ਐਲੋਨ ਮਸਕ ਦਾ ਖੁਸ਼ਹਾਲ ਬਚਪਨ ਨਹੀਂ ਸੀ

ਅਰਬਪਤੀ ਐਲੋਨ ਮਸਕ ਜੋ ਟਵਿੱਟਰ, ਟੇਸਲਾ ਅਤੇ ਸਪੇਸਐਕਸ ਵਰਗੀਆਂ ਕਈ ਕੰਪਨੀਆਂ ਦੇ ਪ੍ਰਬੰਧਨ ਕਰਨ ਸਮੇਤ ਮਾਲਕ ਹਨ, ਹਮੇਸ਼ਾ ਆਪਣੇ ਵਿਦਿਆਰਥੀ ਤੋਂ ਉਦਯੋਗਪਤੀ ਤੱਕ ਦੇ ਸਫ਼ਰ ਬਾਰੇ ਬੋਲਦੇ ਰਹਿੰਦੇ ਹਨ, ਭਾਵੇਂ ਕਿ ਇੱਕ ਲੰਬੇ ਸਮੇਂ ਤੋਂ ਚੱਲ ਰਹੀ ਅਫਵਾਹ ਹੈ ਜੋ ਦਾਅਵਾ ਕਰਦੀ ਹੈ ਕਿ ਐਲੋਨ ਮਸਕ ਦੇ ਪਿਤਾ ਦੱਖਣੀ ਅਫਰੀਕਾ ਵਿੱਚ ਇੱਕ ਪੰਨੇ ਦੀ ਖਾਨ […]

Share:

ਅਰਬਪਤੀ ਐਲੋਨ ਮਸਕ ਜੋ ਟਵਿੱਟਰ, ਟੇਸਲਾ ਅਤੇ ਸਪੇਸਐਕਸ ਵਰਗੀਆਂ ਕਈ ਕੰਪਨੀਆਂ ਦੇ ਪ੍ਰਬੰਧਨ ਕਰਨ ਸਮੇਤ ਮਾਲਕ ਹਨ, ਹਮੇਸ਼ਾ ਆਪਣੇ ਵਿਦਿਆਰਥੀ ਤੋਂ ਉਦਯੋਗਪਤੀ ਤੱਕ ਦੇ ਸਫ਼ਰ ਬਾਰੇ ਬੋਲਦੇ ਰਹਿੰਦੇ ਹਨ, ਭਾਵੇਂ ਕਿ ਇੱਕ ਲੰਬੇ ਸਮੇਂ ਤੋਂ ਚੱਲ ਰਹੀ ਅਫਵਾਹ ਹੈ ਜੋ ਦਾਅਵਾ ਕਰਦੀ ਹੈ ਕਿ ਐਲੋਨ ਮਸਕ ਦੇ ਪਿਤਾ ਦੱਖਣੀ ਅਫਰੀਕਾ ਵਿੱਚ ਇੱਕ ਪੰਨੇ ਦੀ ਖਾਨ ਦੇ ਮਾਲਕ ਹਨ ਅਤੇ ਉਨ੍ਹਾਂ ਨੇ ਮਸਕ ਨੂੰ ਵਿੱਤੀ ਸਹਾਇਤਾ ਦਿੱਤੀ ਹੈ। ਅਜਿਹੀਆਂ ਅਫਵਾਹਾਂ ਉਦੋਂ ਤੇਜ਼ ਹੋ ਗਈਆਂ ਜਦੋਂ ਐਲੋਨ ਮਸਕ ਦੇ ਪਿਤਾ ਐਰੋਲ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਸਨੇ ਜ਼ੈਂਬੀਆ ਵਿੱਚ ਆਪਣੀ ਪੰਨੇ ਦੀ ਖਾਨ ਵਿਚੋਂ ਚੋਰੀ ਪੰਨੇ ਦੀ ਵਰਤੋਂ ਕੀਤੀ ਤਾਂ ਕਿ ਉਹ ਆਪਣੇ ਪੁੱਤਰ ਦੇ ਅਮਰੀਕਾ ਜਾਣ ਵਿੱਚ ਵਿੱਤੀ ਸਹਾਇਤਾ ਕਰ ਸਕੇ। ਅਰਬਪਤੀ ਨੇ ਇਕ ਵਾਰ ਫਿਰ ਅਫਵਾਹਾਂ ਨੂੰ ਖਾਰਜ ਕੀਤਾ ਹੈ ਅਤੇ ਕਿਹਾ ਕਿ ਉਸ ਨੂੰ ਵਿਰਾਸਤ ਵਿਚ ਕਦੇ ਵੀ ਕਿਸੇ ਤੋਂ ਕੁਝ ਨਹੀਂ ਮਿਲਿਆ।

ਮਾਈਕ੍ਰੋਬਲਾਗਿੰਗ ਪਲੇਟਫਾਰਮ ਦੇ ਸੀ.ਈ.ਓ. ਨੇ ਕਿਹਾ, “ਮੈਂ ਘੱਟ ਤੋਂ ਮੱਧ-ਆਮਦਨ ਵਾਲੇ ਹਾਲਾਤਾਂ ਵਿੱਚ ਬਦਲਦੇ ਹੋਏ ਵੱਡਾ ਹੋਇਆ ਹਾਂ ਪਰ ਮੇਰਾ ਬਚਪਨ ਖੁਸ਼ਹਾਲ ਨਹੀਂ ਸੀ। ਮੈਨੂੰ ਕਦੇ ਕਿਸੇ ਤੋਂ ਕੁਝ ਵੀ ਵਿਰਾਸਤ ਵਿੱਚ ਨਹੀਂ ਮਿਲਿਆ ਅਤੇ ਨਾ ਹੀ ਕਿਸੇ ਨੇ ਮੈਨੂੰ ਕੋਈ ਵੱਡੀ ਵਿੱਤੀ ਸਹਾਇਤਾ ਦਿੱਤੀ। ਮੇਰੇ ਪਿਤਾ ਨੇ ਇੱਕ ਛੋਟੀ ਇਲੈਕਟ੍ਰੀਕਲ/ਮਕੈਨੀਕਲ ਇੰਜੀਨੀਅਰਿੰਗ ਕੰਪਨੀ ਬਣਾਈ ਜੋ 20 ਤੋਂ 30 ਸਾਲਾਂ ਤੱਕ ਸਫਲ ਰਹੀ ਪਰ ਇਹ ਮੁਸ਼ਕਲ ਸਮੇਂ ਵਿੱਚ ਬਰਬਾਦ ਹੋ ਗਈ। ਉਹ ਲਗਭਗ 25 ਸਾਲਾਂ ਤੋਂ ਦੀਵਾਲੀਆ ਹਨ ਜਿਨ੍ਹਾਂ ਨੂੰ ਮੇਰੇ ਅਤੇ ਮੇਰੇ ਭਰਾ ਤੋਂ ਵਿੱਤੀ ਸਹਾਇਤਾ ਦੀ ਲੋੜ ਪੈਂਦੀ ਹੈ।”

ਮਿਸਟਰ ਮਸਕ ਨੇ ਆਪਣੇ ਪਿਤਾ ਨੂੰ ਭੌਤਿਕ ਵਿਗਿਆਨ, ਇੰਜੀਨੀਅਰਿੰਗ ਅਤੇ ਉਸਾਰੀ ਦੀਆਂ ਬੁਨਿਆਦੀ ਗੱਲਾਂ ਸਿਖਾਉਣ ਦਾ ਸਿਹਰਾ ਦਿੱਤਾ ਜੋ ਕਿ ਉਸ ਲਈ ਪੈਸੇ ਨਾਲੋਂ ਵੱਧ ਕੀਮਤੀ ਹਨ। ਉਸਨੇ ਟਵੀਟ ਵਿੱਚ ਕਿਹਾ, “ਉਸਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੀ ਸਾਡੀ ਸ਼ਰਤ ਇਹ ਸੀ ਕਿ ਉਹ ਮਾੜੇ ਵਿਵਹਾਰ ਵਿੱਚ ਸ਼ਾਮਲ ਨਾ ਹੋਵੇ। ਬਦਕਿਸਮਤੀ ਨਾਲ ਉਹਨਾਂ ਨੇ ਫਿਰ ਵੀ ਅਜਿਹਾ ਕੀਤਾ ਪਰ ਮਾਮਲੇ ਵਿੱਚ ਛੋਟੇ ਬਚਿਆਂ ਦੇ ਆਉਣ ਕਰਕੇ ਅਸੀਂ ਉਨ੍ਹਾਂ ਦੀ ਭਲਾਈ ਲਈ ਵਿੱਤੀ ਸਹਾਇਤਾ ਨੂੰ ਜਾਰੀ ਰੱਖਿਆ।”

ਇਸ ਤੋਂ ਇਲਾਵਾ ਪੰਨੇ ਦੀ ਖਾਨ ਬਾਰੇ ਉਹਨਾਂ ਨੇ ਕਿਹਾ ਕਿ ਇਸ ਦੀ ਹੋਂਦ ਦਾ ਕੋਈ ਪ੍ਰਮਾਣਿਕ ​​ਸਬੂਤ ਜਾਂ ਕੋਈ ਰਿਕਾਰਡ ਨਹੀਂ ਹੈ। ਕੁਝ ਦਿਨ ਪਹਿਲਾਂ ਮਸਕ ਨੇ ਕਿਸੇ ਵੀ ਵਿਅਕਤੀ ਨੂੰ ਡੋਗੇਕੋਇਨ ਵਿੱਚ ਇੱਕ ਮਿਲੀਅਨ ਭੁਗਤਾਨ ਕਰਨ ਦਾ ਐਲਾਨ ਕੀਤਾ ਸੀ ਜੋ ਉਸ ਦੇ ਪਿਤਾ ਦੀ ਮਲਕੀਅਤ ਵਾਲੀ ਖਾਨ ਦੀ ਹੋਂਦ ਨੂੰ ਸਾਬਤ ਕਰ ਦੇਵੇ।