ਭਾਰਤ-ਪਾਕਿ ਬਾਰਡਰ ਤੇ ਅੰਮ੍ਰਿਤਸਰ 'ਚ ਸਾਂਝੇ ਆਪ੍ਰੇਸ਼ਨ ਦੌਰਾਨ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਅਤੇ ਪੰਜਾਬ ਪੁਲਿਸ ਨੇ 540 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਦੋ ਸ਼ੱਕੀ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਸੀਮਾ ਸੁਰੱਖਿਆ ਬਲ ਦੇ ਬੁਲਾਰੇ ਨੇ ਦੱਸਿਆ ਕਿ ਬੀਐਸਐਫ ਨੇ ਐਤਵਾਰ ਰਾਤ ਨੂੰ ਅੰਮ੍ਰਿਤਸਰ ਦੇ ਪਿੰਡ ਉਧਰ ਧਾਲੀਵਾਲ ਨੇੜੇ ਇੱਕ ਸ਼ੱਕੀ ਡਰੋਨ ਤੋਂ ਕੁਝ ਡਿੱਗਣ ਦੀ ਆਵਾਜ਼ ਵੀ ਸੁਣੀ। ਨਿਰਧਾਰਤ ਅਭਿਆਸ ਦੇ ਅਨੁਸਾਰ, ਬੀਐਸਐਫ ਦੇ ਜਵਾਨ ਤੁਰੰਤ ਹਰਕਤ ਵਿੱਚ ਆ ਗਏ ਅਤੇ ਖੇਤਰ ਵਿੱਚ ਇੱਕ ਡੂੰਘਾਈ ਨਾਲ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਦੌਰਾਨ ਇੱਕ ਖੇਤ ਵਿੱਚੋਂ ਪੀਲੀ ਚਿਪਕਣ ਵਾਲੀ ਟੇਪ ਵਿੱਚ ਪੇਟਿਆ ਇੱਕ ਪੈਕੇਟ ਜਿਸ ਵਿੱਚ 540 ਗ੍ਰਾਮ ਹੈਰੋਇਨ ਸੀ, ਬਰਾਮਦ ਹੋਈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਅੰਮਿ੍ਤਸਰ (ਰ) ਦੇ ਨਾਲ ਆਸ-ਪਾਸ ਦੇ ਇਲਾਕੇ 'ਚ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ। ਤਲਾਸ਼ੀ ਦੌਰਾਨ ਪੁਲਿਸ ਨੇ ਪਿੰਡ ਉਧਰ ਧਾਰੀਵਾਲ ਦੇ ਇੱਕ ਘਰ ਵਿੱਚੋਂ ਦੋ ਸ਼ੱਕੀ ਤਸਕਰਾਂ ਨੂੰ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ।