ਜਹਾਜ਼ ਦਾ ਦਰਵਾਜ਼ਾ ਹਵਾ 'ਚ ਟੁੱਟਣ ਦਾ ਮਾਮਲਾ, ਬੋਇੰਗ ਦੇ ਸੀਈਓ ਨੇ ਮੰਨੀ ਗਲਤੀ

ਘਟਨਾ ਵਿੱਚ ਸ਼ਾਮਲ ਬੋਇੰਗ 737 ਮੈਕਸ ਨੂੰ 1 ਅਕਤੂਬਰ, 2023 ਨੂੰ ਅਲਾਸਕਾ ਏਅਰਲਾਈਨਜ਼ ਨੂੰ ਸੌਂਪਿਆ ਗਿਆ ਸੀ ਅਤੇ ਇਹ 11 ਨਵੰਬਰ, 2023 ਨੂੰ ਵਪਾਰਕ ਸੇਵਾ ਵਿੱਚ ਸ਼ਾਮਲ ਹੋਇਆ ਸੀ। Flightradar24 ਨੇ ਉਦੋਂ ਤੋਂ ਸਿਰਫ 145 ਉਡਾਣਾਂ ਦਾ ਸੰਚਾਲਨ ਕੀਤਾ ਹੈ।

Share:

ਹਾਈਲਾਈਟਸ

  • ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਨਾਲ ਯੂਐਸ ਰੈਗੂਲੇਟਰਾਂ ਨੇ ਅਲਾਸਕਾ ਏਅਰਲਾਈਨਜ਼ ਜੈੱਟ ਦੇ ਸਮਾਨ ਸੰਰਚਨਾ ਵਾਲੇ 171 737 ਮੈਕਸ 9 ਜਹਾਜ਼ਾਂ ਦੇ ਸੰਚਾਲਨ ਨੂੰ ਰੋਕ ਦਿੱਤਾ ਹੈ

ਅਲਾਸਕਾ ਏਅਰਲਾਈਨਜ਼ ਦੇ ਬੋਇੰਗ 737-9 ਮੈਕਸ ਜਹਾਜ਼ ਦਾ 6 ਜਨਵਰੀ ਨੂੰ ਦਰਵਾਜ਼ਾ ਅਚਾਨਕ ਟੁੱਟ ਗਿਆ ਸੀ। ਹੁਣ ਬੋਇੰਗ ਦੇ ਮੁੱਖ ਕਾਰਜਕਾਰੀ ਡੇਵ ਕੈਲਹੌਨ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲੈ ਲਈ ਹੈ। ਇੱਕ ਸੁਰੱਖਿਆ ਮੀਟਿੰਗ ਵਿੱਚ ਉਨ੍ਹਾਂ ਨੇ ਕਿਹਾ, "ਅਸੀਂ ਆਪਣੀ ਗਲਤੀ ਮੰਨ ਕੇ ਇਸ ਨੂੰ ਸੁਧਾਰਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ 100 ਫੀਸਦੀ ਅਤੇ ਪੂਰੀ ਪਾਰਦਰਸ਼ਤਾ ਦੇ ਨਾਲ ਹਰ ਕਦਮ ਚੁੱਕਾਂਗੇ।" 

2020 ਵਿੱਚ ਸੰਭਾਲਿਆ ਸੀ ਅਹੁਦਾ

ਦੱਸ ਦੇਈਏ ਕਿ ਡੇਵ ਕੈਲਹੌਨ ਨੇ ਜਨਵਰੀ 2020 ਵਿੱਚ ਬੋਇੰਗ ਦਾ ਸਿਖਰਲਾ ਅਹੁਦਾ ਸੰਭਾਲਿਆ ਸੀ, ਉਸ ਸਮੇਂ ਕੰਪਨੀ 737 ਮੈਕਸ ਦੇ ਦੋ ਹਾਦਸਿਆਂ ਨਾਲ ਜੂਝ ਰਹੀ ਸੀ। ਉਧਰ, ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਨਾਲ ਯੂਐਸ ਰੈਗੂਲੇਟਰਾਂ ਨੇ ਅਲਾਸਕਾ ਏਅਰਲਾਈਨਜ਼ ਜੈੱਟ ਦੇ ਸਮਾਨ ਸੰਰਚਨਾ ਵਾਲੇ 171 737 ਮੈਕਸ 9 ਜਹਾਜ਼ਾਂ ਦੇ ਸੰਚਾਲਨ ਨੂੰ ਰੋਕ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰਭਾਵਿਤ ਪੈਨਲ, ਡੋਰ ਪਲੱਗ, ਜਹਾਜ਼ਾਂ ਵਿੱਚ ਬੇਲੋੜੇ ਐਮਰਜੈਂਸੀ ਨਿਕਾਸ ਲਈ ਵਰਤਿਆ ਜਾਂਦਾ ਹੈ। NTSB ਜਾਂਚਕਰਤਾਵਾਂ ਨੇ ਕਿਹਾ ਕਿ ਇਹ ਹਿੱਸਾ ਸਹੀ ਢੰਗ ਨਾਲ ਸਥਾਪਿਤ ਨਹੀਂ ਕੀਤਾ ਗਿਆ ਸੀ। 

 

ਇਹ ਹੈ ਮਾਮਲਾ

ਅਲਾਸਕਾ ਏਅਰਲਾਈਨਜ਼ ਦੇ ਬੋਇੰਗ 737-9 ਮੈਕਸ ਜਹਾਜ਼ ਦਾ ਦਰਵਾਜ਼ਾ 6 ਜਨਵਰੀ ਨੂੰ ਉਡਾਣ ਭਰਨ ਤੋਂ ਕੁਝ ਮਿੰਟ ਬਾਅਦ ਹੀ ਹਵਾ ਵਿੱਚ ਉੱਡ ਗਿਆ। ਇਸਦੇ ਕਾਰਣ ਜਹਾਜ਼ ਵਿੱਚ ਹਫੜਾ-ਦਫੜੀ ਮੱਚ ਗਈ ਸੀ। ਇਸ ਦਾ ਵੀਡਿਓ ਯਾਤਰਾ ਕਰ ਰਹੇ ਕੁੱਝ ਯਾਤਰੀਆਂ ਨੇ ਬਣਾ ਲਿਆ ਸੀ। ਇਸ ਤੋਂ ਬਾਦ ਅਲਾਸਕਾ ਏਅਰਲਾਈਨਜ਼ ਨੇ ਟਵਿੱਟਰ 'ਤੇ ਪਾਈ ਪੋਸਟ 'ਚ ਦੱਸਿਆ ਸੀ ਕਿ, ''ਏ.ਐੱਸ.1282 ਦੇ ਪੋਰਟਲੈਂਡ ਤੋਂ ਓਨਟਾਰੀਓ, ਸੀਏ (ਕੈਲੀਫੋਰਨੀਆ) ਲਈ ਰਵਾਨਾ ਹੋਣ ਤੋਂ ਥੋੜ੍ਹੀ ਦੇਰ ਬਾਅਦ ਇਕ ਘਟਨਾ ਵਾਪਰੀ ਸੀ।'' ਜਹਾਜ਼ 171 ਯਾਤਰੀਆਂ ਅਤੇ ਚਾਲਕ ਦਲ ਦੇ 6 ਮੈਂਬਰਾਂ ਦੇ ਨਾਲ ਪੋਰਟਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੁਰੱਖਿਅਤ ਉਤਰ ਗਿਆ ਹੈ। 

ਇਹ ਵੀ ਪੜ੍ਹੋ

Tags :