ਨਕਲਚੀ Pakistan ਨੇ ਤਿਆਰ ਕੀਤਾ ਨਕਲੀ ਬੁਲੇਟ, ਭਾਰਤੀ ਰੁਪਏ 'ਚ ਕੀਮਤ ਸਿਰਫ਼ 24 ਹਜ਼ਾਰ

Royal Enfield ਪਾਕਿਸਤਾਨ ਵਿੱਚ ਬੁਲੇਟ ਨਹੀਂ ਵੇਚਦੀ ਹੈ। ਹਾਲਾਂਕਿ ਪਾਕਿਸਤਾਨ 'ਚ ਵੀ ਲੋਕ ਇਸ ਬਾਈਕ ਨੂੰ ਬਹੁਤ ਪਸੰਦ ਕਰਦੇ ਹਨ। ਹੁਣ ਨਕਲ ਕਰਨ 'ਚ ਮਾਹਿਰ ਪਾਕਿਸਤਾਨੀਆਂ ਨੇ ਬੁਲੇਟ ਰਾਈਡਿੰਗ ਦੇ ਸ਼ੌਕ ਨੂੰ ਪੂਰਾ ਕਰਨ ਲਈ ਘੱਟ ਬਜਟ ਦਾ ਮੋਟਰਸਾਇਕਲ ਤਿਆਰ ਕੀਤਾ ਹੈ

Share:

ਹਾਈਲਾਈਟਸ

  • ਪਾਕਿਸਤਾਨੀ ਬੁਲੇਟ 'ਚ ਲਗਾਇਆ ਗਿਆ ਇੰਜਣ ਇੱਥੇ TVS ਪੈਪਟ ਸਕੂਟੀ 'ਚ ਵਰਤਿਆ ਜਾਂਦਾ ਹੈ

Pakistan : ਬੁਲੇਟ ਭਾਰਤ ਵਿੱਚ ਸਟੇਟਸ ਸਿੰਬਲ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਨੌਜਵਾਨਾਂ ਦੇ ਨਾਲ-ਨਾਲ ਲੜਕੀਆਂ 'ਚ ਵੀ ਬੁਲੇਟ ਦਾ ਕ੍ਰੇਜ਼ ਹੈ। ਰਾਇਲ ਐਨਫੀਲਡ ਦੇ ਮਾਡਲ ਬੁਲੇਟ ਨੂੰ ਆਪਣੀ ਵੱਖਰੀ ਆਵਾਜ਼ ਅਤੇ ਸਟਾਈਲ ਨਾਲ ਚਲਾਉਣ ਦਾ ਮਜ਼ਾ ਹੀ ਕੁਝ ਹੋਰ ਹੈ। ਪੈਟਰੋਲ ਦੀਆਂ ਵਧਦੀਆਂ ਕੀਮਤਾਂ ਅਤੇ ਬਾਜ਼ਾਰ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਮੌਜੂਦਗੀ ਦੇ ਬਾਵਜੂਦ, ਬੁਲੇਟ ਨੇ ਦੇਸ਼ ਵਿੱਚ ਆਪਣਾ ਵੱਖਰਾ ਸਥਾਨ ਬਣਾ ਰੱਖਿਆ ਹੈ। ਪਰ ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਵੋਗੇ ਕਿ ਰਾਇਲ ਐਨਫੀਲਡ ਪਾਕਿਸਤਾਨ ਵਿੱਚ ਬੁਲੇਟ ਨਹੀਂ ਵੇਚਦੀ ਹੈ। ਹਾਲਾਂਕਿ ਪਾਕਿਸਤਾਨ 'ਚ ਵੀ ਲੋਕ ਇਸ ਬਾਈਕ ਨੂੰ ਬਹੁਤ ਪਸੰਦ ਕਰਦੇ ਹਨ। ਹੁਣ ਨਕਲ ਕਰਨ 'ਚ ਮਾਹਿਰ ਪਾਕਿਸਤਾਨੀਆਂ ਨੇ ਬੁਲੇਟ ਰਾਈਡਿੰਗ ਦੇ ਸ਼ੌਕ ਨੂੰ ਪੂਰਾ ਕਰਨ ਲਈ ਘੱਟ ਬਜਟ ਦਾ ਮੋਟਰਸਾਇਕਲ ਤਿਆਰ ਕੀਤਾ ਹੈ।

ਨਕਲ ਤਾਂ ਕੀਤੀ, ਪਰ ਇਸ ਬਾਈਕ 'ਚ ਬੁਲੇਟ ਵਰਗਾ ਕੁਝ ਨਹੀਂ

ਪਾਕਿਸਤਾਨ ਵਿੱਚ ਵਿਕਣ ਵਾਲੀ ਬੁਲੇਟ ਨੂੰ ਰੋਡ ਪ੍ਰਿੰਸ ਨਾਮ ਦੀ ਇੱਕ ਦੋਪਹੀਆ ਵਾਹਨ ਕੰਪਨੀ ਦੁਆਰਾ ਤਿਆਰ ਕੀਤਾ ਗਿਆ ਹੈ। ਪਾਕਿਸਤਾਨ ਨੇ ਬੁਲੇਟ ਦੀ ਨਕਲ ਤਾਂ ਕੀਤੀ ਹੈ, ਪਰ ਇਸ ਬਾਈਕ 'ਚ ਬੁਲੇਟ ਵਰਗਾ ਕੁਝ ਨਹੀਂ ਹੈ। ਇਸ ਦੀ ਕੀਮਤ ਭਾਰਤੀ ਰੁਪਏ 'ਚ 24 ਹਜ਼ਾਰ ਰੁਪਏ ਬਣਦੀ ਹੈ। ਪਾਕਿਸਤਾਨੀ ਰੁਪਏ 'ਚ ਇਸ ਦੀ ਕੀਮਤ 75 ਹਜ਼ਾਰ ਰੁਪਏ ਹੈ। ਭਾਰਤ 'ਚ ਬੁਲੇਟ ਦੀ ਸ਼ੁਰੂਆਤੀ ਕੀਮਤ 1.5 ਲੱਖ ਰੁਪਏ ਹੈ। ਪਾਕਿਸਤਾਨੀ ਬੁਲੇਟ ਵਿੱਚ 70 ਸੀਸੀ ਇੰਜਣ ਹੈ ਜਦੋਂ ਕਿ ਭਾਰਤ ਵਿੱਚ ਵਿਕਣ ਵਾਲੇ ਬੁਲੇਟ ਵਿੱਚ 350 ਸੀਸੀ ਇੰਜਣ ਹੈ। ਪਾਕਿਸਤਾਨੀ ਬੁਲੇਟ 'ਚ ਲਗਾਇਆ ਗਿਆ ਇੰਜਣ ਇੱਥੇ TVS ਪੈਪਟ ਸਕੂਟੀ 'ਚ ਵਰਤਿਆ ਜਾਂਦਾ ਹੈ, ਜਿਸ ਨੂੰ ਸਭ ਤੋਂ ਘੱਟ ਪਾਵਰ ਵਾਲਾ ਇੰਜਣ ਮੰਨਿਆ ਜਾਂਦਾ ਹੈ।

ਅਗਲਾ ਹਿੱਸਾ Hero Honda CD 100 ਵਰਗਾ 

ਦਿੱਖ 'ਚ ਵੀ ਇਹ ਬਾਈਕ ਬਿਲਕੁਲ ਵੀ ਬੁਲੇਟ ਵਰਗੀ ਨਹੀਂ ਲੱਗਦੀ। ਪਾਕਿਸਤਾਨੀ ਬੁਲੇਟ ਦਾ ਅਗਲਾ ਹਿੱਸਾ Hero Honda CD 100 ਵਰਗਾ ਅਤੇ ਪਿਛਲਾ ਹਿੱਸਾ ਬਜਾਜ ਦੀ BYK ਬਾਈਕ ਵਰਗਾ ਲੱਗਦਾ ਹੈ। ਇਹ ਦੋਵੇਂ ਬਾਈਕਸ ਭਾਰਤ 'ਚ ਕਾਫੀ ਸਮਾਂ ਪਹਿਲਾਂ ਬੰਦ ਹੋ ਚੁੱਕੀਆਂ ਹਨ। ਜਿਸ ਦੀ ਅੱਜ ਪਾਕਿਸਤਾਨ ਨਕਲ ਕਰ ਰਿਹਾ ਹੈ।

ਇਹ ਵੀ ਪੜ੍ਹੋ