ਸਾਬਕਾ ਪ੍ਰਧਾਨ ਮੰਤਰੀ ਦੇ ਮਾਰਿਆ ਥੱਪੜ, ਦੇਖੋ ਵਾਇਰਲ ਵੀਡੀਓ 

ਜਦੋਂ ਇਸ ਸਿਆਸੀ ਆਗੂ ਦਾ ਇੱਕ ਸਮਾਗਮ ਦੌਰਾਨ ਸੁਆਗਤ ਕੀਤਾ ਜਾ ਰਿਹਾ ਸੀ। ਫੁੱਲਾਂ ਦੇ ਹਾਰ ਪਾਏ ਜਾ ਰਹੇ ਸੀ ਤਾਂ ਇਸੇ ਦੌਰਾਨ ਇੱਕ ਵਿਅਕਤੀ ਨੇ ਆ ਕੇ ਥੱਪੜ ਮਾਰ ਦਿੱਤਾ। 

Share:

ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੂੰ ਵੀਰਵਾਰ ਨੂੰ ਇੱਕ ਵਿਅਕਤੀ ਨੇ ਥੱਪੜ ਮਾਰ ਦਿੱਤਾ। ਦੱਸ ਦੇਈਏ ਕਿ ਚੋਣ ਪ੍ਰਚਾਰ ਮੁਹਿੰਮ ਦੌਰਾਨ ਜਦੋਂ ਵਰਕਰ ਵਿਰੋਧੀ ਨੇਤਾ ਕੇਪੀ ਸ਼ਰਮਾ ਓਲੀ ਨੂੰ ਮਾਲਾ ਪਹਿਨਾ ਰਹੇ ਸਨ, ਉਸੇ ਸਮੇਂ ਇੱਕ ਵਿਅਕਤੀ ਨੇ ਸਾਬਕਾ ਪੀਐੱਮ ਦੇ ਥੱਪੜ ਮਾਰ ਦਿੱਤਾ। ਹਾਲਾਂਕਿ, ਸੁਰੱਖਿਆ 'ਚ ਤਾਇਨਾਤ ਅਧਿਕਾਰੀਆਂ ਨੇ ਮੁਸਤੈਦੀ ਨਾਲ ਸਰੀਰਕ ਹਮਲਾ ਕਰਨ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ।

ਸੁਰੱਖਿਆ ਕਰਮੀਆਂ ਨੇ ਕਾਬੂ ਕੀਤਾ ਹਮਲਾਵਰ 

ਕੋਸੀ ਸੂਬੇ ਦੇ ਪੁਲਿਸ ਡੀਆਈਜੀ ਰਾਜੇਸ਼ਨਾਥ ਬਸਤੋਲਾ ਦੇ ਅਨੁਸਾਰ ਅੱਜ ਇੱਕ ਚੋਣ ਪ੍ਰਚਾਰ ਮੁਹਿੰਮ ਦੌਰਾਨ ਇੱਕ ਵਿਅਕਤੀ ਨੇ ਸਾਬਕਾ ਪ੍ਰਧਾਨ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਕੇਪੀ ਸ਼ਰਮਾ ਓਲੀ 'ਤੇ ਸਰੀਰਕ ਤੌਰ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਜਿਸਨੂੰ ਕਾਬੂ ਕਰ ਲਿਆ ਗਿਆ। ਇਸ ਘਟਨਾ ਦੀ ਵੀਡੀਓ ਵੀ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। 

ਇਹ ਵੀ ਪੜ੍ਹੋ