‘ਚੰਦਰਯਾਨ-3 ਲੈਂਡਿੰਗ ਤੋਂ ਇਕ ਦਿਨ ਪਹਿਲਾਂ ਅਮਰੀਕਾ ਵਿੱਚ ਸਨ ਸ਼੍ਰੀ ਸ਼੍ਰੀ ਰਵੀ ਸ਼ੰਕਰ

ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਕਿਹਾ ਕਿ ਇਹ ਬਹੁਤ ਭਾਵੁਕ ਪਲ ਹੈ ਕਿ ਭਾਰਤ ਚੰਦਰਮਾ ਤੇ ਉਤਰਿਆ ਹੈ। ਉਥੋਂ ਦੀਆਂ ਤਸਵੀਰਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਅਧਿਆਤਮਿਕ ਨੇਤਾ ਅਤੇ ਆਰਟ ਆਫ ਲਿਵਿੰਗ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਚੰਦਰਯਾਨ-3 ਨੂੰ ਚੰਦਰਮਾ ਦੀ ਸਤ੍ਹਾ’ਤੇ ਸਫਲਤਾਪੂਰਵਕ ਉਤਰਨ ਅਤੇ ਬਹੁਤ ਘੱਟ ਸਮੇਂ ਅਤੇ ਥੋੜ੍ਹੇ ਬਜਟ ਵਿੱਚ ਮਿਸ਼ਨ […]

Share:

ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਕਿਹਾ ਕਿ ਇਹ ਬਹੁਤ ਭਾਵੁਕ ਪਲ ਹੈ ਕਿ ਭਾਰਤ ਚੰਦਰਮਾ ਤੇ ਉਤਰਿਆ ਹੈ। ਉਥੋਂ ਦੀਆਂ ਤਸਵੀਰਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਅਧਿਆਤਮਿਕ ਨੇਤਾ ਅਤੇ ਆਰਟ ਆਫ ਲਿਵਿੰਗ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਚੰਦਰਯਾਨ-3 ਨੂੰ ਚੰਦਰਮਾ ਦੀ ਸਤ੍ਹਾ’ਤੇ ਸਫਲਤਾਪੂਰਵਕ ਉਤਰਨ ਅਤੇ ਬਹੁਤ ਘੱਟ ਸਮੇਂ ਅਤੇ ਥੋੜ੍ਹੇ ਬਜਟ ਵਿੱਚ ਮਿਸ਼ਨ ਨੂੰ ਸੰਭਵ ਬਣਾਉਣ ਲਈ ਭਾਰਤੀ ਪੁਲਾੜ ਖੋਜ ਸੰਸਥਾ ਇਸਰੋ ਦੀ ਪ੍ਰਸ਼ੰਸਾ ਕੀਤੀ ਹੈ। ਰਵੀ ਸ਼ੰਕਰ ਨੇ ਇਹ ਵੀ ਕਿਹਾ ਕਿ ਚੰਦਰਮਾ ਦੇ ਦੱਖਣੀ ਧਰੁਵ ਤੇ ਵਿਕਰਮ ਲੈਂਡਰ ਦੇ ਛੂਹਣ ਤੋਂ ਇਕ ਦਿਨ ਪਹਿਲਾਂ ਉਸਨੇ ਇਸਰੋ ਦੇ ਮੁਖੀ ਐਸ ਸੋਮਨਾਥ ਨਾਲ ਗੱਲ ਕੀਤੀ ਸੀ। ਵਿਸ਼ਵ ਸੱਭਿਆਚਾਰ ਉਤਸਵ ਦੌਰਾਨ ਵਾਸ਼ਿੰਗਟਨ ਡੀਸੀ ਵਿੱਚ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਅਧਿਆਤਮਿਕ ਗੁਰੂ ਨੇ ਕਿਹਾ ਕਿ ਇਹ ਸਿਰਫ਼ ਭਾਰਤ ਹੀ ਨਹੀਂ, ਸਗੋਂ ਸਮੁੱਚੀ ਮਨੁੱਖਤਾ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਇੰਨੇ ਥੋੜ੍ਹੇ ਸਮੇਂ ਵਿੱਚ ਅਤੇ ਥੋੜ੍ਹੇ ਜਿਹੇ ਬਜਟ ਵਿੱਚ ਇਹ ਬਹੁਤ ਸਫਲਤਾਪੂਰਵਕ ਮਿਸ਼ਲ ਪੂਰਾ ਕਰ ਸਕੇ ਹਾਂ। ਇੱਥੋਂ ਤੱਕ ਕਿ ਹਾਲੀਵੁੱਡ ਜਾਂ ਬਾਲੀਵੁੱਡ ਦੀ ਸ਼ੂਟਿੰਗ ਲਈ ਵੀ ਇਸ ਤੋਂ ਵੱਧ ਖਰਚਾ ਆਉਂਦਾ ਹੈ।29 ਸਤੰਬਰ ਤੋਂ 1 ਅਕਤੂਬਰ ਤੱਕ ਤਿੰਨ ਰੋਜ਼ਾ ਤਿਉਹਾਰ ਨੈਸ਼ਨਲ ਮਾਲ ਵਿਖੇ ਆਯੋਜਿਤ ਕੀਤਾ ਜਾਵੇਗਾ ਜਿਸ ਦੀ ਮੇਜ਼ਬਾਨੀ ਆਰਟ ਆਫ ਲਿਵਿੰਗ ਦੇ ਸੰਸਥਾਪਕ ਅਤੇ ਮੇਅਰ ਮੂਰੀਅਲ ਬੋਸਰ ਕਰਨਗੇ। ਉਹਨਾਂ ਨੇ ਅੱਗੇ ਕਿਹਾ ਕਿ ਚੰਦਰਯਾਨ ਦੀ ਖੋਜ ਹੋਈ ਹੈ ਅਤੇ ਉੱਥੇ ਮਹਿਲਾ ਸ਼ਕਤੀ ਬਹੁਤ ਪ੍ਰਬਲ ਰਹੀ ਹੈ। ਇਹ ਬਹੁਤ ਹੀ ਭਾਵੁਕ ਪਲ ਹੈ ਕਿ ਅਸੀਂ ਚੰਦਰਮਾ ਤੇ ਉਤਰੇ ਹਾਂ ਅਤੇ ਸਾਨੂੰ ਉੱਥੋਂ ਤਸਵੀਰਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ।  ਚੰਦਰਯਾਨ-3 ਦੇ ਉਤਰਨ ਤੋਂ ਕੁਝ ਦਿਨ ਪਹਿਲਾਂ ਮੈਂ ਇਸਰੋ ਦੇ ਮੁਖੀ ਐਸ ਸੋਮਨਾਥ ਨਾਲ ਗੱਲ ਕੀਤੀ ਸੀ ਅਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਸਭ ਕੁਝ ਠੀਕ ਰਹੇਗਾ। ਇਸ ਮਿਸ਼ਨ ਲਈ ਸਾਡੀਆਂ ਸਾਰੀਆਂ ਪ੍ਰਾਰਥਨਾਵਾਂ ਉਨ੍ਹਾਂ ਦੇ ਨਾਲ ਹਨ। ਉਹਨਾਂ ਨੇ ਕਿਹਾ ਕਿ ਭਾਰਤ ਨੇ ਇਤਿਹਾਸ ਰਚਿਆ ਕਿਉਂਕਿ ਇਸਰੋ ਦੇ ਅਭਿਲਾਸ਼ੀ ਤੀਜੇ ਚੰਦਰਮਾ ਮਿਸ਼ਨ ਚੰਦਰਯਾਨ-3 ਦੇ ਲੈਂਡਰ ਮਾਡਿਊਲ  ਨੇ ਚੰਦਰਮਾ ਦੀ ਸਤ੍ਹਾ ਨੂੰ ਛੂਹ ਲਿਆ ਹੈ। ਇਸ ਕਾਰਨਾਮੇ ਨੂੰ ਪੂਰਾ ਕਰਨ ਵਾਲਾ ਇਹ ਚੌਥਾ ਦੇਸ਼ ਬਣ ਚੁੱਕਾ ਹੈ। ਜਦਕਿ ਧਰਤੀ ਦੇ ਸਿਰਫ ਅਣਪਛਾਤੇ ਦੱਖਣੀ ਧਰੁਵ ਤੱਕ ਪਹੁੰਚਣ ਵਾਲਾ ਪਹਿਲਾ ਦੇਸ਼ ਬਣ ਗਿਆ। ਇਸਰੋ ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਕਿ ਸੂਰਜ ਦਾ ਅਧਿਐਨ ਕਰਨ ਲਈ ਭਾਰਤ ਦਾ ਪਹਿਲਾ ਸੂਰਜੀ ਮਿਸ਼ਨ ਆਦਿਤਿਆ-ਐਲ1 2 ਸਤੰਬਰ ਨੂੰ ਸਵੇਰੇ 11.50 ਵਜੇ ਸ਼੍ਰੀਹਰੀਕੋਟਾ ਪੁਲਾੜ ਅੱਡੇ ਤੋਂ ਲਾਂਚ ਕੀਤਾ ਜਾਵੇਗਾ।

ਆਦਿਤਿਆ ਐਲ1 ਸੋਲਰ ਮਿਸ਼ਨ

ਆਦਿਤਿਆ L1 ਮਿਸ਼ਨ ਤੇ ਸਵਾਲ ਦੇ ਜਵਾਬ ਚ ਆਰਟ ਆਫ ਲਿਵਿੰਗ ਦੇ ਸੰਸਥਾਪਕ ਨੇ ਕਿਹਾ ਪੂਰੀ ਊਮੀਦ ਹੈ ਕਿ ਆਗਾਮੀ ਮਿਸ਼ਨ ਵੀ ਇਸ ਤਰ੍ਹਾਂ ਸਫਲ ਹੋਵੇਗਾ। ਇਸ ਤੋਂ ਪਹਿਲਾਂ ਸੋਮਵਾਰ ਨੂੰ ਇਸਰੋ ਦੇ ਸਾਬਕਾ ਚੇਅਰਮੈਨ ਜੀ ਮਾਧਵਨ ਨਾਇਰ ਨੇ ਕਿਹਾ ਕਿ ਚੰਦਰਯਾਨ ਮਿਸ਼ਨ ਤੋਂ ਬਾਅਦ ਆਦਿਤਿਆ-ਐੱਲ 1 ਨੂੰ ਲਾਂਚ ਕਰਨ ਦਾ ਐਲਾਨ ਕਰਨਾ ਇੱਕ ਤਰਕਪੂਰਨ ਕਦਮ ਹੈ।ਮੈਨੂੰ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਆਦਿਤਿਆ-ਐਲ1 ਦੀ ਲਾਂਚਿੰਗ 2 ਸਤੰਬਰ ਨੂੰ ਸ਼੍ਰੀਹਰੀਕੋਟਾ ਤੋਂ ਤੈਅ ਕੀਤੀ ਗਈ ਹੈ। ਇਹ ਇੱਕ ਅਜਿਹਾ ਪ੍ਰੋਜੈਕਟ ਹੈ ਜਿਸਦਾ ਇਸਰੋ ਨੂੰ ਲੰਬੇ ਸਮੇਂ ਤੋਂ ਇੰਤਜਾਰ ਸੀ। ਚੰਦਰਯਾਨ ਮਿਸ਼ਨ ਤੋਂ ਬਾਅਦ ਇਹ ਇੱਕ ਤਰਕਪੂਰਨ ਕਦਮ ਹੈ। ਇਸਰੋ ਦੇ ਸਾਬਕਾ ਚੇਅਰਮੈਨ ਨੇ ਸਮਾਚਾਰ ਏਜੰਸੀ ਏਐਨਆਈ ਨੂੰ ਦੱਸਿਆ ਕਿ ਸੂਰਜ ਅਤੇ ਸੂਰਜੀ ਸਤ੍ਹਾ ਤੇ ਵਾਪਰ ਰਹੀਆਂ ਇਸ ਦੀਆਂ ਵੱਖ-ਵੱਖ ਘਟਨਾਵਾਂ ਅਤੇ ਧਰਤੀ ਤੇ ਇਸ ਦੇ ਪ੍ਰਭਾਵ ਬਾਰੇ ਹੋਰ ਅਧਿਐਨ ਕਰਨਾ ਆਦਿਤਿਆ ਮਿਸ਼ਨ ਦਾ ਟੀਚਾ ਹੈ।