਾ ਦੇ ਹਸਪਤਾਲ ਵਿੱਚ, ਇਮਾਮ ਅਲ-ਮਸਰੀ ਨਾਮ ਦੀ ਇੱਕ ਔਰਤ ਨੇ 4 ਬੱਚਿਆਂ ਨੂੰ ਜਨਮ ਦਿੱਤਾ ਹੈ, ਜਿਨ੍ਹਾਂ ਵਿੱਚੋਂ 2 ਲੜਕੇ ਅਤੇ 2 ਲੜਕੀਆਂ ਹਨ। ਇਨ੍ਹਾਂ 'ਚੋਂ ਇਕ ਬੱਚੇ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਹਸਪਤਾਲ 'ਚ ਰੱਖਿਆ ਗਿਆ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਮਾਮ ਨੂੰ ਹਸਪਤਾਲ ਪਹੁੰਚਣ ਲਈ ਆਪਣੇ ਜਬਲੀਆ ਸ਼ਰਨਾਰਥੀ ਕੈਂਪ ਤੋਂ ਪੈਦਲ 5 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਪਈ। ਅਸਲ 'ਚ ਉੱਤਰੀ ਗਾਜ਼ਾ ਦੀ ਰਹਿਣ ਵਾਲੀ ਇਮਾਨ ਅਲ-ਮਸਰੀ ਜੰਗ ਦੌਰਾਨ ਸੁਰੱਖਿਆ ਦੀ ਭਾਲ 'ਚ ਆਪਣੇ ਪਰਿਵਾਰ ਸਮੇਤ ਬੀਤ ਹਾਨੂਨ ਸਥਿਤ ਆਪਣੇ ਘਰ ਤੋਂ ਭੱਜ ਗਈ ਸੀ। ਉਸ ਨੇ ਦੱਸਿਆ ਕਿ ਜਿਸ ਸਮੇਂ ਉਹ ਘਰੋਂ ਭੱਜੀ ਸੀ, ਉਸ ਸਮੇਂ ਉਹ 6 ਮਹੀਨੇ ਦੀ ਗਰਭਵਤੀ ਸੀ ਅਤੇ ਉਸ ਦੇ ਤਿੰਨ ਬੱਚੇ ਸਨ।

ਸ਼ਰਨਾਰਥੀ ਕੈਂਪ ਵਿੱਚ 50 ਹੋਰ ਪਰਿਵਾਰ 

ਇਮਾਨ ਆਪਣੇ ਪਰਿਵਾਰ ਨਾਲ ਅਲ-ਬਾਲਾ ਦੇ ਇੱਕ ਸਕੂਲ ਵਿੱਚ ਰਹਿ ਰਹੀ ਹੈ, ਜੋ ਸ਼ਰਨਾਰਥੀਆਂ ਲਈ ਬਣਾਇਆ ਗਿਆ ਹੈ। ਉਸ ਤੋਂ ਇਲਾਵਾ ਇੱਥੇ 50 ਹੋਰ ਪਰਿਵਾਰ ਰਹਿੰਦੇ ਹਨ। 28 ਸਾਲਾ ਔਰਤ ਨੇ ਦੱਸਿਆ ਕਿ ਹਸਪਤਾਲ ਪਹੁੰਚਣ ਲਈ ਉਸ ਨੂੰ 5 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪਿਆ। ਇਸ ਕਾਰਨ ਮੈਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਉਸ ਦੀਆਂ ਦੋ ਬੇਟੀਆਂ ਟੀਆ ਅਤੇ ਲਿਨ ਅਤੇ ਬੇਟੇ ਯਾਸਿਰ ਅਤੇ ਮੁਹੰਮਦ ਹਨ। ਇਮਾਮ ਨੇ ਕਿਹਾ ਕਿ "ਮੁਹੰਮਦ ਦਾ ਭਾਰ ਸਿਰਫ ਇੱਕ ਕਿਲੋਗ੍ਰਾਮ (2.2 ਪੌਂਡ) ਹੈ, ਉਹ ਬਚ ਨਹੀਂ ਸਕਦਾ।" ਜਣੇਪੇ ਤੋਂ ਤੁਰੰਤ ਬਾਅਦ, ਉਸ ਨੂੰ ਆਪਣੇ ਤਿੰਨ ਨਵਜੰਮੇ ਬੱਚਿਆਂ ਸਮੇਤ ਹਸਪਤਾਲ ਛੱਡਣ ਲਈ ਕਿਹਾ ਗਿਆ ਕਿਉਂਕਿ ਇਹ ਜਗ੍ਹਾ ਹੋਰ ਜੰਗੀ ਜ਼ਖਮੀਆਂ ਲਈ ਵੀ ਸੀ।
 

ਇਹ ਵੀ ਪੜ੍ਹੋ

Tags :