ਕੈਨੇਡਾ ਪੁਲਿਸ ਕਰ ਰਹੀ ਚਾਰ ਪੰਜਾਬੀ ਨੌਜਵਾਨਾ ਦੀ ਭਾਲ, ਵਾਂਟੇਡ ਲਿਸਟ 'ਚ ਨਾਮ ਸ਼ਾਮਲ

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਸੰਬਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਲਈ 905-453-2121, ਐਕਸਟੈਂਸ਼ਨ 2233 'ਤੇ ਕਾਲ ਕਰਕੇ ਡਿਵੀਜ਼ਨ 22 ਦੇ ਤਫ਼ਤੀਸ਼ਕਾਰਾਂ ਨਾਲ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ PeelCrimeStoppers.ca 'ਤੇ ਜਾ ਕੇ ਵੀ ਜਾਣਕਾਰੀ ਗੁਮਨਾਮ ਤੌਰ 'ਤੇ ਛੱਡੀ ਜਾ ਸਕਦੀ ਹੈ।

Share:

ਕੈਨੇਡਾ ਤੋਂ ਪੰਜਾਬੀਆਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਦੀ ਪੁਲਿਸ ਨੇ 4 ਪੰਜਾਬੀ ਨੌਜਵਾਨਾਂ ਨੂੰ ਲੱਭਣ ਲਈ ਲੋਕਾਂ ਤੋਂ ਮਦਦ ਮੰਗੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਚਾਰਾਂ ਦੀ ਇੱਕ ਤਸਵੀਰ ਵੀ ਜਾਰੀ ਕੀਤੀ ਹੈ।

ਪੂਰਾ ਮਾਮਲਾ

ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਦੀ ਪੀਲ ਰੀਜਨਲ ਪੁਲਿਸ ਨੇ ਬਰੈਂਪਟਨ ਵਿੱਚ ਹੋਏ ਘਿਨਾਉਣੇ ਹਮਲੇ ਵਿੱਚ ਲੋੜੀਂਦੇ ਚਾਰ ਪੰਜਾਬੀਆਂ ਨੂੰ ਲੱਭਣ ਲਈ ਲੋਕਾਂ ਤੋਂ ਮਦਦ ਮੰਗੀ ਹੈ। ਸ਼ੁੱਕਰਵਾਰ, 8 ਸਤੰਬਰ ਨੂੰ ਲਗਭਗ 1:20 ਵਜੇ ਪੀੜਤ ਬਰੈਂਪਟਨ ਦੇ ਮੈਕਲਾਫਲਿਨ ਰੋਡ ਅਤੇ ਰੇ ਲਾਸਨ ਬੁਲੇਵਾਰਡ ਦੇ ਖੇਤਰ ਵਿੱਚ ਮੋਜੂਦ ਸੀ। ਉਸ ਵੱਲੋਂ ਇਹ ਦੋਸ਼ ਲਗਾਇਆ ਗਿਆ ਸੀ ਕਿ ਕਈ ਸਮੂਹਾਂ ਨੇ ਉਸ 'ਤੇ ਹਮਲਾ ਕੀਤਾ ਅਤੇ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਭੱਜ ਗਏ। ਪੀੜਤ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ।

ਇਨ੍ਹਾਂ ਦੀ ਪੁਲਿਸ ਨੂੰ ਤਲਾਸ਼

ਪੁਲਿਸ ਵੱਲੋਂ ਜਿਨ੍ਹਾਂ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ, ਉਨ੍ਹਾਂ ਵਿੱਚ 22 ਸਾਲਾ ਆਫਤਾਬ ਗਿੱਲ, ਜਿਸ ਦਾ ਕੋਈ ਪੱਕਾ ਪਤਾ ਨਹੀਂ ਹੈ, ਬਰੈਂਪਟਨ ਦਾ ਰਹਿਣ ਵਾਲਾ 22 ਸਾਲਾ ਹਰਮਨਦੀਪ ਸਿੰਘ, ਬਰੈਂਪਟਨ ਦਾ ਰਹਿਣ ਵਾਲਾ 25 ਸਾਲਾ ਜਤਿੰਦਰ ਸਿੰਘ ਅਤੇ ਬਰੈਂਪਟਨ ਦਾ ਰਹਿਣ ਵਾਲਾ ਸਤਨਾਮ ਸਿੰਘ (30) ਸ਼ਾਮਲ ਹਨ।

ਇਹ ਵੀ ਪੜ੍ਹੋ

Tags :