Canada ਦੇ ਹਿੰਦੂ MP ਚੰਦਰ ਆਰੀਆ ਨੂੰ ਖਾਲਿਸਤਾਨੀਆਂ ਵਿਰੁੱਧ ਬੋਲਣ ਦੀ ਚੁਕਾਉਣੀ ਪਈ ਕੀਮਤ, ਕੱਟੀ ਗਈ ਟਿਕਟ

ਲਿਬਰਲ ਪਾਰਟੀ ਨੇ ਆਰੀਆ ਦੀ ਉਮੀਦਵਾਰੀ ਰੱਦ ਕਰਨ ਪਿੱਛੇ ਕੋਈ ਸਪੱਸ਼ਟ ਕਾਰਨ ਨਹੀਂ ਦੱਸਿਆ ਹੈ, ਜਿਸ ਕਾਰਨ ਕਈ ਸਵਾਲ ਖੜ੍ਹੇ ਹੋਏ ਹਨ। ਲਿਬਰਲ ਪਾਰਟੀ ਦੇ ਇਸ ਫੈਸਲੇ ਪਿੱਛੇ ਆਰੀਆ ਦਾ ਖਾਲਿਸਤਾਨੀ ਵਿਰੋਧੀ ਰੁਖ ਮੰਨਿਆ ਜਾ ਰਿਹਾ ਹੈ। ਪਾਰਟੀ ਲੀਡਰਸ਼ਿਪ ਦਾ ਮੰਨਣਾ ਹੈ ਕਿ ਉਸਦੀ ਸਪੱਸ਼ਟਤਾ ਕੈਨੇਡਾ ਵਿੱਚ ਸਿੱਖ ਭਾਈਚਾਰੇ ਦੇ ਇੱਕ ਹਿੱਸੇ ਨੂੰ ਨਾਰਾਜ਼ ਕਰ ਸਕਦੀ ਹੈ, ਜਿਸਨੂੰ ਲਿਬਰਲ ਪਾਰਟੀ ਆਪਣਾ ਵੋਟ ਬੈਂਕ ਮੰਨਦੀ ਹੈ।

Share:

Canadian Hindu MP Chandra Arya : ਕੈਨੇਡਾ ਦੇ ਭਾਰਤੀ ਮੂਲ ਦੇ ਹਿੰਦੂ ਸੰਸਦ ਮੈਂਬਰ ਚੰਦਰ ਆਰੀਆ ਨੂੰ ਖਾਲਿਸਤਾਨੀ ਕੱਟੜਪੰਥੀਆਂ ਵਿਰੁੱਧ ਬੋਲਣ ਦੀ ਕੀਮਤ ਚੁਕਾਉਣੀ ਪਈ ਹੈ। ਸੱਤਾਧਾਰੀ ਲਿਬਰਲ ਪਾਰਟੀ ਨੇ ਉਨ੍ਹਾਂ ਦੇ ਆਉਣ ਵਾਲੀਆਂ ਚੋਣਾਂ ਲੜਨ ਤੋਂ ਰੋਕ ਲਗਾ ਦਿੱਤੀ ਹੈ। ਜਸਟਿਨ ਟਰੂਡੋ ਦੀ ਪਾਰਟੀ, ਜਿਸਨੂੰ ਖਾਲਿਸਤਾਨ ਦਾ ਸਮਰਥਕ ਕਿਹਾ ਜਾਂਦਾ ਹੈ, ਨੇ ਉਨ੍ਹਾਂ ਦੀ ਟਿਕਟ ਰੱਦ ਕਰ ਦਿੱਤੀ ਹੈ। ਇਹ ਮਾਮਲਾ ਕੈਨੇਡੀਅਨ ਰਾਜਨੀਤੀ ਵਿੱਚ ਹਿੰਦੂ ਭਾਈਚਾਰੇ ਦੀ ਪ੍ਰਤੀਨਿਧਤਾ ਅਤੇ ਪ੍ਰਗਟਾਵੇ ਦੀ ਆਜ਼ਾਦੀ 'ਤੇ ਸਵਾਲ ਖੜ੍ਹੇ ਕਰ ਰਿਹਾ ਹੈ। ਚੰਦਰ ਆਰੀਆ ਨੇਪੀਅਨ ਹਲਕੇ ਤੋਂ ਚੋਣ ਜਿੱਤ ਕੇ ਸੰਸਦ ਪਹੁੰਚੇ ਹਨ। ਉਹ ਲੰਬੇ ਸਮੇਂ ਤੋਂ ਕੈਨੇਡਾ ਵਿੱਚ ਖਾਲਿਸਤਾਨੀ ਕੱਟੜਵਾਦ ਅਤੇ ਅੱਤਵਾਦ ਵਿਰੁੱਧ ਆਵਾਜ਼ ਬੁਲੰਦ ਕਰ ਰਹੇ ਹਨ। ਉਨ੍ਹਾਂ ਨੇ ਕਈ ਮੌਕਿਆਂ 'ਤੇ ਖਾਲਿਸਤਾਨੀ ਪ੍ਰਦਰਸ਼ਨਕਾਰੀਆਂ ਦੀਆਂ ਹਿੰਸਕ ਗਤੀਵਿਧੀਆਂ ਦੀ ਨਿੰਦਾ ਕੀਤੀ ਸੀ ਅਤੇ ਹਿੰਦੂ ਭਾਈਚਾਰੇ ਦੀ ਸੁਰੱਖਿਆ ਲਈ ਏਕਤਾ ਦੀ ਅਪੀਲ ਕੀਤੀ ਸੀ। 

ਵਿਰੋਧ ਦਾ ਕਰਨਾ ਪਿਆ ਸੀ ਸਾਹਮਣਾ 

ਹਾਲ ਹੀ ਵਿੱਚ, ਉਨ੍ਹਾਂ ਨੂੰ ਐਡਮਿੰਟਨ ਵਿੱਚ ਇੱਕ ਹਿੰਦੂ ਸਮਾਗਮ ਦੌਰਾਨ ਖਾਲਿਸਤਾਨੀ ਪ੍ਰਦਰਸ਼ਨਕਾਰੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ। ਆਰੀਆ ਨੇ ਇਸਨੂੰ "ਕੈਨੇਡੀਅਨ ਸਮੱਸਿਆ" ਦੱਸਿਆ ਸੀ ਅਤੇ ਸਰਕਾਰ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ। ਚੰਦਰ ਆਰੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਪੋਸਟ ਕੀਤਾ ਅਤੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਹੈ। ਲਿਬਰਲ ਪਾਰਟੀ ਵੱਲੋਂ ਜਾਰੀ ਕੀਤੇ ਗਏ ਇੱਕ ਪੱਤਰ ਦੇ ਅਨੁਸਾਰ, ਮੁਹਿੰਮ ਦੇ ਚੇਅਰਮੈਨ ਨੇ ਚੰਦਰ ਆਰੀਆ ਦੀ ਯੋਗਤਾ ਦੀ ਵਿਸਤ੍ਰਿਤ ਸਮੀਖਿਆ ਕੀਤੀ। ਇਸ ਸਮੀਖਿਆ ਤੋਂ ਬਾਅਦ, ਉਨ੍ਹਾਂ ਦੀ ਟਿਕਟ ਰੱਦ ਕਰਨ ਦੀ ਸਿਫਾਰਸ਼ ਕੀਤੀ ਗਈ ਸੀ, ਜਿਸਨੂੰ ਪਾਰਟੀ ਨੇ ਸਵੀਕਾਰ ਕਰ ਲਿਆ ਹੈ। ਆਰੀਆ ਨੇ ਇਸ ਫੈਸਲੇ ਨੂੰ "ਬਹੁਤ ਨਿਰਾਸ਼ਾਜਨਕ" ਦੱਸਿਆ, ਪਰ ਕਿਹਾ ਕਿ ਇਹ ਨੇਪੀਅਨ ਦੇ ਲੋਕਾਂ ਦੀ ਸੇਵਾ ਕਰਨ ਵਿੱਚ ਉਨ੍ਹਾਂ ਦੇ ਸਨਮਾਨ ਨੂੰ ਘੱਟ ਨਹੀਂ ਕਰੇਗਾ।

ਖ਼ਬਰ ਨੂੰ ਨਿਰਾਸ਼ਾਜਨਕ ਦੱਸਿਆ

ਉਨ੍ਹਾਂ ਲਿਖਿਆ, "ਮੈਨੂੰ ਲਿਬਰਲ ਪਾਰਟੀ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਨੇਪੀਅਨ ਵਿੱਚ ਆਉਣ ਵਾਲੀਆਂ ਆਮ ਚੋਣਾਂ ਲਈ ਉਮੀਦਵਾਰ ਵਜੋਂ ਮੇਰੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ ਹੈ। ਹਾਲਾਂਕਿ ਇਹ ਖ਼ਬਰ ਬਹੁਤ ਨਿਰਾਸ਼ਾਜਨਕ ਹੈ, ਪਰ ਇਹ 2015 ਤੋਂ ਸੰਸਦ ਮੈਂਬਰ ਵਜੋਂ ਨੇਪੀਅਨ ਲੋਕਾਂ ਅਤੇ ਸਾਰੇ ਕੈਨੇਡੀਅਨਾਂ ਦੀ ਸੇਵਾ ਕਰਨ ਦੇ ਮਾਣ ਅਤੇ ਸਨਮਾਨ ਨੂੰ ਘੱਟ ਨਹੀਂ ਕਰਦੀ। ਪਿਛਲੇ ਕਈ ਸਾਲਾਂ ਤੋਂ, ਮੈਂ ਇਸ ਭੂਮਿਕਾ ਵਿੱਚ ਆਪਣਾ ਦਿਲ ਅਤੇ ਆਤਮਾ ਲਗਾ ਦਿੱਤੀ ਹੈ। ਮੈਨੂੰ ਇੱਕ ਸੰਸਦ ਮੈਂਬਰ ਵਜੋਂ ਕੀਤੇ ਕੰਮ 'ਤੇ ਬਹੁਤ ਮਾਣ ਹੈ। ਮੈਨੂੰ ਨੇਪੀਆਨ ਵਾਸੀਆਂ ਨੂੰ ਪ੍ਰਦਾਨ ਕੀਤੀ ਗਈ ਅਟੱਲ ਸੇਵਾ, ਕੈਨੇਡੀਅਨਾਂ ਲਈ ਮਹੱਤਵਪੂਰਨ ਮੁੱਦਿਆਂ 'ਤੇ ਮੇਰੇ ਦੁਆਰਾ ਲਏ ਗਏ ਸਿਧਾਂਤਕ ਸਟੈਂਡ, ਅਤੇ ਮੁਸ਼ਕਲ ਸਮੇਂ ਵਿੱਚ ਵੀ ਮੈਂ ਜਿਨ੍ਹਾਂ ਕਾਰਨਾਂ ਲਈ ਖੜ੍ਹਾ ਹੋਇਆ ਹਾਂ, ਉਨ੍ਹਾਂ ਸਾਰੀਆਂ ਗੱਲਾਂ'ਤੇ ਮਾਣ ਹੈ। ਆਪਣੇ ਭਾਈਚਾਰੇ ਅਤੇ ਦੇਸ਼ ਦੀ ਸੇਵਾ ਕਰਨਾ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਰਹੀ ਹੈ, ਅਤੇ ਮੈਂ ਇਸਦੇ ਹਰ ਪਲ ਲਈ ਧੰਨਵਾਦੀ ਹਾਂ।"

ਇਹ ਵੀ ਪੜ੍ਹੋ

Tags :