ਜ਼ਾਲਮ ਪੁੱਤ - ਮਾਂ-ਬਾਪ ਨੂੰ ਕਤਲ ਕਰਕੇ ਸਾੜ ਦਿੱਤਾ ਘਰ 

15 ਸਾਲਾਂ ਦੇ ਕਾਤਲ ਨੂੰ ਪੁਲਿਸ ਨੇ ਵਾਰਦਾਤ ਤੋਂ ਇੱਕ ਹਫ਼ਤਾ ਮਗਰੋਂ ਗ੍ਰਿਫਤਾਰ ਕਰ ਲਿਆ। ਪੜਤਾਲ ਦੌਰਾਨ ਦੋਸ਼ੀ ਨੇ ਮਾਤਾ-ਪਿਤਾ ਨੂੰ ਕਤਲ ਕਰਨ ਦੀ ਗੱਲ ਕਬੂਲ ਕੀਤੀ। 

Share:

ਕਲਯੁੱਗ ਦੇ ਇਸ ਜ਼ਮਾਨੇ ਅੰਦਰ ਰਿਸ਼ਤਿਆਂ ਦੀ ਕਦਰ ਬਿਲਕੁਲ ਹੀ ਖਤਮ ਹੁੰਦੀ ਜਾ ਰਹੀ ਹੈ। ਰੋਜ਼ਾਨਾ ਨੂੰ ਦੇਖਦੇ ਜਾਂ ਸੁਣਦੇ ਹਾਂ ਕਿ ਆਪਣੇ ਹੀ ਖੂਨ ਦੇ ਵੈਰੀ ਬਣ ਰਹੇ ਹਨ। ਰੂਹ ਕੰਬਾਉਣ ਵਾਲੀ ਘਟਨਾ ਦੱਖਣ-ਪੂਰਬੀ ਫਰਾਂਸ ਦੇ ਚੇਟੋਵਿਲੇਨ ਪਿੰਡ ਤੋਂ ਸਾਮਣੇ ਆਈ। ਜਿੱਥੇ 15 ਸਾਲਾ ਨੌਜਵਾਨ ਵੱਲੋਂ ਆਪਣੇ ਮਾਤਾ-ਪਿਤਾ ਦਾ ਕਤਲ ਕਰਨ ਮਗਰੋਂ ਸਬੂਤ ਮਿਟਾਉਣ ਦੇ ਮਕਸਦ ਨਾਲ ਘਰ ਨੂੰ ਹੀ ਅੱਗ ਲਗਾ ਦਿੱਤੀ ਗਈ। ਪੁਲਿਸ ਦੀ ਜਾਂਚ ਦੌਰਾਨ ਘਟਨਾ ਦਾ ਪਰਦਾਫਾਸ਼ ਹੋਇਆ। 

ਪੋਸਟਮਾਰਟਮ ਰਿਪੋਰਟ ਨੇ ਕੀਤਾ ਖੁਲਾਸਾ 

ਨਵੰਬਰ ਦੇ ਆਖਰੀ ਹਫ਼ਤੇ ਪੁਲਿਸ ਨੂੰ ਘਰ ਦੇ ਅੰਦਰੋਂ ਦੋ ਸੜੀਆਂ ਹੋਈਆਂ ਲਾਸ਼ਾਂ ਮਿਲੀਆਂ ਸਨ। ਮ੍ਰਿਤਕ ਜੋੜੇ ਦਾ ਪੁੱਤ ਵੈਲੇਂਟਾਈਨ ਘਰੋਂ ਫਰਾਰ ਸੀ। ਇੱਕ ਹਫਤੇ ਮਗਰੋਂ ਪੁਲਿਸ ਨੇ ਉਸਨੂੰ ਫੜ ਲਿਆ। ਸਰਕਾਰੀ ਵਕੀਲ ਦੇ ਦਫ਼ਤਰ ਅਨੁਸਾਰ ਇਸ ਨੌਜਵਾਨ ਨੇ ਆਪਣੇ ਮਾਤਾ-ਪਿਤਾ ਦਾ ਕਤਲ ਕਰਨ ਦੀ ਗੱਲ ਕਬੂਲ ਕਰ ਲਈ ਹੈ। ਪੁਲਿਸ ਮੁਤਾਬਕ ਪੋਸਟਮਾਰਟਮ ਰਿਪੋਰਟ ਤੋਂ ਖੁਲਾਸਾ ਹੋਇਆ ਕਿ ਲਾਸ਼ਾਂ ਉਪਰ ਗੋਲੀਆਂ ਲੱਗਣ ਦੇ  ਜ਼ਖ਼ਮ ਸਨ ਅਤੇ ਇੱਕ ਦੀ ਛਾਤੀ ‘ਤੇ ਵੀ ਜ਼ਖ਼ਮ ਸਨ। ਦੋਸ਼ੀ ਦੇ ਇੰਜੀਨੀਅਰ ਪਿਤਾ ਦੀ ਉਮਰ 58 ਸਾਲ ਅਤੇ ਮਾਤਾ ਦੀ ਉਮਰ 52 ਸਾਲ ਸੀ। ਜਿਸ ਸਮੇਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਸਮੇਂ ਦੋਸ਼ੀ ਦਾ 17 ਸਾਲਾ ਭਰਾ ਘਰ ਨਹੀਂ ਸੀ।

ਬਿਮਾਰੀ ਨਾਲ ਪ੍ਰੇਸ਼ਾਨੀ ਦੱਸੀ ਵਜ੍ਹਾ

ਫਿਲਹਾਲ ਕਤਲ ਦੀ ਵਜ੍ਹਾ ਬਿਮਾਰੀ ਨਾਲ ਪ੍ਰੇਸ਼ਾਨੀ ਦੱਸੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਦੋਸ਼ੀ ਵੈਲੇਨਟਾਈਨ ਸਿਹਤ ਸਮੱਸਿਆਵਾਂ ਨਾਲ ਜੂਝ ਰਿਹਾ ਸੀ। ਕਾਫੀ ਸਮੇਂ ਤੋਂ ਗੰਭੀਰ ਬਿਮਾਰੀ ਕਰਕੇ ਪ੍ਰੇਸ਼ਾਨ ਰਹਿੰਦਾ ਸੀ। ਇਸੇ ਕਾਰਨ ਉਸਨੇ ਗੁੱਸੇ 'ਚ ਆ ਕੇ ਪਹਿਲਾਂ ਮਾਤਾ ਪਿਤਾ ਨੂੰ ਗੋਲੀਆਂ ਮਾਰੀਆਂ। ਮਗਰੋਂ ਘਰ ਸਾੜ ਦਿੱਤਾ ਤੇ ਖੁਦ ਮੌਕੇ ਤੋਂ ਫਰਾਰ ਹੋ ਗਿਆ ਸੀ। 

ਇਹ ਵੀ ਪੜ੍ਹੋ

Tags :