ਹਵਾਈ ਜੰਗਲੀ ਅੱਗ ਦੇ ਪਹਿਲੇ ਦੋ ਪੀੜਤਾਂ ਦੀ ਪਛਾਣ ਹੋਈ

ਹਵਾਈ ਜੰਗਲੀ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ 106 ਤੱਕ ਪਹੁੰਚ ਗਈ ਹੈ, ਮਾਉਈ ਦੇ ਪੁਲਿਸ ਅਧਿਕਾਰੀਆਂ ਦੁਆਰਾ ਮ੍ਰਿਤਕਾਂ ਦੀ ਪਛਾਣ ਕਰਨ ਸਬੰਧੀ ਕਾਰਵਾਈ ਜਾਰੀ ਹੈ। ਮਾਉਈ ਦੇ ਪੁਲਿਸ ਵਿਭਾਗ ਨੇ ਪਿਛਲੇ ਹਫ਼ਤੇ ਮਾਉਈ ਟਾਪੂ ਨੂੰ ਤਬਾਹ ਕਰਨ ਵਾਲੀ ਘਾਤਕ ਜੰਗਲੀ ਅੱਗ ਦੇ ਪਹਿਲੇ ਦੋ ਪੀੜਤਾਂ ਦੀ ਪਛਾਣ ਰੌਬਰਟ ਡਾਇਕਮੈਨ, 74 ਅਤੇ ਬੱਡੀ ਜੈਂਟੋਕ, 79 […]

Share:

ਹਵਾਈ ਜੰਗਲੀ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ 106 ਤੱਕ ਪਹੁੰਚ ਗਈ ਹੈ, ਮਾਉਈ ਦੇ ਪੁਲਿਸ ਅਧਿਕਾਰੀਆਂ ਦੁਆਰਾ ਮ੍ਰਿਤਕਾਂ ਦੀ ਪਛਾਣ ਕਰਨ ਸਬੰਧੀ ਕਾਰਵਾਈ ਜਾਰੀ ਹੈ। ਮਾਉਈ ਦੇ ਪੁਲਿਸ ਵਿਭਾਗ ਨੇ ਪਿਛਲੇ ਹਫ਼ਤੇ ਮਾਉਈ ਟਾਪੂ ਨੂੰ ਤਬਾਹ ਕਰਨ ਵਾਲੀ ਘਾਤਕ ਜੰਗਲੀ ਅੱਗ ਦੇ ਪਹਿਲੇ ਦੋ ਪੀੜਤਾਂ ਦੀ ਪਛਾਣ ਰੌਬਰਟ ਡਾਇਕਮੈਨ, 74 ਅਤੇ ਬੱਡੀ ਜੈਂਟੋਕ, 79 ਲਹੈਨਾ ਦੇ ਸਥਾਨਕ ਵਸਨੀਕਾਂ ਵਜੋਂ ਕੀਤੀ ਹੈ। ਮਰਨ ਵਾਲਿਆਂ ਦੀ ਗਿਣਤੀ ਹੁਣ 106 ਤੱਕ ਪਹੁੰਚ ਗਈ ਹੈ ਜਦੋਂ ਕਿ ਲਗਭਗ 1300 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਹਵਾਈ ਦੇ ਗਵਰਨਰ ਜੋਸ਼ ਗ੍ਰੀਨ ਨੇ ਕਿਹਾ ਕਿ ਮੌਤਾਂ ਦਾ ਸਹੀ ਅੰਕੜਾ ਪ੍ਰਾਪਤ ਹੋਣ ਵਿੱਚ ਅਧਿਕਾਰੀਆਂ ਨੂੰ ਕਈ ਦਿਨ ਲੱਗ ਸਕਦੇ ਹਨ।

ਮੌਈ ਕਾਉਂਟੀ ਦੇ ਮੇਅਰ ਰਿਚਰਡ ਬਿਸਨ ਨੇ ਕਿਹਾ, “ਅਸੀਂ ਉਨ੍ਹਾਂ ਪਰਿਵਾਰਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪੇਸ਼ ਕਰਦੇ ਹਾਂ ਜਿਨ੍ਹਾਂ ਨੂੰ ਆਪਣੇ ਅਜ਼ੀਜ਼ਾਂ ਬਾਰੇ ਸੂਚਨਾਵਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਉਸਨੇ ਅੱਗੇ ਕਿਹਾ, “ਇੱਕ ਭਾਈਚਾਰੇ ਦੇ ਰੂਪ ਵਿੱਚ ਅਸੀਂ ਇਸ ਸਭ ਤੋਂ ਮੁਸ਼ਕਲ ਸਮੇਂ ਵਿੱਚ ਦਿਲਾਸੇ ਦੀ ਪ੍ਰਾਰਥਨਾ ਕਰਦੇ ਹਾਂ।” ਮੇਅਰ ਰਿਚਰਡ ਬਿਸਨ ਨੇ ਕਿਹਾ ਕਿ ਅਧਿਕਾਰੀਆਂ ਨੇ ਤਿੰਨ ਹੋਰ ਵਿਅਕਤੀਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ ਜਾ ਰਹਾ ਹੈ।

ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਹਵਾਈ ਨਿਵਾਸੀਆਂ ਦੁਆਰਾ ਆਪਣੀ ਸਰਕਾਰ ਦੇ ਜਵਾਬ ਦੀ ਆਲੋਚਨਾ ਦੇ ਵਿਚਕਾਰ, ਤਬਾਹ ਹੋਏ ਟਾਪੂ ਵਿੱਚ ਆਪਣੇ ਦੌਰੇ ਦੀ ਪੁਸ਼ਟੀ ਕੀਤੀ ਹੈ। ਬਿਡੇਨ ਨੇ ਅੱਗੇ ਕਿਹਾ ਕਿ ਉਹਨਾਂ ਨੇ ਸਥਿਤੀ ਪ੍ਰਤੀ ਮਨੁੱਖਤਾਵਾਦੀ ਕੰਮਾਂ ਤੋਂ ਕਿਸੇ ਵੀ ਤਰਾਂ ਨਾਲ ਧਿਆਨ ਵਿੱਚ ਵਿਘਨ ਪਾਉਣ ਕਰਕੇ ਅਜੇ ਤੱਕ ਟਾਪੂ ਦਾ ਦੌਰਾ ਨਹੀਂ ਕੀਤਾ ਸੀ।

ਰਾਸ਼ਟਰਪਤੀ ਨੇ ਕਿਹਾ, “ਮੈਂ ਵਿਘਨ ਨਹੀਂ ਪਾਉਣਾ ਚਾਹੁੰਦਾ। ਮੈਂ ਬਹੁਤ ਸਾਰੇ ਤਬਾਹੀ ਵਾਲੇ ਖੇਤਰਾਂ ਵਿੱਚ ਗਿਆ ਹਾਂ।” ਉਹਨਾਂ ਨੇ ਕਿਹਾ ਕਿ ਮੈਂ ਇਹ ਯਕੀਨੀ ਬਣਾਉਣਾ ਚਾਹੁੰਦਾ ਹਾਂ ਕਿ ਅਸੀਂ ਚੱਲ ਰਹੇ ਰਾਹਤ ਕਾਰੀ ਯਤਨਾਂ ਵਿੱਚ ਵਿਘਨ ਨਾ ਪਾਈਏ।

ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਅੱਗੇ ਕਿਹਾ ਕਿ ਅਮਰੀਕੀ ਫੌਜ ਅਤੇ ਕੋਸਟ ਗਾਰਡ ਸਮੇਤ ਖੇਤਰ ਵਿੱਚ ਸਾਰੀਆਂ ਉਪਲਬੱਧ ਸੰਘੀ ਸੰਸਥਾਵਾਂ ਨੂੰ ਰਾਹਤ ਕਾਰਜਾਂ ਸਬੰਧੀ ਯਤਨਾਂ ਲਈ ਨਿਰਦੇਸ਼ਿਤ ਕੀਤਾ ਜਾਵੇਗਾ। ਇਹ ਬਹੁਤ ਮਿਹਨਤ ਵਾਲਾ ਕੰਮ ਹੈ। ਇਸ ਵਿੱਚ ਸਮਾਂ ਲੱਗਦਾ ਹੈ। ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਉਹ ਜਿਲ ਬਿਡੇਨ ਨਾਲ ਹਵਾਈ ਦੌਰਾ ਵੀ ਕਰਨਗੇ।