ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀਆਂ ਵਧੀਆਂ ਮੁਸ਼ਕਿਲਾਂ,ਅਵਿਸ਼ਵਾਸ਼ ਪੱਤਰ ਦਾਇਰ

ਦਰਅਸਲ ਸੋਮਵਾਰ ਨੂੰ ਸੁਨਕ ਨੇ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਦੀ ਪਾਰਟੀ ਦੇ ਕੁਝ ਨੇਤਾ ਨਾਰਾਜ਼ ਹਨ। ਐਂਡਰੀਆ ਨੇ ਅੱਗੇ ਕਿਹਾ- ਪਹਿਲਾਂ ਸੁਨਕ ਨੇ ਬੋਰਿਸ ਜਾਨਸਨ ਨੂੰ ਅਹੁਦਾ ਛੱਡਣ ਲਈ ਮਜਬੂਰ ਕੀਤਾ। ਹੁਣ ਮੰਤਰੀ ਮੰਡਲ ਵਿੱਚ ਇੱਕੋ ਇੱਕ ਅਜਿਹਾ ਆਗੂ ਹੈ ਜੋ ਸੜਕਾਂ ਦੀ ਮਾੜੀ ਹਾਲਤ ਅਤੇ ਪੁਲਿਸ ਦੇ ਦੋਹਰੇ ਮਾਪਦੰਡਾਂ ’ਤੇ ਬੋਲਣ ਦੀ ਸਮਰੱਥਾ ਰੱਖਦਾ ਸੀ।

Share:

 

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਉਨ੍ਹਾਂ ਦੇ ਖਿਲਾਫ ਅਵਿਸ਼ਵਾਸ਼ ਪੱਤਰ ਦਾਇਰ ਕੀਤਾ ਗਿਆ ਹੈ। ਸੁਨਕ ਦੀ ਆਪਣੀ ਪਾਰਟੀ ਦੇ ਹੀ ਕੁਝ ਮੈਂਬਰ ਉਨ੍ਹਾਂ ਦੇ ਖਿਲਾਫ ਹੋ ਗਏ ਹਨ। ਸੰਸਦ ਮੈਂਬਰ ਐਂਡਰੀਆ ਜੇਨਕਿੰਸ ਨੇ ਪੱਤਰ ਵਿੱਚ ਲਿਖ ਕੇ ਆਪਣੀ ਭੜਾਸ ਕੱਢੀ ਹੈ ਪੱਤਰ ਵਿੱਚ ਉਨ੍ਹਾਂ ਲਿਖਿਆ ਹੈ ਕਿ ਸਾਡੀ ਪਾਰਟੀ ਦਾ ਆਗੂ ਉਹ ਵਿਅਕਤੀ ਹੈ ਜਿਸ ਨੂੰ ਆਪਣੀ ਹੀ ਪਾਰਟੀ ਦੇ ਮੈਂਬਰਾਂ ਨੇ ਨਕਾਰ ਦਿੱਤਾ ਸੀ। ਹੁਣ ਚੋਣਾਂ ਵਿੱਚ ਇਹ ਸਾਬਤ ਹੋ ਗਿਆ ਹੈ ਕਿ ਜਨਤਾ ਵੀ ਸੁਨਕ ਨੂੰ ਪਸੰਦ ਨਹੀਂ ਕਰਦੀ। ਹੁਣ ਸੁਨਕ ਦੇ ਜਾਣ ਦਾ ਸਮਾਂ ਆ ਗਿਆ ਹੈ।

15 ਫੀਸਦ ਸੰਸਦ ਮੈਂਬਰਾਂ ਤੇ ਟਿਕਿਆ ਭਵਿੱਖ

ਜੇਕਰ 15 ਫੀਸਦ ਸੰਸਦ ਮੈਂਬਰ ਰਿਸ਼ੀ ਸੁਨਕ ਦੇ ਖਿਲਾਫ ਅਵਿਸ਼ਵਾਸ ਪੱਤਰ ਦਾਖਲ ਕਰਦੇ ਹਨ, ਤਾਂ ਇਹ ਅਵਿਸ਼ਵਾਸ ਪ੍ਰਸਤਾਵ ਵਿੱਚ ਬਦਲ ਜਾਵੇਗਾ। ਸੁਏਲਾ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਉਣ ਲਈ ਕਰੀਬ 50 ਸੰਸਦ ਮੈਂਬਰਾਂ ਨੇ ਸੁਨਕ ਦਾ ਸਮਰਥਨ ਕੀਤਾ। ਹਾਲਾਂਕਿ ਡੇਲੀ ਮੇਲ ਦੀ ਰਿਪੋਰਟ ਮੁਤਾਬਕ ਉਸ ਨੂੰ ਕਈ ਅਜਿਹੇ ਪੱਤਰ ਵੀ ਮਿਲੇ ਸਨ ਜਿਨ੍ਹਾਂ 'ਚ ਸੁਏਲਾ ਨੂੰ ਨਾ ਹਟਾਉਣ ਦੀ ਅਪੀਲ ਕੀਤੀ ਗਈ ਸੀ।

ਕੀਤਾ ਸੀ ਟਵੀਟ

ਸੁਨਕ ਨੇ ਟਵੀਟ ਕਰਕੇ ਕਿਹਾ ਸੀ- ਅਸੀਂ ਇੱਕ ਅਜਿਹੀ ਟੀਮ ਬਣਾਈ ਹੈ ਜੋ ਲੰਬੇ ਸਮੇਂ ਤੱਕ ਦੇਸ਼ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕੇਗੀ। ਇਹ ਟੀਮ ਸਾਨੂੰ ਲੋੜੀਂਦਾ ਬਦਲਾਅ ਲਿਆਵੇਗੀ। ਅਸੀਂ ਮਿਲ ਕੇ ਦੇਸ਼ ਦੇ ਹਿੱਤ ਵਿੱਚ ਫੈਸਲੇ ਲਵਾਂਗੇ। ਤੁਹਾਨੂੰ ਦੱਸ ਦੇਈਏ ਕਿ ਬ੍ਰਿਟੇਨ ਵਿੱਚ ਪਿਛਲੇ ਇੱਕ ਸਾਲ ਦੇ ਅੰਦਰ 3 ਪ੍ਰਧਾਨ ਮੰਤਰੀ ਬਦਲੇ ਹਨ।

ਇਹ ਵੀ ਪੜ੍ਹੋ