Big Breaking: ਖਾਲਿਸਤਾਨੀ ਅੱਤਵਾਦੀ ਲਖਬੀਰ ਰੋਡੇ ਦੀ ਪਾਕਿਸਤਾਨ 'ਚ ਮੌਤ

ਜਸਬੀਰ ਸਿੰਘ ਰੋਡੇ ਨੇ ਦੱਸਿਆ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਭਰਾ ਦੇ ਬੇਟੇ ਨੇ ਦੱਸਿਆ ਕਿ ਲਖਬੀਰ ਦੀ ਪਾਕਿਸਤਾਨ 'ਚ ਮੌਤ ਹੋ ਗਈ ਹੈ।

Share:

ਇਸ ਵੇਲੇ ਦੀ ਸਭ ਤੋਂ ਵੱਡੀ ਪਾਕਿਸਤਾਨ ਤੋਂ ਆ ਰਹੀ ਹੈ। ਭਾਰਤ ਦੇ ਮੋਸਟ ਵਾਂਟੇਡ ਖਾਲਿਸਤਾਨੀ ਅੱਤਵਾਦੀ ਲਖਬੀਰ ਸਿੰਘ ਰੋਡੇ (72) ਦੀ ਪਾਕਿਸਤਾਨ 'ਚ ਮੌਤ ਹੋ ਗਈ ਹੈ। ਅੱਤਵਾਦੀ ਰੋਡੇ ਲੰਬੇ ਸਮੇਂ ਤੋਂ ਪਾਕਿਸਤਾਨ 'ਚ ਰਹਿ ਰਿਹਾ ਸੀ। 2 ਦਸੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਨੇ ਉਸਦੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

 

ਕੇਐਲਐਫ ਦਾ ਮੁਖੀ ਅਤੇ ਭਿੰਡਰਾਂਵਾਲੇ ਦਾ ਭਤੀਜਾ ਲਖਬੀਰ ਸਿੰਘ ਰੋਡੇ

ਅੱਤਵਾਦੀ ਲਖਬੀਰ ਸਿੰਘ ਰੋਡੇ ਭਾਰਤ ਵਿੱਚ ਪਾਬੰਦੀਸ਼ੁਦਾ ਸੰਗਠਨ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਮੁਖੀ ਸੀ। ਰੋਡੇ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਭਤੀਜਾ ਸੀ। ਭਾਰਤ ਸਰਕਾਰ ਨੇ ਉਸ ਨੂੰ ਯੂਏਪੀਏ ਤਹਿਤ ਅੱਤਵਾਦੀ ਘੋਸ਼ਿਤ ਕੀਤਾ ਸੀ। ਜਿਸ ਤੋਂ ਬਾਅਦ ਉਹ ਪਾਕਿਸਤਾਨ ਭੱਜ ਗਿਆ ਸੀ।

 

ਸਲੀਪਰ ਸੈੱਲ ਕਰ ਰਿਹਾ ਸੀ ਤਿਆਰ

ਜਾਣਕਾਰੀ ਦੇ ਅਨੁਸਾਰ ਮੋਸਟ ਵਾਂਟੇਡ ਖਾਲਿਸਤਾਨੀ ਅੱਤਵਾਦੀ ਲਖਬੀਰ ਸਿੰਘ ਰੋਡੇ ਪੰਜਾਬ ਵਿੱਚ ਸਲੀਪਰ ਸੈਲ ਤਿਆਰ ਕਰ ਰਿਹਾ ਸੀ। ਉਸ ਨੇ ਪੰਜਾਬ ਦੇ ਅੰਮ੍ਰਿਤਸਰ ਬਾਰਡਰ ਤੋਂ ਗ੍ਰਨੇਡ ਅਤੇ ਟਿਫਿਨ ਬੰਬ ਵੀ ਭੇਜੇ ਹਨ। ਰੋਡੇ ਨੂੰ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਵੱਲੋਂ ਮਦਦ ਕੀਤੀ ਜਾ ਰਹੀ ਸੀ। ਅੱਤਵਾਦੀ ਰਿੰਦਾ ਸੰਧੂ ਵੀ ਰੋਡੇ ਦੇ ਸੰਪਰਕ ਵਿੱਚ ਸੀ। ਪੰਜਾਬ ਦੀਆਂ ਏਜੰਸੀਆਂ ਨੇ ਖੁਲਾਸਾ ਕੀਤਾ ਸੀ ਕਿ ਰੋਡੇ ਨੇ ਪੰਜਾਬ ਵਿੱਚੋਂ 70 ਦੇ ਕਰੀਬ ਸਲੀਪਰ ਸੈੱਲ ਤਿਆਰ ਕੀਤੇ ਹਨ। ਇੱਕ ਸਲੀਪਰ ਸੈੱਲ ਵਿੱਚ 2-3 ਲੋਕ ਸਨ। ਏਜੰਸੀਆਂ ਨੇ ਖੁਲਾਸਾ ਕੀਤਾ ਸੀ ਕਿ ਕੁਝ ਸਲੀਪਰ ਸੈੱਲ ਸਨ ਜੋ ਅਜੇ ਤੱਕ ਸਰਗਰਮ ਨਹੀਂ ਹੋਏ ਸਨ।

 

ਭਾਰਤ ਦਾ ਮਾਹੌਲ ਖਰਾਬ ਕਰਨ ਦੀ ਸ਼ਾਜਿਸ

ਭਾਰਤੀ ਏਜੰਸੀਆਂ ਨੇ ਪਹਿਲਾਂ ਹੀ ਖੁਲਾਸਾ ਕੀਤਾ ਸੀ ਕਿ ਅੱਤਵਾਦੀ ਲਖਬੀਰ ਸਿੰਘ ਰੋਡੇ ਭਾਰਤ ਦੇ ਭੀੜ-ਭੜੱਕੇ ਵਾਲੇ ਇਲਾਕੇ 'ਚ ਧਮਾਕਾ ਕਰਨ ਦੀ ਯੋਜਨਾ ਬਣਾ ਰਿਹਾ ਸੀ। ਪੰਜਾਬ ਵਿਚ ਕੁਝ ਸਲੀਪਰ ਸੈੱਲ ਸਨ, ਜਿਨ੍ਹਾਂ ਨੂੰ ਕੰਧਾਂ 'ਤੇ ਖਾਲਿਸਤਾਨੀ ਨਾਅਰੇ ਲਿਖਣ ਅਤੇ ਇਸ ਨਾਲ ਸਬੰਧਤ ਪੋਸਟਰ ਚਿਪਕਾਉਣ ਦਾ ਕੰਮ ਸੌਂਪਿਆ ਗਿਆ ਸੀ। ਸਲੋਗਨ ਲਿਖਣ ਵਾਲੇ ਅਤੇ ਕੰਧਾਂ 'ਤੇ ਪੋਸਟਰ ਚਿਪਕਾਉਣ ਵਾਲੇ ਸਲੀਪਰ ਸੈੱਲ ਦੇ ਮੈਂਬਰਾਂ ਨੂੰ 5 ਤੋਂ 20 ਹਜਾਰ ਰੁਪਏ ਦਿੱਤੇ ਗਏ।

 

ਰੋਡੇ ਦੀ 43 ਕਨਾਲ ਜ਼ਮੀਨ ਐਨਆਈਏ ਨੇ ਕੀਤੀ ਜ਼ਬਤ

ਦੱਸ ਦੇਈਏ ਕਿ ਕੱਲ੍ਹ ਪੰਜਾਬ ਦੇ ਮੋਗਾ ਵਿੱਚ ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੀ ਟੀਮ ਨੇ ਅੱਤਵਾਦੀ ਲਖਬੀਰ ਰੋਡੇ ਦੀ ਕਰੀਬ 43 ਕਨਾਲ ਜ਼ਮੀਨ ਸੀਲ ਕਰ ਦਿੱਤੀ ਸੀ। NIA ਪੁਲਿਸ ਟੀਮ ਨਾਲ ਪਹੁੰਚੀ ਸੀ। ਟੀਮ ਦੇ ਪੁੱਜਣ ਦੀ ਸੂਚਨਾ ਮਿਲਦਿਆਂ ਹੀ ਵੱਡੀ ਗਿਣਤੀ ਵਿੱਚ ਨਿਹੰਗ ਸਿੱਖ ਮੌਕੇ ਤੇ ਪਹੁੰਚ ਗਏ ਸਨ।

ਇਹ ਵੀ ਪੜ੍ਹੋ