Italy 'ਚ ਬਟਾਲਾ ਦੇ ਨੌਜਵਾਨ ਦੀ ਮੌਤ, ਟਰੱਕ ਵਿੱਚੋਂ ਸਾਮਾਨ ਉਤਾਰਦੇ ਸਮੇਂ ਲੱਗਾ ਬਿਜਲੀ ਦਾ ਝਟਕਾ

ਪਰਮਪ੍ਰੀਤ ਉੱਥੇ ਇੱਕ ਡੇਅਰੀ ਫਾਰਮ ਵਿੱਚ ਕੰਮ ਕਰਦਾ ਸੀ। ਮ੍ਰਿਤਕ ਦੇ ਮਾਤਾ-ਪਿਤਾ 2 ਦਿਨਾਂ ਬਾਅਦ ਉਸ ਨੂੰ ਮਿਲਣ ਜਾ ਰਹੇ ਸਨ। ਫਿਲਹਾਲ ਬਿਜਲੀ ਦਾ ਕਰੰਟ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

Share:

ਇਟਲੀ 'ਚ ਬਿਜਲੀ ਦਾ ਝਟਕਾ ਲੱਗਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਬਟਾਲਾ ਦੇ ਪਿੰਡ ਤਤਾਲਾ ਦੇ ਰਹਿਣ ਵਾਲੇ 27 ਸਾਲਾ ਪਰਮਪ੍ਰੀਤ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ 20 ਸਾਲ ਪਹਿਲਾਂ ਵਿਦੇਸ਼ ਗਿਆ ਸੀ। ਪਰਮਪ੍ਰੀਤ ਨੇ ਉਥੇ ਹੀ ਵਿਆਹ ਕਰ ਲਿਆ ਸੀ ਅਤੇ ਉਸਦੇ ਦੋ ਬੱਚੇ ਵੀ ਸਨ। ਪਰਮਪ੍ਰੀਤ ਉੱਥੇ ਇੱਕ ਡੇਅਰੀ ਫਾਰਮ ਵਿੱਚ ਕੰਮ ਕਰਦਾ ਸੀ। ਮ੍ਰਿਤਕ ਦੇ ਮਾਤਾ-ਪਿਤਾ 2 ਦਿਨਾਂ ਬਾਅਦ ਉਸ ਨੂੰ ਮਿਲਣ ਜਾ ਰਹੇ ਸਨ। ਫਿਲਹਾਲ ਬਿਜਲੀ ਦਾ ਕਰੰਟ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਟਰੱਕ 'ਚੋਂ ਸਾਮਾਨ ਕੱਢਦੇ ਲੱਗਾ ਕਰੰਟ

ਜਾਣਕਾਰੀ ਮਿਲੀ ਹੈ ਕਿ ਕੱਲ੍ਹ ਪਰਮਪ੍ਰੀਤ ਦੀ ਛੁੱਟੀ ਸੀ, ਛੁੱਟੀ ਹੋਣ ਦੇ ਬਾਵਜੂਦ ਉਸ ਦੇ ਬੌਸ ਨੇ ਪਰਮਪ੍ਰੀਤ ਨੂੰ ਸਪੈਸ਼ਲ ਫ਼ੋਨ ਕਰਕੇ 10-15 ਮਿੰਟ ਕੰਮ ਕਰਨ ਲਈ ਕਿਹਾ। ਪਰਮਪ੍ਰੀਤ ਜਦੋਂ ਟਰੱਕ ਵਿੱਚੋਂ ਸਾਮਾਨ ਕੱਢ ਰਿਹਾ ਸੀ ਤਾਂ ਉਸ ਨੂੰ ਅਚਾਨਕ ਕਰੰਟ ਲੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਹ ਕੰਮ ਕਰਦੇ ਸਮੇਂ ਬਿਜਲੀ ਜਾਂ ਕਰੰਟ ਦੇ ਸੰਪਰਕ ਵਿੱਚ ਕਿਵੇਂ ਆਇਆ ਇਸਦੇ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਹੈ। ਇਸ ਸਮੇਂ ਉਨ੍ਹਾਂ ਦੇ ਬੱਚੇ ਅਤੇ ਪਤਨੀ ਇਟਲੀ ਵਿੱਚ ਹਨ। ਦੂਜੇ ਪਾਸੇ ਪਰਮਪ੍ਰੀਤ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਸਮੇਤ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।

ਇਹ ਵੀ ਪੜ੍ਹੋ

Tags :