CHINA: 15ਵੀਂ ਮੰਜ਼ਿਲ ਤੋਂ ਬੱਚਿਆਂ ਨੂੰ ਹੇਠਾਂ ਸੁੱਟਣ ਵਾਲੇ ਜੋੜੇ ਨੂੰ ਅਦਾਲਤ ਨੇ ਸੁਣਾਈ ਮੌਤ ਦੀ ਸਜ਼ਾ, ਪਤਨੀ ਨੂੰ ਤਲਾਕ ਦੇਣ ਮਗਰੋਂ ਮਾਰੇ ਮਾਸੂਮ ਬੱਚੇ  

CHINA NEWS : ਚੀਨ ਦੇ ਚੋਂਗਕਿੰਗ 'ਚ ਇੱਕ ਨੌਜਵਾਨ ਅਤੇ ਉਸਦੀ ਪ੍ਰੇਮਿਕਾ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ ਹੈ ਕਿ ਇਹਨਾਂ ਨੇ ਸਾਲ 2020 ਵਿੱਚ ਆਪਣੇ ਦੋ ਬੱਚਿਆਂ ਨੂੰ ਇਮਾਰਤ ਦੀ 15ਵੀਂ ਮੰਜ਼ਿਲ ਤੋਂ ਸੁੱਟ ਦਿੱਤਾ ਸੀ।

Share:

ਹਾਈਲਾਈਟਸ

  • ਪਤਨੀ ਨੂੰ ਤਲਾਕ ਦੇਣ ਤੋਂ ਬਾਅਦ ਔਰਤ ਨੇ ਝਾਂਗ ਨੂੰ ਦੋਵਾਂ ਬੱਚਿਆਂ ਨੂੰ ਮਾਰਨ ਲਈ ਕਿਹਾ।
  • ਮੌਤ ਦੀ ਸਜ਼ਾ ਨੂੰ ਸਮੀਖਿਆ ਲਈ ਸੁਪਰੀਮ ਪੀਪਲਜ਼ ਕੋਰਟ ਵਿੱਚ ਪੇਸ਼ ਕੀਤਾ ਜਾਂਦਾ ਹੈ

CHINA NEWS : ਚੀਨ ਦੇ ਚੋਂਗਕਿੰਗ 'ਚ ਇੱਕ ਨੌਜਵਾਨ ਅਤੇ ਉਸਦੀ ਪ੍ਰੇਮਿਕਾ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ ਹੈ ਕਿ ਇਹਨਾਂ ਨੇ ਸਾਲ 2020 'ਚ ਆਪਣੇ ਦੋ ਬੱਚਿਆਂ ਨੂੰ ਇਮਾਰਤ ਦੀ 15ਵੀਂ ਮੰਜ਼ਿਲ ਤੋਂ ਸੁੱਟ ਦਿੱਤਾ ਸੀ। ਨੌਜਵਾਨ ਨੂੰ ਉਸਦੀ ਪ੍ਰੇਮਿਕਾ ਨੇ ਅਜਿਹਾ ਕਰਨ ਲਈ ਉਤਸ਼ਾਹਿਤ ਕੀਤਾ। ਚੀਨ ਦੀ ਉੱਚ ਅਦਾਲਤ ਨੇ ਸੁਣਵਾਈ ਤੋਂ ਬਾਅਦ ਜੋੜੇ ਨੂੰ ਸਜ਼ਾ ਸੁਣਾਈ। ਦੱਸ ਦੇਈਏ ਕਿ ਪਤਨੀ ਨੂੰ ਤਲਾਕ ਦੇਣ ਤੋਂ ਬਾਅਦ ਵਿਅਕਤੀ ਆਪਣੇ ਬੱਚਿਆਂ ਨਾਲ ਰਹਿੰਦਾ ਸੀ। ਪ੍ਰੇਮਿਕਾ ਤੋਂ ਇਹ ਗੱਲ ਲੁਕਾ ਕੇ ਰੱਖੀ ਸੀ। 

ਪੂਰੀ ਸਾਜ਼ਿਸ਼ ਤਹਿਤ ਹੇਠਾਂ ਸੁੱਟੇ ਮਾਸੂਮ ਬੱਚੇ 

ਮੀਡੀਆ ਰਿਪੋਰਟ ਮੁਤਾਬਕ ਸੁਪਰੀਮ ਪੀਪਲਜ਼ ਕੋਰਟ ਨੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਕਿਹਾ ਕਿ ਨੌਜਵਾਨ ਝਾਂਗ ਬੋ ਅਤੇ ਉਸਦੀ ਪ੍ਰੇਮਿਕਾ ਚੇਂਗਚੇਨ ਨੇ ਇਹ ਕਤਲ ਯੋਜਨਾਬੱਧ ਤਰੀਕੇ ਨਾਲ ਕੀਤਾ ਸੀ।ਨੌਜਵਾਨ ਝਾਂਗ ਆਪਣੇ ਬੱਚਿਆਂ ਨੂੰ ਆਪਣੇ ਵਿਆਹ ਵਿੱਚ ਰੁਕਾਵਟ ਸਮਝ ਰਿਹਾ ਸੀ। ਇਸੇ ਕਾਰਨ ਉਸਨੇ ਬੱਚਿਆਂ ਨੂੰ ਮਾਰਨ ਦਾ ਡਰਾਮਾ ਰਚਿਆ। 2 ਸਾਲ ਦੀ ਲੜਕੀ ਅਤੇ 1 ਸਾਲ ਦੇ ਲੜਕੇ ਨੂੰ ਹੇਠਾਂ ਸੁੱਟ ਦਿੱਤਾ ਸੀ। ਰਿਪੋਰਟ ਮੁਤਾਬਕ ਝਾਂਗ ਨੇ ਬਿਨਾਂ ਦੱਸੇ ਲੜਕੀ ਨਾਲ ਐਕਸਟਰਾ ਮੈਰਿਟਲ ਅਫੇਅਰ ਸ਼ੁਰੂ ਕਰ ਦਿੱਤਾ ਸੀ। ਨੌਜਵਾਨ ਨੇ ਯੇ ਨਾਮਕ ਲੜਕੀ ਨੂੰ ਇਹ ਨਹੀਂ ਦੱਸਿਆ ਸੀ ਕਿ ਉਸਦੇ ਦੋ ਬੱਚੇ ਹਨ। ਫਰਵਰੀ 2020 ਵਿੱਚ ਆਪਣੀ ਪਤਨੀ ਨੂੰ ਤਲਾਕ ਦੇਣ ਤੋਂ ਬਾਅਦ ਔਰਤ ਨੇ ਝਾਂਗ ਨੂੰ ਦੋਵਾਂ ਬੱਚਿਆਂ ਨੂੰ ਮਾਰਨ ਲਈ ਕਿਹਾ।

ਅਦਾਲਤ ਨੇ ਸੁਣਾਈ ਸਖਤ ਸਜ਼ਾ 

ਚੌਂਗਕਿੰਗ ਨੰਬਰ 5 ਇੰਟਰਮੀਡੀਏਟ ਪੀਪਲਜ਼ ਕੋਰਟ ਨੇ 28 ਦਸੰਬਰ 2021 ਦੇ ਆਪਣੇ ਫੈਸਲੇ ਵਿੱਚ ਜੋੜੇ ਨੂੰ ਮੌਤ ਦੀ ਸਜ਼ਾ ਸੁਣਾਈ। ਇਸ ਤੋਂ ਬਾਅਦ ਜੋੜੇ ਨੇ ਫੈਸਲੇ ਦੇ ਖਿਲਾਫ ਅਪੀਲ ਕੀਤੀ। 6 ਅਪ੍ਰੈਲ, 2023 ਨੂੰ, ਝਾਂਗ ਅਤੇ ਯੇ ਦਾ ਦੂਜਾ ਕੇਸ ਚੋਂਗਕਿੰਗ ਹਾਇਰ ਪੀਪਲਜ਼ ਕੋਰਟ ਵਿੱਚ ਸ਼ੁਰੂ ਹੋਇਆ। ਚੋਂਗਕਿੰਗ ਹਾਇਰ ਪੀਪਲਜ਼ ਕੋਰਟ ਨੇ ਮੂਲ ਫੈਸਲੇ ਨੂੰ ਬਰਕਰਾਰ ਰੱਖਿਆ। ਅਦਾਲਤ ਦੇ ਇਸ ਫੈਸਲੇ ਨੂੰ ਸੁਪਰੀਮ ਪੀਪਲਜ਼ ਕੋਰਟ ਵਿੱਚ ਪੇਸ਼ ਕੀਤਾ ਗਿਆ। ਦੱਸ ਦੇਈਏ ਕਿ ਚੀਨ ਵਿੱਚ ਹੇਠਲੀਆਂ ਅਦਾਲਤਾਂ ਦੁਆਰਾ ਸੁਣਾਈ ਗਈ ਮੌਤ ਦੀ ਸਜ਼ਾ ਨੂੰ ਸਮੀਖਿਆ ਲਈ ਸੁਪਰੀਮ ਪੀਪਲਜ਼ ਕੋਰਟ ਵਿੱਚ ਪੇਸ਼ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ