H1B Visa: ਅਮਰੀਕਾ ਦਾ ਵੀਜ਼ਾ ਲੈਣ ਦੇ ਚਾਹਵਾਨ ਕਾਰੋਬਾਰੀਆਂ ਲਈ ਆਈ ਵੱਡੀ ਖੁਸ਼ਖ਼ਬਰੀ, ਜਾਣੋ ਕੀ ਹੈ ਮਾਮਲਾ?

ਹੁਣ ਕਾਰੋਬਾਰੀਆਂ ਨੂੰ ਪਹਿਲਾਂ ਨਾਲੋਂ ਘੱਟ ਸਮੇਂ ਵਿੱਚ ਅਮਰੀਕੀ ਵੀਜ਼ਾ ਮਿਲੇਗਾ। ਇਹ ਪ੍ਰਣਾਲੀ ਅਪ੍ਰੈਲ ਤੋਂ ਲਾਗੂ ਹੋ ਸਕਦੀ ਹੈ। H1B Visa 'ਤੇ ਅਮਰੀਕਾ 'ਚ ਕੰਮ ਕਰਨ ਵਾਲੇ ਪੇਸ਼ੇਵਰਾਂ ਦੇ ਪਰਿਵਾਰ ਵੀ ਅਮਰੀਕਾ 'ਚ ਹੀ ਵੀਜ਼ਾ ਰਿਨਿਊ ਦੀ ਸਹੂਲਤ ਲੈ ਸਕਦੇ ਹਨ।

Share:

Big Update on American Visa: ਅਮਰੀਕਾ ਦਾ ਵੀਜ਼ਾ ਲੈਣ ਦੇ ਚਾਹਵਾਨ ਕਾਰੋਬਾਰੀਆਂ ਲਈ ਵੱਡੀ ਖੁਸ਼ਖ਼ਬਰੀ ਆ ਰਹੀ ਹੈ। ਹੁਣ ਕਾਰੋਬਾਰੀਆਂ ਨੂੰ ਪਹਿਲਾਂ ਨਾਲੋਂ ਘੱਟ ਸਮੇਂ ਵਿੱਚ ਅਮਰੀਕੀ ਵੀਜ਼ਾ ਮਿਲੇਗਾ। ਇਹ ਪ੍ਰਣਾਲੀ ਅਪ੍ਰੈਲ ਤੋਂ ਲਾਗੂ ਹੋ ਸਕਦੀ ਹੈ। H1B Visa 'ਤੇ ਅਮਰੀਕਾ 'ਚ ਕੰਮ ਕਰਨ ਵਾਲੇ ਪੇਸ਼ੇਵਰਾਂ ਦੇ ਪਰਿਵਾਰ ਵੀ ਅਮਰੀਕਾ 'ਚ ਹੀ ਵੀਜ਼ਾ ਰਿਨਿਊ ਦੀ ਸਹੂਲਤ ਲੈ ਸਕਦੇ ਹਨ। ਪਿਛਲੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿੱਚ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਅਤੇ ਅਮਰੀਕੀ ਰਾਜਦੂਤ ਕੈਥਰੀਨਾ ਤਾਈ ਦੀ ਅਗਵਾਈ ਵਿੱਚ ਅਮਰੀਕਾ-ਭਾਰਤ ਵਪਾਰ ਨੀਤੀ ਫੋਰਮ ਦੀ ਇੱਕ ਮੀਟਿੰਗ ਆਯੋਜਿਤ ਕੀਤੀ ਗਈ ਸੀ, ਜਿੱਥੇ ਇਹਨਾਂ ਮੁੱਦਿਆਂ 'ਤੇ ਚਰਚਾ ਕੀਤੀ ਗਈ ਸੀ। ਇਸ ਤੋਂ ਬਾਅਦ ਗੋਇਲ ਨੇ ਕਿਹਾ ਕਿ E-1 ਅਤੇ E-2 ਵੀਜ਼ਾ ਲੈਣ 'ਚ ਕਾਫੀ ਸਮਾਂ ਲੱਗਦਾ ਹੈ। ਇਸ ਸਮੇਂ ਨੂੰ ਘੱਟ ਕਰਨ ਦੀ ਮੰਗ ਅਮਰੀਕਾ ਸਾਹਮਣੇ ਰੱਖੀ ਗਈ ਸੀ।

H1B Visa ਰਿਨਿਊ ਕਰਵਾਉਣ ਲਈ ਨਹੀਂ ਆਉਣਾ ਪਵੇਗਾ ਭਾਰਤ

ਅਪ੍ਰੈਲ ਤੋਂ ਵੀਜ਼ੇ ਪਹਿਲਾਂ ਨਾਲੋਂ ਘੱਟ ਸਮੇਂ ਵਿੱਚ ਮਿਲਣੇ ਸ਼ੁਰੂ ਹੋ ਜਾਣਗੇ। ਵਿਦਿਆਰਥੀ ਵੀਜ਼ਾ ਨੂੰ ਲੈ ਕੇ ਪਹਿਲਾਂ ਹੀ ਕੋਈ ਸਮੱਸਿਆ ਨਹੀਂ ਹੈ। ਪੀਯੂਸ਼ ਗੋਇਲ ਨੇ ਕਿਹਾ ਕਿ H1B Visa ਪੇਸ਼ੇਵਰਾਂ ਨੂੰ ਹੁਣ ਵੀਜ਼ਾ ਰਿਨਿਊ ਕਰਵਾਉਣ ਲਈ ਭਾਰਤ ਨਹੀਂ ਆਉਣਾ ਪਵੇਗਾ, ਪਰ ਉਨ੍ਹਾਂ ਦੇ ਪਰਿਵਾਰਾਂ ਕੋਲ ਇਹ ਸਹੂਲਤ ਨਹੀਂ ਹੈ। ਭਾਰਤ ਨੇ ਅਮਰੀਕਾ ਅੱਗੇ ਪਰਿਵਾਰ ਨੂੰ ਇਹ ਸਹੂਲਤ ਦੇਣ ਦੀ ਮੰਗ ਵੀ ਰੱਖੀ ਸੀ, ਜਿਸ 'ਤੇ ਅਮਰੀਕਾ ਨੇ ਹਾਂ-ਪੱਖੀ ਭਰੋਸਾ ਦਿੱਤਾ ਹੈ।ਇੰਪੋਰਟ-ਐਕਸਪੋਰਟ ਨਾਲ ਜੁੜੇ ਕਾਰੋਬਾਰੀਆਂ ਨੂੰ ਈ-1 ਵੀਜ਼ਾ ਚਾਹੀਦਾ ਹੈ। ਨਿਵੇਸ਼ ਦੇ ਆਧਾਰ 'ਤੇ ਅਮਰੀਕਾ ਵਿਚ ਕੰਮ ਕਰਨ ਵਾਲਿਆਂ ਨੂੰ ਈ-2 ਵੀਜ਼ਾ ਦੀ ਲੋੜ ਹੁੰਦੀ ਹੈ। ਇਹ ਵੀਜ਼ਾ ਲੈਣ ਲਈ ਕਈ ਮਹੀਨੇ ਲੱਗ ਜਾਂਦੇ ਹਨ। 

ਇਹ ਵੀ ਪੜ੍ਹੋ