Gangwar in Canada: ਬ੍ਰਦਰਜ਼ ਕੀਪਰ ਗੈਂਗ ਦੇ ਮੈਂਬਰ ਅਤੇ ਉਸਦੇ 11 ਸਾਲਾਂ ਬੇਟੇ ਦੀ ਗੋਲੀਆਂ ਮਾਰ ਕੇ ਹੱਤਿਆ

ਹਰਪ੍ਰੀਤ ਸਿੰਘ ਉੱਪਲ (41) ਅਤੇ ਉਸ ਦੇ ਪੁੱਤਰ ਨੂੰ ਦਿਨ ਦਿਹਾੜੇ ਉਨ੍ਹਾਂ ਦੀ ਕਾਰ ਵਿੱਚ ਇੱਕ ਸ਼ਾਪਿੰਗ ਪਲਾਜ਼ਾ ਵਿੱਚ ਇੱਕ ਗੈਸ ਸਟੇਸ਼ਨ ਦੇ ਬਾਹਰ ਗੋਲੀ ਮਾਰ ਦਿੱਤੀ ਗਈ।

Share:

ਕੈਨੇਡਾ ਦੇ ਐਡਮਿੰਟਨ ਵਿੱਚ ਗੈਂਗਵਾਰ ਦੀ ਘਟਨਾ ਸਾਹਮਣੇ ਆਈ ਹੈ। ਇਸ ਗੈਂਗਵਾਰ ਦੇ ਵਿੱਚ ਇੱਕ ਸਿੱਖ ਵਿਅਕਤੀ ਅਤੇ ਉਸਦੇ 11 ਸਾਲਾ ਬੇਟੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਐਡਮਿੰਟਨ ਪੁਲਿਸ ਨੇ ਦੱਸਿਆ ਕਿ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਾਰ ਵਿੱਚ ਇੱਕ ਹੋਰ ਲੜਕਾ ਸਵਾਰ ਸੀ ਜੋ ਵਾਲ-ਵਾਲ ਬਚ ਗਿਆ।

ਕਤਲ ਦਾ ਸੰਬੰਧ UN ਗੈਂਗ ਨਾਲ

ਪੁਲਿਸ ਨੇ ਦੱਸਿਆ ਕਿ ਉੱਪਲ ਬ੍ਰਦਰਜ਼ ਕੀਪਰ ਗੈਂਗ ਦਾ ਸਰਗਰਮ ਮੈਂਬਰ ਹੈ। ਪੁਰਾਣੀ ਰੰਜਿਸ਼ ਕਾਰਨ ਉਸ ਦਾ ਕਤਲ ਕੀਤਾ ਗਿਆ। ਕਤਲ ਦਾ UN ਗੈਂਗ ਨਾਲ ਸਬੰਧ ਸੀ। ਪੁਲਿਸ ਮੁਤਾਬਕ ਉੱਪਲ 'ਤੇ ਅਕਤੂਬਰ 2021 'ਚ ਵੀ ਹਮਲਾ ਹੋਇਆ ਸੀ, ਜਿਸ 'ਚ ਉਹ ਬਚ ਗਿਆ ਸੀ। ਸ਼ੂਟਰਾਂ ਨੇ ਉਸ 'ਤੇ ਕਈ ਗੋਲੀਆਂ ਚਲਾਈਆਂ, ਉਕਤ ਘਟਨਾ ਸਮੇਂ ਉਸ ਦਾ ਪਰਿਵਾਰ ਵੀ ਉਸ ਦੇ ਨਾਲ ਸੀ। ਪਰ ਫਿਰ ਉਸਦੀ ਜਾਨ ਬਚ ਗਈ।

ਪਹਿਲਾਂ ਵੀ ਮਾਮਲੇ ਹਨ ਦਰਜ

ਪੁਲਿਸ ਨੇ ਦੱਸਿਆ ਕਿ ਉੱਪਲ ਦਾ ਪਿਛਲੇ ਕਈ ਦਿਨਾਂ ਤੋਂ ਪਿੱਛਾ ਕੀਤਾ ਜਾ ਰਿਹਾ ਸੀ। ਜਿਸ ਦਿਨ ਇਹ ਕਤਲ ਹੋਇਆ, ਉਸ ਦਿਨ ਕੁਝ ਮੁਲਜ਼ਮਾਂ ਨੇ ਉੱਪਲ ਦਾ ਪਿੱਛਾ ਕੀਤਾ ਸੀ। ਮ੍ਰਿਤਕ ਨੂੰ 2013 'ਚ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ 'ਚ 15 ਮਹੀਨੇ ਦੀ ਜੇਲ ਹੋਈ ਸੀ। ਉਸ ਤੇ ਕੋਕੀਨ ਰੱਖਣ ਅਤੇ ਤਸਕਰੀ ਦੇ ਦੋਸ਼ ਵਿੱਚ ਮੁਕੱਦਮੇ ਦਰਜ ਹਨ। ਹਾਲ ਹੀ 'ਚ ਉਸ 'ਤੇ ਹਥਿਆਰਾਂ ਨਾਲ ਹਮਲਾ ਕਰਨ ਅਤੇ ਬੰਦੂਕ ਰੱਖਣ ਦੇ ਦੋਸ਼ ਵੀ ਲੱਗੇ ਸਨ।

ਇਹ ਵੀ ਪੜ੍ਹੋ