Conspiracy to kill Pannu: ਅਮਰੀਕੀ ਚਾਰਜਸ਼ੀਟ 'ਚ ਦਾਅਵਾ - ਕਾਂਟਰੈਕਟ ਕਿਲਿੰਗ ਲਈ ਏਜੰਟ ਨੂੰ ਰੱਖਿਆ ਗਿਆ, ਮਾਮਲਾ ਦਰਜ

22 ਨਵੰਬਰ ਨੂੰ ਇੱਕ ਰਿਪੋਰਟ ਅਨੁਸਾਰ ਅਮਰੀਕੀ ਸਰਕਾਰ ਨੇ ਦੋਸ਼ ਲਾਇਆ ਸੀ ਕਿ ਨਿਊਯਾਰਕ ਵਿੱਚ ਪੰਨੂ ਉੱਤੇ ਜਾਨਲੇਵਾ ਹਮਲਾ ਕਰਨ ਦੀ ਸਾਜ਼ਿਸ਼ ਰਚੀ ਗਈ ਸੀ। ਇਸ ਵਿੱਚ ਭਾਰਤ ਦਾ ਹੱਥ ਸੀ। ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ।

Share:

ਅਮਰੀਕਾ 'ਚ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ 'ਚ ਵੀਰਵਾਰ ਨੂੰ ਨਿਊਯਾਰਕ ਪੁਲਿਸ ਦੀ ਚਾਰਜਸ਼ੀਟ ਸਾਹਮਣੇ ਆਈ ਹੈ। ਇਸ 'ਚ ਇਕ ਭਾਰਤੀ ਨਾਗਰਿਕ ਨਿਖਿਲ ਗੁਪਤਾ 'ਤੇ ਪੰਨੂ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। ਨਿਊਯਾਰਕ ਟਾਈਮਜ਼ ਮੁਤਾਬਕ ਦੋਸ਼ੀ ਨੂੰ ਭਾਰਤ ਸਰਕਾਰ ਦੇ ਇਕ ਅਧਿਕਾਰੀ ਨੇ ਅਜਿਹਾ ਕਰਨ ਲਈ ਕਿਹਾ ਸੀ।

ਹਾਲਾਂਕਿ ਚਾਰਜਸ਼ੀਟ 'ਚ ਭਾਰਤੀ ਅਧਿਕਾਰੀ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਇਸ ਨੂੰ CC-1 ਵਜੋਂ ਸੰਬੋਧਿਤ ਕੀਤਾ ਗਿਆ ਹੈ। ਚਾਰਜਸ਼ੀਟ ਮੁਤਾਬਕ CC-1 ਭਾਰਤ ਸਰਕਾਰ ਦੀ ਇੱਕ ਏਜੰਸੀ ਦਾ ਮੁਲਾਜ਼ਮ ਹੈ, ਜਿਸ ਨੇ ਕਈ ਵਾਰ ਆਪਣੇ ਆਪ ਨੂੰ ਸੀਨੀਅਰ ਫੀਲਡ ਅਫ਼ਸਰ ਦੱਸਿਆ ਹੈ। ਉਹ ਸੁਰੱਖਿਆ ਪ੍ਰਬੰਧਨ ਅਤੇ ਖੁਫੀਆ ਜਾਣਕਾਰੀ ਲਈ ਜ਼ਿੰਮੇਵਾਰ ਹੈ।

 

ਪੰਨੂੰ ਤੋਂ ਇਲਾਵਾਂ ਹੋਰ ਲੋਕਾਂ ਨੂੰ ਵੀ ਮਾਰਨ ਲਈ ਕਿਹਾ ਗਿਆ ਸੀ

ਚਾਰਜਸ਼ੀਟ ਮੁਤਾਬਕ ਭਾਰਤੀ ਅਧਿਕਾਰੀ ਨੇ ਇਹ ਵੀ ਦੱਸਿਆ ਸੀ ਕਿ ਉਹ ਭਾਰਤ ਦੀ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਲਈ ਕੰਮ ਕਰਦਾ ਹੈ। ਅਮਰੀਕੀ ਨਿਆਂ ਵਿਭਾਗ ਦੇ ਅਨੁਸਾਰ, ਭਾਰਤ ਸਰਕਾਰ ਦੇ ਇਸ ਅਧਿਕਾਰੀ ਨੇ ਕਿਹਾ ਸੀ ਕਿ ਉਸ ਨੂੰ ਯੁੱਧ ਕਲਾ ਵਿੱਚ ਅਧਿਕਾਰੀ ਪੱਧਰ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਹਥਿਆਰਾਂ ਦੀ ਵਰਤੋਂ ਕਰਨਾ ਵੀ ਸਿਖਾਇਆ ਜਾ ਰਿਹਾ ਹੈ। ਨਿਖਿਲ ਨੇ ਅਮਰੀਕਾ ਦੇ ਸੰਘੀ ਏਜੰਟਾਂ ਨੂੰ ਦੱਸਿਆ ਕਿ ਪੰਨੂ ਤੋਂ ਇਲਾਵਾ ਉਸ ਨੂੰ ਕਈ ਲੋਕਾਂ ਨੂੰ ਮਾਰਨ ਲਈ ਵੀ ਕਿਹਾ ਗਿਆ ਸੀ। ਚਾਰਜਸ਼ੀਟ ਵਿੱਚ ਸੌ ਡਾਲਰ ਦਾ ਬਿੱਲ ਵੀ ਸੀ, ਜੋ ਮੁਲਜ਼ਮ ਨੂੰ ਪੇਸ਼ਗੀ ਅਦਾਇਗੀ ਵਜੋਂ ਦਿੱਤਾ ਗਿਆ ਸੀ। ਨਿਆਂ ਵਿਭਾਗ ਦੇ ਅਨੁਸਾਰ, ਨਿਖਿਲ ਗੁਪਤਾ ਨੂੰ 30 ਜੂਨ ਗ੍ਰਿਫਤਾਰ ਕੀਤਾ ਸੀ।

ਇਹ ਵੀ ਪੜ੍ਹੋ