Afghanistan News:ਅਫਗਾਨਿਸਤਾਨ 'ਚ ਸੰਗੀਤ ਸੁਣਨ 'ਤੇ ਪਾਬੰਦੀ, ਤਾਲਿਬਾਨ ਦੇ ਰਿਹਾ ਸਜ਼ਾ   

Afghanistan News: ਤਾਲਿਬਾਨ ਦੇ ਸ਼ਾਸਨ ਤੋਂ ਬਾਅਦ ਅਫਗਾਨ ਲੋਕਾਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਤਾਜ਼ਾ ਮਾਮਲਾ ਤਖਾਰ ਸੂਬੇ ਦਾ ਹੈ ਜਿੱਥੇ ਕਈ ਲੋਕਾਂ ਨੂੰ ਸੰਗੀਤ ਸੁਣਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਸੱਤਾ ਸੰਭਾਲਣ ਤੋਂ ਬਾਅਦ ਤੋਂ ਹੀ ਤਾਲਿਬਾਨ ਨੇ ਉਥੋਂ ਦੇ ਲੋਕਾਂ 'ਤੇ ਹਰ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ।

Share:

Afghanistan News: ਅਫਗਾਨਿਸਤਾਨ 'ਚ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਤਾਲਿਬਾਨ ਸਰਕਾਰ ਨੇ ਆਮ ਲੋਕਾਂ 'ਤੇ ਸਖਤ ਪਾਬੰਦੀਆਂ ਲਗਾ ਦਿੱਤੀਆਂ ਹਨ। ਤਾਜ਼ਾ ਘਟਨਾ ਸਾਹਮਣੇ ਆਈ ਹੈ ਜਿੱਥੇ ਸੰਗੀਤ ਸੁਣਨ ਵਾਲੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਤਖਰ ਸੂਬੇ ਦੇ ਸੂਤਰਾਂ ਨੇ ਦੱਸਿਆ ਕਿ ਅਫਗਾਨਿਸਤਾਨ ਦੇ ਯੇਂਗੀ ਕਲਾ ਜ਼ਿਲੇ 'ਚ ਗੀਤ ਸੁਣਨ ਅਤੇ ਸੰਗੀਤਕ ਸਾਜ਼ ਵਜਾਉਣ ਦੇ ਦੋਸ਼ 'ਚ ਘੱਟੋ-ਘੱਟ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੱਤਾ ਸੰਭਾਲਣ ਤੋਂ ਬਾਅਦ ਤੋਂ ਹੀ ਤਾਲਿਬਾਨ ਨੇ ਉਥੋਂ ਦੇ ਲੋਕਾਂ 'ਤੇ ਹਰ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ।

ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਲੋਕ ਆਪਣੇ ਘਰਾਂ ਦੇ ਅੰਦਰ ਵੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਤਾਲਿਬਾਨ ਲੜਾਕਿਆਂ ਨੇ ਯੇਂਗੀ ਕਲਾ ਜ਼ਿਲੇ ਦੇ ਇਕ ਪਿੰਡ 'ਤੇ ਛਾਪਾ ਮਾਰਿਆ ਅਤੇ 10 ਲੋਕਾਂ ਨੂੰ ਹਿਰਾਸਤ 'ਚ ਲਿਆ। ਹਿਰਾਸਤ 'ਚ ਲਏ ਗਏ ਲੋਕਾਂ ਕੋਲੋਂ ਸੰਗੀਤ ਸੁਣਨ ਦਾ ਯੰਤਰ ਮਿਲਿਆ ਹੈ।

ਤਾਲਿਬਾਨੀ ਅਧਿਕਾਰੀਆਂ ਨੇ ਕੀਤੀ ਪੁਸ਼ਟੀ

ਇਸ ਖਬਰ ਦੀ ਪੁਸ਼ਟੀ ਤਾਲਿਬਾਨ ਅਧਿਕਾਰੀਆਂ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੰਗੀਤ ਸੁਣਨ, ਗੀਤ ਵਜਾਉਣ ਅਤੇ ਸਾਜ਼ ਵਜਾਉਣ ਦੇ ਦੋਸ਼ਾਂ ਤਹਿਤ ਦਸ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਰਿਪੋਰਟ ਮੁਤਾਬਕ ਤਾਲਿਬਾਨ ਦੇ ਸ਼ਾਸਨ ਤੋਂ ਬਾਅਦ ਕਿਸੇ ਨੂੰ ਵੀ ਸੰਗੀਤ ਸੁਣਨ, ਸਾਜ਼ ਵਜਾਉਣ ਜਾਂ ਡਾਂਸ ਕਰਨ ਦਾ ਅਧਿਕਾਰ ਨਹੀਂ ਹੈ।

ਇਹ ਵੀ ਪੜ੍ਹੋ