ਫਸਟ ਨੂੰ ਨੋਟਿਸ, ਟਿਕਟਾਂ ਦੀ ਵਿਕਰੀ ਤੁਰੰਤ ਬੰਦ ਕਰਨ ਲਈ ਕਿਹਾ

ਹਵਾਬਾਜ਼ੀ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (DGCA) ਨੇ ਸੋਮਵਾਰ ਨੂੰ ਘੱਟ ਕਿਰਾਏ ਵਾਲੀ ਏਅਰਲਾਈਨ ਗੋ ਫਸਟ ਨੂੰ ਦੂਜਾ ਨੋਟਿਸ ਜਾਰੀ ਕਰਦੇ ਹੋਏ ਏਅਰਲਾਈਨ ਨੂੰ ਤੁਰੰਤ ਪ੍ਰਭਾਵ ਨਾਲ ਟਿਕਟਾਂ ਦੀ ਬੁਕਿੰਗ ਅਤੇ ਵਿਕਰੀ ਬੰਦ ਕਰਨ ਲਈ ਕਿਹਾ ਗਿਆ ਹੈ ਜਿਸਨੇ 3 ਮਈ ਤੋਂ ਤਿੰਨ ਦਿਨਾਂ ਵਾਸਤੇ ਉਡਾਣਾਂ ਮੁਅੱਤਲ ਕਰਨ ਦਾ ਐਲਾਨ ਕੀਤਾ ਸੀ। DGCA ਨੇ […]

Share:

ਹਵਾਬਾਜ਼ੀ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (DGCA) ਨੇ ਸੋਮਵਾਰ ਨੂੰ ਘੱਟ ਕਿਰਾਏ ਵਾਲੀ ਏਅਰਲਾਈਨ ਗੋ ਫਸਟ ਨੂੰ ਦੂਜਾ ਨੋਟਿਸ ਜਾਰੀ ਕਰਦੇ ਹੋਏ ਏਅਰਲਾਈਨ ਨੂੰ ਤੁਰੰਤ ਪ੍ਰਭਾਵ ਨਾਲ ਟਿਕਟਾਂ ਦੀ ਬੁਕਿੰਗ ਅਤੇ ਵਿਕਰੀ ਬੰਦ ਕਰਨ ਲਈ ਕਿਹਾ ਗਿਆ ਹੈ ਜਿਸਨੇ 3 ਮਈ ਤੋਂ ਤਿੰਨ ਦਿਨਾਂ ਵਾਸਤੇ ਉਡਾਣਾਂ ਮੁਅੱਤਲ ਕਰਨ ਦਾ ਐਲਾਨ ਕੀਤਾ ਸੀ।

DGCA ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਗੋ ਫਸਟ ਨੂੰ ਸਿੱਧੇ ਜਾਂ ਅਸਿੱਧੇ ਤੌਰ ‘ਤੇ ਟਿਕਟਾਂ ਦੀ ਬੁਕਿੰਗ ਅਤੇ ਵਿਕਰੀ ਨੂੰ ਤੁਰੰਤ ਅਤੇ ਅਗਲੇ ਆਦੇਸ਼ਾਂ ਤੱਕ ਬੰਦ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। DGCA ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਕਿ ਨਕਦੀ ਦੀ ਤੰਗੀ ਝੱਲ ਰਹੀ ਏਅਰਲਾਈਨ ਨੂੰ ਅਚਾਨਕ ਉਡਾਣਾਂ ਰੱਦ ਕਰਨ ਲਈ ਦੂਜਾ ਨੋਟਿਸ ਜਾਰੀ ਕੀਤਾ ਗਿਆ ਹੈ।

“ਗੋ ਏਅਰਲਾਈਨਜ਼ (ਇੰਡੀਆ) ਲਿਮਟਿਡ (ਗੋ ਫਸਟ) ਦੁਆਰਾ IBC ਦੇ ਤਹਿਤ ਅਚਾਨਕ ਉਡਾਣਾਂ ਨੂੰ ਰੱਦ ਕਰਨ ਅਤੇ ਕਾਰਪੋਰੇਟ ਦੀਵਾਲੀਆਪਣ ਹੱਲ ਪ੍ਰਕਿਰਿਆ ਨੂੰ ਸ਼ੁਰੂ ਕਰਨ ਦੇ ਮੱਦੇਨਜ਼ਰ DGCA ਨੇ ਏਅਰਕ੍ਰਾਫਟ ਨਿਯਮਾਂ 1937 ਦੇ ਸੰਬੰਧਿਤ ਉਪਬੰਧਾਂ ਦੇ ਤਹਿਤ ਗੋ ਫਸਟ ਨੂੰ ਇੱਕ ਸੁਰੱਖਿਅਤ, ਕੁਸ਼ਲ ਅਤੇ ਭਰੋਸੇਮੰਦ ਤਰੀਕੇ ਨਾਲ ਸੇਵਾ ਦੇ ਸੰਚਾਲਨ ਨੂੰ ਜਾਰੀ ਰੱਖਣ ਵਿੱਚ ਉਹਨਾਂ ਦੀ ਅਸਫਲਤਾ ਦੇ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।”

ਰੈਗੂਲੇਟਰ ਨੇ ਕਿਹਾ ਕਿ ਉਹ ਨੋਟਿਸ ਦੇ ਜਵਾਬ ਦੇ ਆਧਾਰ ‘ਤੇ ਇਹ ਫੈਸਲਾ ਕਰੇਗਾ ਕਿ ਕੀ ਗੋ ਫਸਟ ਨੂੰ ਭਵਿੱਖ ਵਿੱਚ ਉਡਾਣਾਂ ਚਲਾਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਏਅਰਲਾਈਨ ਨੂੰ ਨੋਟਿਸ ਦਾ ਜਵਾਬ ਦੇਣ ਲਈ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਏਅਰ ਆਪਰੇਟਰਜ਼ ਸਰਟੀਫਿਕੇਟ (AOC) ਨੂੰ ਜਾਰੀ ਰੱਖਣ ਬਾਰੇ ਵੀ ਅਗਲਾ ਫੈਸਲਾ ਉਨ੍ਹਾਂ ਦੇ ਜਵਾਬ ਦੇ ਆਧਾਰ ‘ਤੇ ਹੀ ਲਿਆ ਜਾਵੇਗਾ।

ਏਅਰਲਾਈਨ ਨੇ ਅਚਾਨਕ 3 ਮਈ ਤੋਂ ਤਿੰਨ ਦਿਨਾਂ ਲਈ ਉਡਾਣਾਂ ਰੱਦ ਕਰਨ ਦਾ ਫੈਸਲਾ ਕੀਤਾ ਸੀ ਜਿਸ ਨਾਲ ਹਵਾਬਾਜ਼ੀ ਰੈਗੂਲੇਟਰ ਨੇ 2 ਮਈ ਨੂੰ ਉਹਨਾਂ ਨੂੰ ਪਹਿਲਾ ਨੋਟਿਸ ਜਾਰੀ ਕੀਤਾ ਸੀ। ਨੋਟਿਸ ਦੇ ਜਵਾਬ ਵਿੱਚ ਕੰਪਨੀ ਨੇ ਰੈਗੂਲੇਟਰ ਨੂੰ ਦੱਸਿਆ ਕਿ ਉਸਨੇ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਵਿੱਚ ਦੀਵਾਲੀਆਪੁਣੇ ਦੀ ਕਾਰਵਾਈ ਲਈ ਜਾਚਿਕਾ ਦਾਇਰ ਕੀਤੀ ਹੋਈ ਹੈ ਅਤੇ ਕਿਹਾ ਕਿ, ਕੀ ਇਹ 15 ਮਈ 2023 ਤੱਕ ਹੈ ਅਤੇ ਜਿਹਨਾਂ ਯਾਤਰੀਆਂ ਨੇ ਉਨ੍ਹਾਂ ਨਾਲ ਉਡਾਣ ਭਰਨ ਲਈ ਪਹਿਲਾਂ ਹੀ ਬੁੱਕਿੰਗ ਕੀਤੀ ਹੋਈ ਹੈ, ਉਹਨਾਂ ਨੂੰ ਭਵਿੱਖ ਦੀਆਂ ਤਾਰੀਖਾਂ ਲਈ ਰਿਫੰਡ ਜਾਂ ਰੀ-ਸ਼ਡਿਊਲ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ।