Forest Fires: ਜੰਗਲ ਦੀ ਅੱਗ ਨੇ ਲਈ 99 ਲੋਕਾਂ ਦੀ ਜਾਨ, ਅੰਕੜਾ ਵੱਧਣ ਦੀ ਸੰਭਾਵਨਾ

ਟੋਹਾ ਨੇ ਕਿਹਾ ਕਿ ਸ਼ੁੱਕਰਵਾਰ ਅਤੇ ਸ਼ਨੀਵਾਰ ਦਰਮਿਆਨ ਜੰਗਲ ਦੀ ਅੱਗ ਨਾਲ ਪ੍ਰਭਾਵਿਤ ਖੇਤਰ 30,000 ਤੋਂ ਵਧ ਕੇ 43,000 ਹੈਕਟੇਅਰ ਹੋ ਗਿਆ। ਅਧਿਕਾਰੀਆਂ ਲਈ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਇਹ ਅੱਗ ਸ਼ਹਿਰੀ ਖੇਤਰਾਂ ਦੇ ਬਹੁਤ ਨੇੜੇ ਤੋਂ ਫੈਲ ਗਈ ਹੈ।

Share:

Chile Forest Fires: ਮੱਧ ਚਿਲੀ ਵਿੱਚ ਜੰਗਲ ਵਿੱਚ ਅੱਗ ਲੱਗਣ ਦੇ ਕਾਰਨ 99 ਲੋਕਾਂ ਦੀ ਮੌਤ ਹੋ ਗਈ ਹੈ ਇਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵੱਧਣ ਦੀ ਸੰਭਾਵਨਾ ਹੈ। ਹੁਣ ਤੱਕ 32 ਲਾਸ਼ਾਂ ਦੀ ਪਛਾਣ ਕੀਤੀ ਗਈ ਹੈ। ਅੱਗ ਬੁਝਾਉਣ ਲਈ 19 ਹੈਲੀਕਾਪਟਰ ਅਤੇ 450 ਤੋਂ ਵੱਧ ਫਾਇਰਫਾਈਟਰ ਤਾਇਨਾਤ ਕੀਤੇ ਗਏ ਹਨ।

ਅਧਿਕਾਰੀਆਂ ਦੇ ਦੱਸਣ ਅਨੁਸਾਰ ਜੰਗਲ ਦਾ ਅੱਗ ਨੇ 1600 ਘਰ ਤਬਾਹ ਕਰ ਦਿੱਤੇ ਹਨ। ਸ਼ਨੀਵਾਰ ਨੂੰ ਮੱਧ ਚਿਲੀ ਦੇ ਵਾਲਪੇਰਾਇਸੋ ਖੇਤਰ ਦੇ ਕਈ ਇਲਾਕਿਆਂ ਨੂੰ ਧੂੰਏਂ ਨੇ ਢੱਕ ਲਿਆ। ਅਧਿਕਾਰੀਆਂ ਨੇ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਦੀ ਅਪੀਲ ਕੀਤੀ ਹੈ। ਚਿਲੀ ਦੇ ਅਧਿਕਾਰੀਆਂ ਨੇ ਕਿਹਾ ਕਿ ਵਿਨਾ ਡੇਲ ਮਾਰ ਦੇ ਤੱਟਵਰਤੀ ਸੈਰ-ਸਪਾਟਾ ਸ਼ਹਿਰ ਦੇ ਆਲੇ-ਦੁਆਲੇ ਦੇ ਖੇਤਰ ਪ੍ਰਭਾਵਿਤ ਹੋਏ ਹਨ। ਬਚਾਅ ਟੀਮਾਂ ਸਾਰੇ ਪ੍ਰਭਾਵਿਤ ਖੇਤਰਾਂ ਤੱਕ ਪਹੁੰਚਣ ਲਈ ਸੰਘਰਸ਼ ਕਰ ਰਹੀਆਂ ਹਨ।

ਰਾਸ਼ਟਰਪਤੀ ਨੇ ਚਿੰਤਾ ਕੀਤੀ ਜ਼ਾਹਰ

ਗ੍ਰਹਿ ਮੰਤਰੀ ਕੈਰੋਲੀਨਾ ਟੋਹਾ ਨੇ ਕਿਹਾ ਕਿ ਵਲਪਾਰਾਈਸੋ ਵਿਚ ਸਥਿਤੀ ਸਭ ਤੋਂ ਨਾਜ਼ੁਕ ਹੈ। ਉਨ੍ਹਾਂ ਕਿਹਾ ਕਿ ਦੇਸ਼ 2010 ਦੇ ਭੂਚਾਲ ਤੋਂ ਬਾਅਦ ਸਭ ਤੋਂ ਭਿਆਨਕ ਤਬਾਹੀ ਦਾ ਸਾਹਮਣਾ ਕਰ ਰਿਹਾ ਹੈ। ਵਾਲਪੇਰਾਇਸੋ ਖੇਤਰ ਵਿੱਚ ਤਿੰਨ ਸ਼ੈਲਟਰ ਬਣਾਏ ਗਏ ਹਨ। ਰਾਸ਼ਟਰਪਤੀ ਗੈਬਰੀਅਲ ਬੋਰਿਕ ਨੇ ਕਿਹਾ ਕਿ ਸਥਿਤੀ ਸੱਚਮੁੱਚ ਬਹੁਤ ਮੁਸ਼ਕਲ ਹੈ। ਬੋਰਿਕ ਨੇ ਚਿਲੀ ਵਾਸੀਆਂ ਨੂੰ ਬਚਾਅ ਕਰਮਚਾਰੀਆਂ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਤੁਹਾਨੂੰ ਉਹ ਥਾਂ ਛੱਡਣ ਲਈ ਕਿਹਾ ਜਾਵੇ ਤਾਂ ਅਜਿਹਾ ਕਰਨ ਤੋਂ ਨਾ ਝਿਜਕੋ। ਗਰਮੀਆਂ ਦੇ ਮਹੀਨਿਆਂ ਦੌਰਾਨ ਚਿਲੀ ਵਿੱਚ ਜੰਗਲਾਂ ਵਿੱਚ ਅੱਗ ਲੱਗਣੀ ਕੋਈ ਆਮ ਗੱਲ ਨਹੀਂ ਹੈ।

ਇਹ ਵੀ ਪੜ੍ਹੋ