ਲੰਡਨ ਤੋਂ ਲਾਪਤਾ ਹੋਏ ਪੰਜਾਬੀ ਨੌਜਵਾਨ ਦੀ ਮਿਲੀ ਲਾਸ਼

ਜਲੰਧਰ ਦੇ ਨੌਜਵਾਨ ਗੁਰਸ਼ਮਨ ਸਿੰਘ ਭਾਟੀਆ 15 ਦਸੰਬਰ ਤੋਂ ਲੰਡਨ ਤੋਂ ਲਾਪਤਾ ਸੀ। ਉਸਦੀ ਲਾਸ਼ ਦੇਰ ਰਾਤ ਨੂੰ ਬਰਾਮਦ ਹੋਈ ਸੀ। ਪਰਿਵਾਰਕ ਮੈਂਬਰਾਂ ਦੇ ਅਨੁਸਾਰ ਬੀਤੀ ਦੇਰ ਰਾਤ ਮ੍ਰਿਤਕ ਦੇ ਪਿਤਾ ਨੂੰ ਲੰਡਨ ਪੁਲਿਸ ਨੇ ਸੂਚਿਤ ਕੀਤਾ ਕਿ ਉਸਦੀ ਲਾਸ਼ ਇੱਕ ਨਦੀ ਦੇ ਕੋਲ ਬਰਾਮਦ ਹੋਈ ਹੈ।

Share:

ਯੂਕੇ ਦੇ ਈਸਟ ਲੰਡਨ ਵਿੱਚ ਚਾਰ ਦਿਨਾਂ ਤੋਂ ਲਾਪਤਾ ਜਲੰਧਰ ਦੇ ਮਾਡਲ ਟਾਊਨ ਦੇ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਜਲੰਧਰ ਜ਼ਿਲ੍ਹੇ ਦੇ 23 ਸਾਲਾ ਨੌਜਵਾਨ ਗੁਰਸ਼ਮਨ ਸਿੰਘ ਭਾਟੀਆ 15 ਦਸੰਬਰ ਤੋਂ ਲੰਡਨ ਤੋਂ ਲਾਪਤਾ ਸੀ। ਉਸਦੀ ਲਾਸ਼ ਦੇਰ ਰਾਤ ਨੂੰ ਬਰਾਮਦ ਹੋਈ ਸੀ। ਪਰਿਵਾਰਕ ਮੈਂਬਰਾਂ ਦੇ ਅਨੁਸਾਰ ਬੀਤੀ ਦੇਰ ਰਾਤ ਮ੍ਰਿਤਕ ਦੇ ਪਿਤਾ ਨੂੰ ਲੰਡਨ ਪੁਲਿਸ ਨੇ ਸੂਚਿਤ ਕੀਤਾ ਕਿ ਉਸਦੀ ਲਾਸ਼ ਇੱਕ ਨਦੀ ਦੇ ਕੋਲ ਬਰਾਮਦ ਹੋਈ ਹੈ। ਇਸ ਤੋਂ ਬਾਅਦ ਨੌਜਵਾਨ ਦੇ ਪਿਤਾ ਅਤੇ ਚਾਚਾ ਲੰਡਨ ਲਈ ਰਵਾਨਾ ਹੋ ਗਏ ਹਨ। ਜਲੰਧਰ ਦੇ ਮਾਡਲ ਟਾਊਨ ਸਥਿਤ ਗੁਰਸ਼ਮਨ ਭਾਟੀਆ ਦੇ ਘਰ ਸੋਗ ਦਾ ਮਾਹੌਲ ਹੈ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਲਾਪਤਾ ਨੌਜਵਾਨ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਐਕਸ 'ਤੇ ਇਕ ਵੀਡੀਓ ਵਿਚ ਉਨ੍ਹਾਂ ਨੇ ਇਸ ਦੀ ਪੁਸ਼ਟੀ ਕੀਤੀ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਫਿਲਹਾਲ ਪਰਿਵਾਰਕ ਮੈਂਬਰ ਕੁਝ ਵੀ ਬੋਲਣ ਦੀ ਸਥਿਤੀ 'ਚ ਨਹੀਂ ਹਨ।

ਸਮੁੰਦਰ ਵਿੱਚ ਡੁੱਬਣ ਕਾਰਨ ਹੋਈ ਮੌਤ

ਗੁਰਸ਼ਮਨ ਸਿੰਘ ਭਾਟੀਆ ਦੀ ਸਮੁੰਦਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਉਸਦੇ ਪਿਤਾ ਯੂਕੇ ਲਈ ਰਵਾਨਾ ਹੋ ਗਏ ਅਤੇ ਉਨ੍ਹਾਂ ਦੇ ਘਰ ਵਿੱਚ ਸੋਗ ਹੈ। ਜਾਣਕਾਰੀ ਮੁਤਾਬਕ 15 ਦਸੰਬਰ ਨੂੰ ਗੁਰਸ਼ਮਨ ਦਾ ਜਨਮ ਦਿਨ ਸੀ। ਉਹ ਦੋਸਤਾਂ ਨਾਲ ਪਾਰਟੀ ਕਰਨ ਤੋਂ ਬਾਅਦ ਸਮੁੰਦਰ ਕਿਨਾਰੇ ਗਿਆ ਸੀ। ਉੱਥੇ ਹੀ ਅਚਾਨਕ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਗੁਰਸ਼ਮਨ ਦੇ ਰਿਸ਼ਤੇਦਾਰ ਹਰਜਾਪ ਸਿੰਘ ਨੇ ਦੱਸਿਆ ਕਿ ਉਹ ਇੱਕ ਸਾਲ ਪਹਿਲਾਂ ਲੰਡਨ ਵਿੱਚ ਮਾਸਟਰ ਇਨ ਫਾਈਨਾਂਸ ਦੀ ਪੜ੍ਹਾਈ ਕਰ ਰਿਹਾ ਸੀ।

 

ਇਹ ਵੀ ਪੜ੍ਹੋ