ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀਆਂ ਮੁਸ਼ਕਲਾਂ ਹੋਰ ਵਧੀਆਂ, ਗ੍ਰਿਫ਼ਤਾਰੀ ਵਾਰੰਟ ਕੀਤਾ ਜਾਰੀ 

ਇਨ੍ਹਾਂ ਸਾਰਿਆਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ। ਇਹ ਦੋਸ਼ ਹੈ ਕਿ ਹਸੀਨਾ ਅਤੇ ਹੋਰ ਦੋਸ਼ੀ ਰਾਜਧਾਨੀ ਢਾਕਾ ਦੇ ਬਾਹਰੀ ਇਲਾਕਿਆਂ 'ਚ ਰਿਹਾਇਸ਼ੀ ਪਲਾਟਾਂ ਦੀ ਅਲਾਟਮੈਂਟ ਵਿੱਚ ਬੇਨਿਯਮੀਆਂ ਵਿੱਚ ਸ਼ਾਮਲ ਸਨ।

Courtesy: file photo

Share:

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਹੁਣ ਬੰਗਲਾਦੇਸ਼ ਦੀ ਇੱਕ ਅਦਾਲਤ ਨੇ ਸ਼ੇਖ ਹਸੀਨਾ, ਉਨ੍ਹਾਂ ਦੇ ਪੁੱਤਰ ਸਜੀਬ ਵਾਜੇਦ ਅਤੇ 16 ਹੋਰਾਂ ਵਿਰੁੱਧ ਨਵਾਂ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਇਨ੍ਹਾਂ ਸਾਰਿਆਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ। ਇਹ ਦੋਸ਼ ਹੈ ਕਿ ਹਸੀਨਾ ਅਤੇ ਹੋਰ ਦੋਸ਼ੀ ਰਾਜਧਾਨੀ ਢਾਕਾ ਦੇ ਬਾਹਰੀ ਇਲਾਕਿਆਂ 'ਚ ਰਿਹਾਇਸ਼ੀ ਪਲਾਟਾਂ ਦੀ ਅਲਾਟਮੈਂਟ ਵਿੱਚ ਬੇਨਿਯਮੀਆਂ ਵਿੱਚ ਸ਼ਾਮਲ ਸਨ। ਦੱਸ ਦਈਏ ਕਿ ਬੰਗਲਾਦੇਸ਼ 'ਚ ਹਿੰਸਕ ਪ੍ਰਦਰਸ਼ਨਾਂ ਦਰਮਿਆਨ ਸ਼ੇਖ ਹਸੀਨਾ ਦੇਸ਼ ਛੱਡ ਗਏ ਸੀ।  ਬੰਗਲਾਦੇਸ਼ ਵਿੱਚ ਰਾਖਵੇਂਕਰਨ ਦੇ ਵਿਰੋਧ ਵਿੱਚ ਹਿੰਸਕ ਪ੍ਰਦਰਸ਼ਨ ਅਤੇ ਝੜਪਾਂ ਹੋਈਆਂ ਸਨ। ਮਾਮਲਾ ਉਦੋਂ ਵਿਗੜ ਗਿਆ ਸੀ ਜਦੋਂ ਸ਼ੇਖ ਹਸੀਨਾ ਦੀ ਅਗਵਾਈ ਵਾਲੀ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਨਾਲ ਸਖ਼ਤੀ ਨਾਲ ਪੇਸ਼ ਆਉਣਾ ਸ਼ੁਰੂ ਕਰ ਦਿੱਤਾ ਸੀ। ਪ੍ਰਦਰਸ਼ਨਕਾਰੀ ਸ਼ੇਖ ਹਸੀਨਾ ਦੇ ਅਸਤੀਫੇ ਦੀ ਮੰਗ 'ਤੇ ਅੜ ਗਏ ਸੀ ਅਤੇ ਸਿਵਲ ਨਾਫਰਮਾਨੀ ਅੰਦੋਲਨ ਸ਼ੁਰੂ ਕਰ ਦਿੱਤਾ ਸੀ।

29 ਅਪ੍ਰੈਲ ਨੂੰ ਰਿਪੋਰਟ ਪੇਸ਼ ਕਰਨ ਦੇ ਹੁਕਮ 


ਇੱਕ ਅਦਾਲਤੀ ਅਧਿਕਾਰੀ ਨੇ ਕਿਹਾ  "ਢਾਕਾ ਮੈਟਰੋਪੋਲੀਟਨ ਸੀਨੀਅਰ ਸਪੈਸ਼ਲ ਜੱਜ ਦੀ ਅਦਾਲਤ ਨੇ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ (ਏ.ਸੀ.ਸੀ.) ਦੁਆਰਾ ਦਾਇਰ ਚਾਰਜਸ਼ੀਟ ਦੇ ਆਧਾਰ 'ਤੇ ਪੂਰਬਾਚਲ ਨਿਊ ਟਾਊਨ ਵਿੱਚ ਜ਼ਮੀਨ ਅਲਾਟਮੈਂਟ ਵਿੱਚ ਬੇਨਿਯਮੀਆਂ ਦੇ ਦੋ ਮਾਮਲਿਆਂ ਵਿੱਚ ਵਾਰੰਟ ਜਾਰੀ ਕੀਤੇ ਹਨ।" ਸਰਕਾਰੀ ਵਕੀਲ ਦੇ ਅਨੁਸਾਰ, ਜ਼ਿਆਦਾਤਰ ਦੋਸ਼ੀ ਸਰਕਾਰੀ ਅਧਿਕਾਰੀ ਸਨ। ਅਦਾਲਤ ਨੇ ਪੁਲਿਸ ਨੂੰ ਹੁਕਮ ਦਿੱਤਾ ਕਿ ਜੇਕਰ ਸਾਬਕਾ ਪ੍ਰਧਾਨ ਮੰਤਰੀ ਅਤੇ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤਾਂ ਉਹ 29 ਅਪ੍ਰੈਲ ਨੂੰ ਰਿਪੋਰਟ ਪੇਸ਼ ਕਰੇ।

ਰਾਜਨੀਤਿਕ ਸ਼ਕਤੀ ਦੀ ਦੁਰਵਰਤੋਂ

ਅਧਿਕਾਰੀ ਨੇ ਦੱਸਿਆ ਕਿ ਜੱਜ ਜ਼ਾਕਿਰ ਹੁਸੈਨ ਨੇ ਢਾਕਾ ਅਤੇ ਦੇਸ਼ ਦੇ ਹੋਰ ਹਿੱਸਿਆਂ ਦੇ ਇੱਕ ਦਰਜਨ ਤੋਂ ਵੱਧ ਪੁਲਿਸ ਥਾਣਿਆਂ ਦੇ ਇੰਚਾਰਜਾਂ ਨੂੰ ਸਬੰਧਤ ਮਿਤੀ ਤੱਕ ਆਪਣੇ ਹੁਕਮਾਂ ਨੂੰ ਲਾਗੂ ਕਰਨ ਦੀ ਪ੍ਰਗਤੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। ਇਸੇ ਅਦਾਲਤ ਨੇ ਪਹਿਲਾਂ ਹਸੀਨਾ, ਉਸਦੀ ਧੀ ਸਾਇਮਾ ਵਾਜੇਦ ਪੁਤੁਲ, ਉਸਦੀ ਭੈਣ ਸ਼ੇਖ ਰੇਹਾਨਾ, ਬ੍ਰਿਟਿਸ਼ ਸੰਸਦ ਮੈਂਬਰ ਟਿਊਲਿਪ ਰਿਜ਼ਵਾਨਾ ਸਿੱਦੀਕੀ, ਰੇਹਾਨਾ ਦੇ ਪੁੱਤਰ ਰਦਵਾਨ ਮੁਜੀਬ ਸਿੱਦੀਕੀ ਅਤੇ 48 ਹੋਰਾਂ ਵਿਰੁੱਧ ਰਾਜਨੀਤਿਕ ਸ਼ਕਤੀ ਦੀ ਦੁਰਵਰਤੋਂ ਕਰਕੇ ਕਥਿਤ ਤੌਰ 'ਤੇ ਗੈਰ-ਕਾਨੂੰਨੀ ਜ਼ਮੀਨ ਅਲਾਟਮੈਂਟ ਦੇ ਸਬੰਧ ਵਿੱਚ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਸਨ।

ਜਾਣੋ ਕੌਣ ਹਨ ਸ਼ੇਖ ਹਸੀਨਾ 

28 ਸਤੰਬਰ 1947 ਨੂੰ ਜਨਮੀ ਸ਼ੇਖ ਹਸੀਨਾ ਬੰਗਲਾਦੇਸ਼ ਦੇ ਸੰਸਥਾਪਕ ਸ਼ੇਖ ਮੁਜੀਬੁਰ ਰਹਿਮਾਨ ਦੀ ਸਭ ਤੋਂ ਵੱਡੀ ਧੀ ਹੈ। ਉਹਨਾਂ ਦਾ ਮੁਢਲਾ ਜੀਵਨ ਪੂਰਬੀ ਬੰਗਾਲ ਦੇ ਤੁੰਗੀਪਾਰਾ ਵਿੱਚ ਬੀਤਿਆ। ਇੱਥੇ ਸਕੂਲੀ ਪੜ੍ਹਾਈ ਕੀਤੀ। ਇਸਤੋਂ ਬਾਅਦ ਉਹ ਕੁਝ ਸਮਾਂ ਸਗੁਨ ਬਗੀਚਾ ਵਿੱਚ ਵੀ ਰਹੇ। ਫਿਰ ਉਹਨਾਂ ਦਾ ਪੂਰਾ ਪਰਿਵਾਰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਸ਼ਿਫਟ ਹੋ ਗਿਆ ਸੀ। ਸ਼ੇਖ ਹਸੀਨਾ ਨੂੰ ਸ਼ੁਰੂ ਵਿੱਚ ਰਾਜਨੀਤੀ ਵਿੱਚ ਕੋਈ ਦਿਲਚਸਪੀ ਨਹੀਂ ਸੀ। 1966 ਵਿੱਚ, ਜਦੋਂ ਉਹ ਈਡਨ ਮਹਿਲਾ ਕਾਲਜ ਵਿੱਚ ਪੜ੍ਹ ਰਹੇ ਸੀ, ਉਹਨਾਂ ਦੀ ਰਾਜਨੀਤੀ ਵਿੱਚ ਦਿਲਚਸਪੀ ਪੈਦਾ ਹੋਈ। ਉਹ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਲੜ ਕੇ ਉਪ ਪ੍ਰਧਾਨ ਬਣੇ ਸੀ। ਇਸ ਤੋਂ ਬਾਅਦ ਉਹਨਾਂ ਨੇ ਆਪਣੇ ਪਿਤਾ ਮੁਜੀਬੁਰ ਰਹਿਮਾਨ ਦੀ ਪਾਰਟੀ ਅਵਾਮੀ ਲੀਗ ਦੇ ਵਿਦਿਆਰਥੀ ਵਿੰਗ ਦਾ ਕੰਮ ਸੰਭਾਲਣ ਦਾ ਫੈਸਲਾ ਕੀਤਾ ਸੀ। ਸ਼ੇਖ ਹਸੀਨਾ ਢਾਕਾ ਯੂਨੀਵਰਸਿਟੀ ਵਿੱਚ ਵਿਦਿਆਰਥੀ ਰਾਜਨੀਤੀ ਵਿੱਚ ਵੀ ਸਰਗਰਮ ਸਨ।

ਇਹ ਵੀ ਪੜ੍ਹੋ