Breaking : France ਦੀ ਉੱਘੀ ਨੇਤਾ Marine Le Pen ਗਬਨ ਮਾਮਲੇ ਵਿੱਚ ਦੋਸ਼ੀ ਕਰਾਰ, Political ਕਰਿਅਰ ਖ਼ਤਰੇ ਵਿੱਚ

ਉਨ੍ਹਾਂ 'ਤੇ ਆਰੋਪ ਹੈ ਕਿ ਉਨ੍ਹਾਂ ਦੀ ਪਾਰਟੀ, ਨੈਸ਼ਨਲ ਰੈਲੀ, ਨੇ 2004 ਅਤੇ 2016 ਦੇ ਵਿਚਕਾਰ ਪਾਰਟੀ ਖਰਚਿਆਂ ਲਈ ਯੂਰਪੀਅਨ ਸੰਸਦ ਫੰਡਾਂ ਵਿੱਚ ਕਈ ਮਿਲੀਅਨ ਯੂਰੋ ਦੀ ਗੈਰ-ਕਾਨੂੰਨੀ ਵਰਤੋਂ ਕੀਤੀ।

Share:

France's prominent leader Marine Le Pen convicted in case : ਫਰਾਂਸ ਦੀ ਸੱਜੇ-ਪੱਖੀ ਨੇਤਾ ਮਰੀਨ ਲੇ ਪੇਨ ਨੂੰ ਸੋਮਵਾਰ ਨੂੰ ਪੈਰਿਸ ਦੀ ਇੱਕ ਅਪਰਾਧਿਕ ਅਦਾਲਤ ਨੇ ਗਬਨ ਦਾ ਦੋਸ਼ੀ ਪਾਇਆ ਹੈ, ਜਿਸ ਨਾਲ ਫਰਾਂਸ ਦੀਆਂ 2027 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਹਿੱਸਾ ਲੈਣ ਦੀਆਂ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ।

ਰਾਸ਼ਟਰਪਤੀ ਬਣਨ ਦੀਆਂ ਇੱਛਾਵਾਂ ਨੂੰ ਝਟਕਾ

ਇਹ ਫੈਸਲਾ ਲੇ ਪੇਨ ਦੀਆਂ ਰਾਸ਼ਟਰਪਤੀ ਬਣਨ ਦੀਆਂ ਇੱਛਾਵਾਂ ਲਈ ਇੱਕ ਵੱਡਾ ਝਟਕਾ ਹੈ। ਉਹ ਇੱਕ ਪ੍ਰਵਾਸੀ ਵਿਰੋਧੀ, ਰਾਸ਼ਟਰਵਾਦੀ ਸਿਆਸਤਦਾਨ ਵੱਜੋਂ ਜਾਣੀ ਜਾਂਦੀ ਹੈ। ਉਨ੍ਹਾਂ ਨੂੰ 2027 ਦੀਆਂ ਚੌਣਾਂ ਦੀ ਦੌੜ ਵਿੱਚ ਸਭ ਤੋਂ ਅੱਗੇ ਦੇਖਿਆ ਜਾਂਦਾ ਹੈ। ਹਾਲਾਂਕਿ ਪਿਛਲੀਆਂ ਤਿੰਨ ਚੌਣਾਂ ਵਿੱਚ ਉਹ ਅਸਫਲ ਰਹਿ ਗਈ ਸੀ।

ਕਿਸੇ ਵੀ ਗਲਤ ਕੰਮ ਤੋਂ ਇਨਕਾਰ

ਲੇ ਪੇਨ, 56, ਲੰਬੇ ਸਮੇਂ ਤੋਂ ਇਸ ਮਾਮਲੇ ਵਿੱਚ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕਰ ਰਹੀ ਹੈ। ਉਨ੍ਹਾਂ 'ਤੇ ਆਰੋਪ ਹੈ ਕਿ ਉਨ੍ਹਾਂ ਦੀ ਪਾਰਟੀ, ਨੈਸ਼ਨਲ ਰੈਲੀ, ਨੇ 2004 ਅਤੇ 2016 ਦੇ ਵਿਚਕਾਰ ਪਾਰਟੀ ਖਰਚਿਆਂ ਲਈ ਯੂਰਪੀਅਨ ਸੰਸਦ ਫੰਡਾਂ ਵਿੱਚ ਕਈ ਮਿਲੀਅਨ ਯੂਰੋ ਦੀ ਗੈਰ-ਕਾਨੂੰਨੀ ਵਰਤੋਂ ਕੀਤੀ। ਉਨ੍ਹਾਂ ਦਾ ਰਾਜਨੀਤਿਕ ਕਰਿਅਰ ਹੁਣ ਜੱਜ ਦੀ ਸਜ਼ਾ 'ਤੇ ਨਿਰਭਰ ਕਰੇਗਾ।

ਖਬਰ ਅਪਡੇਟ ਕੀਤੀ ਜਾ ਰਹੀ ਹੈ.....

ਇਹ ਵੀ ਪੜ੍ਹੋ

Tags :