ਅਮਰੀਕੀ ਸੈਨੇਟ ਵਿੱਚ ਐਚ-1ਬੀ ਅਤੇ ਐਲ-1 ਵੀਜ਼ਾ ਪ੍ਰੋਗਰਾਮਾਂ ਵਿੱਚ ਸੁਧਾਰ ਲਈ ਬਿੱਲ ਪੇਸ਼ ਕੀਤਾ ਗਿਆ

ਸੰਸਦ ਮੈਂਬਰਾਂ ਦੇ ਇੱਕ ਸਮੂਹ ਨੇ ਅਮਰੀਕੀ ਸੈਨੇਟ ਵਿੱਚ ਵਿਦੇਸ਼ੀ ਕਰਮਚਾਰੀਆਂ ਸਬੰਧੀ ਭਰਤੀ ਵਿੱਚ ਪਾਰਦਰਸ਼ਤਾ ਵਧਾਉਣ ਲਈ H-1B ਅਤੇ L-1 ਵੀਜ਼ਾ ਪ੍ਰੋਗਰਾਮਾਂ ਨੂੰ ਵੱਡੇ ਪੱਧਰ ’ਤੇ ਬਦਲਣ ਲਈ ਦੋ-ਪੱਖੀ ਕਾਨੂੰਨ ਪੇਸ਼ ਕੀਤਾ  H-1B ਵੀਜ਼ਾ ਅਮਰੀਕੀ ਕੰਪਨੀਆਂ ਨੂੰ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਵਾਲੇ ਵਿਸ਼ੇਸ਼ ਪੇਸ਼ਿਆਂ ਵਿੱਚ ਵਿਦੇਸ਼ੀ ਕਾਮਿਆਂ ਨੂੰ ਨਿਯੁਕਤੀ ਦੀ ਇਜਾਜ਼ਤ ਦਿੰਦਾ ਹੈ। ਤਕਨੀਕੀ ਕੰਪਨੀਆਂ […]

Share:

ਸੰਸਦ ਮੈਂਬਰਾਂ ਦੇ ਇੱਕ ਸਮੂਹ ਨੇ ਅਮਰੀਕੀ ਸੈਨੇਟ ਵਿੱਚ ਵਿਦੇਸ਼ੀ ਕਰਮਚਾਰੀਆਂ ਸਬੰਧੀ ਭਰਤੀ ਵਿੱਚ ਪਾਰਦਰਸ਼ਤਾ ਵਧਾਉਣ ਲਈ H-1B ਅਤੇ L-1 ਵੀਜ਼ਾ ਪ੍ਰੋਗਰਾਮਾਂ ਨੂੰ ਵੱਡੇ ਪੱਧਰ ’ਤੇ ਬਦਲਣ ਲਈ ਦੋ-ਪੱਖੀ ਕਾਨੂੰਨ ਪੇਸ਼ ਕੀਤਾ 

H-1B ਵੀਜ਼ਾ ਅਮਰੀਕੀ ਕੰਪਨੀਆਂ ਨੂੰ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਵਾਲੇ ਵਿਸ਼ੇਸ਼ ਪੇਸ਼ਿਆਂ ਵਿੱਚ ਵਿਦੇਸ਼ੀ ਕਾਮਿਆਂ ਨੂੰ ਨਿਯੁਕਤੀ ਦੀ ਇਜਾਜ਼ਤ ਦਿੰਦਾ ਹੈ। ਤਕਨੀਕੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਦੀ ਨਿਯੁਕਤੀ ਲਈ ਇਸ ‘ਤੇ ਨਿਰਭਰ ਕਰਦੀਆਂ ਹਨ। L-1 ਇੱਕ ਹੋਰ ਕਿਸਮ ਦਾ ਵਰਕ ਵੀਜ਼ਾ ਹੈ ਜੋ ਅਮਰੀਕਾ ਦੇਸ਼ ਵਿੱਚ ਕੰਮ ਦੀ ਕੋਸ਼ਿਸ਼ ਕਰ ਰਹੇ ਪੇਸ਼ੇਵਰਾਂ ਨੂੰ ਜਾਰੀ ਕਰਦਾ ਹੈ। ਦੋ ਪ੍ਰਭਾਵਸ਼ਾਲੀ ਸੈਨੇਟਰਾਂ – ਡਿਕ ਡਰਬਿਨ ਅਤੇ ਚੱਕ ਗ੍ਰਾਸਲੇ – ਨੇ ਇਹ ਕਾਨੂੰਨ ਅਮਰੀਕੀ ਸੈਨੇਟ ਵਿੱਚ ਪੇਸ਼ ਕੀਤਾ ਹੈ। ਸਹਿ-ਪ੍ਰਾਯੋਜਕਾਂ ਵਿੱਚ ਸੈਨੇਟਰ ਟੌਮੀ ਟਿਊਬਰਵਿਲ, ਬਰਨੀ ਸੈਂਡਰਸ, ਸ਼ੇਰੋਡ ਬ੍ਰਾਊਨ ਅਤੇ ਰਿਚਰਡ ਬਲੂਮੈਂਥਲ ਸ਼ਾਮਲ ਹਨ।

ਐਚ-1ਬੀ ਅਤੇ ਐਲ-1 ਵੀਜ਼ਾ ਸੁਧਾਰ ਕਾਨੂੰਨ ਇਮੀਗ੍ਰੇਸ਼ਨ ਪ੍ਰਣਾਲੀ ਵਿਚ ਧੋਖਾਧੜੀ ਅਤੇ ਦੁਰਵਿਵਹਾਰ ਨੂੰ ਘਟਾਏਗਾ, ਅਮਰੀਕੀ ਕਰਮਚਾਰੀਆਂ ਅਤੇ ਵੀਜ਼ਾ ਧਾਰਕਾਂ ਨੂੰ ਸੁਰੱਖਿਆ ਪ੍ਰਦਾਨ ਕਰੇਗਾ ਅਤੇ ਵਿਦੇਸ਼ੀ ਕਰਮਚਾਰੀਆਂ ਦੀ ਭਰਤੀ ਵਿਚ ਵਧੇਰੇ ਪਾਰਦਰਸ਼ਤਾ ਲਿਆਏਗਾ।

ਇਹ ਡੀਓਐੱਲ ਨੂੰ ਲੇਬਰ ਕੰਡੀਸ਼ਨ ਐਪਲੀਕੇਸ਼ਨਾਂ ‘ਤੇ ਫੀਸ ਲਗਾਉਣ ਦਾ ਅਧਿਕਾਰ ਦੇਣ ਅਤੇ ਇਸਦੀ ਵਰਤੋਂ ਵਾਧੂ 200 ਡੀਓਐੱਲ ਕਰਮਚਾਰੀਆਂ ਨੂੰ ਨਿਯੁਕਤ ਕਰਨ ਅਤੇ ਉੱਚ ਪੱਧਰੀ ਸਿੱਖਿਆ ਵਾਲੇ ਕਾਮਿਆਂ ਲਈ H-1B ਵੀਜ਼ਾ ਜਾਰੀ ਕਰਨ ਨੂੰ ਤਰਜੀਹ ਦੇ ਕੇ H-1B ਪ੍ਰੋਗਰਾਮ ਵਿੱਚ ਸੁਧਾਰ ਕਰਨ ਦਾ ਵੀ ਪ੍ਰਸਤਾਵ ਕਰਦਾ ਹੈ। ਕਾਨੂੰਨ L-1 ਗੈਰ-ਪ੍ਰਵਾਸੀ ਪ੍ਰੋਗਰਾਮ ਵਿੱਚ ਸੁਧਾਰਾਂ ਦੀ ਮੰਗ ਕਰਦਾ ਹੈ, ਜਿਸ ਵਿੱਚ ‘ਨਵੇਂ ਦਫ਼ਤਰ’ ਤੋਂ ਪਟੀਸ਼ਨਾਂ ਲਈ ਨਵੀਆਂ ਸਮਾਂ ਸੀਮਾਵਾਂ ਅਤੇ ਪ੍ਰਮਾਣਿਕ ਲੋੜਾਂ ਸਮੇਤ ਵਿਦੇਸ਼ੀ ਸਹਿਯੋਗੀਆਂ ਦੀ ਪੁਸ਼ਟੀ ਕਰਨ ਵਿੱਚ ਰਾਜ ਵਿਭਾਗ ਦਾ ਸਹਿਯੋਗ ਲਾਜ਼ਮੀ ਕਰਨਾ ਸ਼ਾਮਲ ਹੈ।

ਡੈਮੋਕ੍ਰੇਟਿਕ ਪਾਰਟੀ ਦੇ ਸੈਨੇਟਰ ਡਰਬਿਨ ਨੇ ਕਿਹਾ, “ਸਾਲਾਂ ਤੋਂ, ਆਊਟਸੋਰਸਿੰਗ ਕੰਪਨੀਆਂ ਨੇ ਯੋਗ ਅਮਰੀਕੀ ਕਾਮਿਆਂ ਨੂੰ ਉਜਾੜਨ ਅਤੇ ਉਨ੍ਹਾਂ ਦੀ ਥਾਂ ਵਿਦੇਸ਼ੀ ਕਾਮਿਆਂ ਨੂੰ ਬਦਲੇ ਜਾਣ ਲਈ ਕਾਨੂੰਨੀ ਖਾਮੀਆਂ ਦੀ ਵਰਤੋਂ ਕੀਤੀ ਹੈ, ਜਿਸ ਦਾ ਲਾਭ ਲੈਂਦੇ ਹੋਏ ਘੱਟ ਤਨਖਾਹ ਦਿੱਤੀ ਜਾਂਦੀ ਹੈ ਅਤੇ ਕਾਮਿਆਂ ਨੂੰ ਸ਼ੋਸ਼ਣਕਾਰੀ ਕੰਮ ਦੀਆਂ ਸਥਿਤੀਆਂ ਵਿੱਚ ਰੱਖਿਆ ਜਾਂਦਾ ਹੈ।” ਡੈਮੋਕਰੇਟਿਕ ਪਾਰਟੀ ਦੇ ਸੈਨੇਟਰ ਡਰਬਿਨ ਨੇ ਕਿਹਾ, “ਸਾਡਾ ਕਾਨੂੰਨ ਇਹਨਾਂ ਬਿਖਰੇ ਹੋਏ ਪ੍ਰੋਗਰਾਮਾਂ ਨੂੰ ਦਰੁਸਤ ਕਰੇਗਾ, ਕਰਮਚਾਰੀਆਂ ਦੀ ਸੁਰੱਖਿਆ ਕਰੇਗਾ ਅਤੇ ਇਹਨਾਂ ਦੁਰਵਿਵਹਾਰਾਂ ਨੂੰ ਖਤਮ ਕਰੇਗਾ।”

ਇਸ ਕਾਨੂੰਨ ਦੇ ਲੇਖਕਾਂ ਨੇ ਕਿਹਾ ਕਿ ਐਚ-1ਬੀ ਅਤੇ ਐਲ-1 ਵੀਜ਼ਾ ਸੁਧਾਰ ਕਾਨੂੰਨ ਇਨ੍ਹਾਂ ਪ੍ਰੋਗਰਾਮਾਂ ਵਿੱਚ ਖਾਮੀਆਂ ਨੂੰ ਬੰਦ ਕਰਕੇ ਇਨ੍ਹਾਂ ਦੁਰਵਿਵਹਾਰ ’ਤੇ ਰੋਕ ਲਗਾਵੇਗਾ।