ਅਮਰੀਕਾ ਵਿੱਚ ਤੇਜ ਰਫਤਾਰ ਨਾਲ ਵਾਹਨ ਟਕਰਾਉਣ ਨਾਲ ਹੋਇਆ ਧਮਾਕਾ, 2 ਲੋਕਾਂ ਦੀ ਮੌਤ

ਕੁੱਝ ਘੰਟਿਆ ਲਈ ਬੰਦ ਹੋਇਆ ਰੂਟ, ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ

Share:

ਅਮਰੀਕਾ-ਕੈਨੇਡਾ ਪੁੱਲ ਤੇ ਤੇਜ਼ ਰਫਤਾਰ ਨਾਲ ਜਾ ਰਿਹਾ ਇੱਕ ਵਾਹਨ ਨਿਆਗਰਾ ਫਾਲਸ ਚੌਂਕੀ ਨੇੜੇ ਟਕਰਾਉਣ ਨਾਲ ਧਮਾਕਾ ਹੋ ਗਿਆ। ਜਿਸ ਨਾਲ 2 ਲੋਕਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਕਈ ਬਾਰਡਰ ਕਰਾਸਿੰਗ ਰੂਟਾਂ ਨੂੰ ਕੁੱਝ ਘੰਟਿਆ ਲਈ ਬੰਦ ਕਰਨਾ ਪਿਆ। ਘਟਨਾ ਜਾਣਕਾਰੀ ਮਿਲਣ ਤੇ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਜਾਂਚ ਵਿੱਚ ਲੱਗ ਗਏ।

 

ਘਟਨਾ ਵਿੱਚ ਅੱਤਵਾਦੀ ਗਤੀਵਿਧੀ ਦਾ ਕੋਈ ਸੰਕੇਤ ਨਹੀਂ

ਘਟਨਾ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਹਾਲਾਂਕਿ ਲੋਕਾਂ ਦੇ ਡਰ ਨੂੰ ਸ਼ਾਂਤ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਘਟਨਾ ਵਿੱਚ ਕੋਈ ਵੀ ਸੰਕੇਤ ਨਹੀਂ ਹੈ ਕਿ ਇਹ ਅੱਤਵਾਦੀ ਗਤੀਵਿਧੀ ਹੈ।

ਇਹ ਵੀ ਪੜ੍ਹੋ