ਏਸ਼ੀਆ 'ਚ ਕੋਰੋਨਾ ਦੀ ਐਂਟਰੀ, ਕਈ ਦੇਸ਼ਾਂ 'ਚ Guidelines ਜਾਰੀ 

ਸਿੰਗਾਪੁਰ, ਮਲੇਸ਼ੀਆ, ਇੰਡੋਨੇਸ਼ੀਆ ਦੇ ਅੰਕੜੇ ਇਸ ਗੱਲ ਦੀ ਗਵਾਹੀ ਭਰ ਰਹੇ ਹਨ ਕਿ ਕੋਰੋਨਾ ਵਾਇਰਸ ਮੁੜ ਆ ਗਿਆ ਹੈ। ਇਸਤੋਂ ਸਾਵਧਾਨੀ ਵਰਤਣ ਦੀ ਲੋੜ ਹੈ। 

Share:

ਹਾਈਲਾਈਟਸ

  • ਮਹਾਂਮਾਰੀ
  • ਥਰਮਲ ਸਕੈਨਰ

ਦੱਖਣ-ਪੂਰਬੀ ਏਸ਼ੀਆ ਦੀਆਂ ਕਈ ਸਰਕਾਰਾਂ ਨੇ ਪਹਿਲਾਂ ਹੀ ਕੋਵਿਡ-19 ਮਹਾਂਮਾਰੀ ਦੇ ਫੈਲਣ ਨੂੰ ਰੋਕਣ ਲਈ ਉਪਾਅ ਕਰਨੇ ਸ਼ੁਰੂ ਕਰ ਦਿੱਤੇ ਹਨ। ਜਿਸ ਵਿੱਚ ਹਵਾਈ ਅੱਡੇ 'ਤੇ ਤਾਪਮਾਨ ਸਕੈਨਰ ਅਤੇ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ। ਸਰਕਾਰਾਂ ਦਾ ਟੀਚਾ ਹੈ ਕਿ ਇਸ ਤਰ੍ਹਾਂ ਦੀ ਸਾਵਧਾਨੀ ਨਾਲ ਉਹ ਵਾਇਰਸ ਨੂੰ ਫੈਲਣ ਤੋਂ ਰੋਕ ਸਕਦੀਆਂ ਹਨ। ਇਨ੍ਹਾਂ ਦੇਸ਼ਾਂ ਦੇ ਲੋਕ ਇਸ ਤਰ੍ਹਾਂ ਦੀ ਸਾਵਧਾਨੀ ਤੋਂ ਬਹੁਤ ਚਿੰਤਤ ਹਨ।ਉਨ੍ਹਾਂ ਨੂੰ ਡਰ ਹੈ ਕਿ 2020 ਦਾ ਯੁੱਗ ਇੱਕ ਵਾਰ ਫਿਰ ਵਾਪਸ ਆ ਸਕਦਾ ਹੈ। ਅਜਿਹਾ ਹੀ ਉਸ ਸਮੇਂ ਮਹਾਂਮਾਰੀ ਦੀ ਸ਼ੁਰੂਆਤ ਵਿੱਚ ਹੋਇਆ ਸੀ। 

ਸਿੰਗਾਪੁਰ ਦੇ ਅੰਕੜੇ ਚਿੰਤਾ ਦਾ ਵਿਸ਼ਾ 

ਸਿੰਗਾਪੁਰ ਦੇ ਵਾਈਸ ਪ੍ਰੈਜ਼ੀਡੈਂਟ ਲਾਰੈਂਸ ਵੋਂਗ ਨੇ ਕਿਹਾ ਕਿ ਇਹ ਸਭ ਝੂਠ ਅਤੇ ਅਫਵਾਹਾਂ ਹਨ ਕਿ 2020 ਦਾ ਯੁੱਗ ਇੱਕ ਵਾਰ ਫਿਰ ਪਰਤ ਆਵੇਗਾ। ਦੂਜੇ ਪਾਸੇ ਅੰਕੜੇ ਇਸ ਗੱਲ ਦੀ ਕੁਝ ਗਵਾਹੀ ਦੇ ਰਹੇ ਹਨ। ਸਿੰਗਾਪੁਰ ਦੇ ਸਿਹਤ ਮੰਤਰਾਲੇ ਦੇ ਅਨੁਸਾਰ 2 ਦਸੰਬਰ ਨੂੰ ਖਤਮ ਹੋਏ ਹਫਤੇ ਵਿੱਚ ਕੋਵਿਡ ਦੇ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 32 ਹਜ਼ਾਰ ਹੋ ਗਈ ਜੋ ਪਿਛਲੇ ਹਫਤੇ ਤੱਕ ਲਗਭਗ 22 ਹਜ਼ਾਰ ਸੀ। ਇਕ ਅਧਿਕਾਰੀ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਅੰਕੜਿਆਂ 'ਚ ਵਾਧੇ ਦੇ ਕਈ ਕਾਰਨ ਹਨ। ਜਿਸ ਵਿੱਚ ਲੋਕਾਂ ਦੀ ਘੱਟ ਰਹੀ ਰੋਗ ਪ੍ਰਤੀਰੋਧਕ ਸ਼ਕਤੀ ਦੇ ਨਾਲ-ਨਾਲ ਤਿਉਹਾਰਾਂ ਦੇ ਸੀਜ਼ਨ ਦੌਰਾਨ ਲੋਕਾਂ ਦੀ ਬਾਹਰੀ ਸੈਰ ਹੈ। ਦੱਸ ਦੇਈਏ ਕਿ ਸਿੰਗਾਪੁਰ ਵਿੱਚ ਕੋਵਿਡ ਦੇ ਮਾਮਲੇ ਵਾਇਰਸ JN 0.1 ਵੇਰੀਐਂਟ ਦੇ ਹਨ। ਜੋ ਕਿ BA 2.86 ਵੇਰੀਐਂਟ ਪਰਿਵਾਰ ਨਾਲ ਸਬੰਧਤ ਹੈ। ਵਰਤਮਾਨ ਵਿੱਚ ਇਹ ਵਾਇਰਸ ਸਿੰਗਾਪੁਰ ਵਿੱਚ ਕੋਵਿਡ ਦੇ 60 ਪ੍ਰਤੀਸ਼ਤ ਮਾਮਲਿਆਂ ਲਈ ਜ਼ਿੰਮੇਵਾਰ ਹੈ।

ਮਲੇਸ਼ੀਆ-ਇੰਡੋਨੇਸ਼ੀਆ ਨੇ ਜਾਰੀ ਕੀਤੀ ਗਾਈਡਲਾਈਨ 

ਇੱਕ ਅਖਬਾਰ ਨੇ ਬੁੱਧਵਾਰ ਨੂੰ ਰਿਪੋਰਟ ਦਿੱਤੀ ਕਿ ਇੰਡੋਨੇਸ਼ੀਆ ਦੇ ਅਧਿਕਾਰੀਆਂ ਨੇ ਜਾਂਚ ਲਈ ਕੁਝ ਥਾਵਾਂ 'ਤੇ ਥਰਮਲ ਸਕੈਨਰ ਲਗਾਏ ਹਨ। ਇਨ੍ਹਾਂ ਵਿੱਚ ਜਕਾਰਤਾ ਅੰਤਰਰਾਸ਼ਟਰੀ ਹਵਾਈ ਅੱਡਾ ਅਤੇ ਬਾਟਮ ਨੌਕਾ ਟਰਮੀਨਲ ਵੀ ਸ਼ਾਮਲ ਹਨ। ਸਿਹਤ ਮੰਤਰਾਲੇ ਨੇ ਇੰਡੋਨੇਸ਼ੀਆਈ ਲੋਕਾਂ ਨੂੰ ਉਨ੍ਹਾਂ ਖੇਤਰਾਂ ਦੀ ਯਾਤਰਾ ਮੁਲਤਵੀ ਕਰਨ ਦੀ ਵੀ ਅਪੀਲ ਕੀਤੀ ਹੈ ਜਿੱਥੇ ਕੋਵਿਡ -19 ਦੇ ਕੇਸ ਵੱਧ ਰਹੇ ਹਨ। ਦੂਜੇ ਪਾਸੇ, ਮਲੇਸ਼ੀਆ ਵਿੱਚ ਕੋਵਿਡ ਦੇ ਮਾਮਲੇ ਇੱਕ ਹਫ਼ਤੇ ਵਿੱਚ ਲਗਭਗ ਦੁੱਗਣੇ ਹੋ ਗਏ ਹਨ। 2 ਦਸੰਬਰ ਨੂੰ ਖਤਮ ਹੋਏ ਹਫਤੇ 'ਚ 6,796 ਮਾਮਲੇ ਸਾਹਮਣੇ ਆਏ। ਜੋ ਪਿਛਲੇ ਹਫਤੇ ਤੱਕ ਸਿਰਫ 3 ਹਜ਼ਾਰ ਸੀ। ਮਲੇਸ਼ੀਆ ਵਿਚ ਅਧਿਕਾਰੀਆਂ ਨੇ ਕਿਹਾ ਹੈ ਕਿ ਸਥਿਤੀ ਫਿਲਹਾਲ ਕਾਬੂ ਵਿਚ ਹੈ।

ਇਹ ਵੀ ਪੜ੍ਹੋ