ਘਟੀਆ ਹਰਕਤ - ਕੈਨੇਡਾ 'ਚ ਖਾਲਿਸਤਾਨੀਆਂ ਨੇ ਤਿਰੰਗੇ ਦਾ ਕੀਤਾ ਅਪਮਾਨ, ਪੈਰਾਂ ਹੇਠਾਂ ਮਿੱਧਿਆ

ਵਿਦੇਸ਼ੀ ਧਰਤੀ ਉਪਰ ਤੀਜੀ ਵਾਰ ਭਾਰਤੀ ਝੰਡੇ ਦਾ ਅਪਮਾਨ ਕੀਤਾ ਗਿਆ। ਇਹ ਤਿੰਨੋਂ ਘਟਨਾਵਾਂ ਇੱਕ ਮਹੀਨੇ ਦੇ ਦੌਰਾਨ ਵਾਪਰੀਆਂ ਹਨ। ਜਿਸਨੂੰ ਲੈ ਕੇ ਭਾਰਤੀਆਂ ਅੰਦਰ ਰੋਸ ਦੀ ਲਹਿਰ ਹੈ। ਦੂਜੇ ਪਾਸੇ ਐਨਆਈਏ ਵੀ ਚੌਕਸ ਹੋ ਗਈ ਹੈ। 

Share:

ਹਾਈਲਾਈਟਸ

  • ਭਾਰਤੀ ਡਿਪਲੋਮੈਟ ਸੰਜੇ ਕੁਮਾਰ ਵਰਮਾ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ।
  • ਭਾਰਤੀ ਜਾਂਚ ਏਜੰਸੀ ਐਨਆਈਏ ਇਸਨੂੰ ਲੈ ਕੇ ਚੌਕਸ ਹੈ

ਕੈਨੇਡਾ ਦੇ ਵੈਨਕੂਵਰ ਵਿੱਚ ਖਾਲਿਸਤਾਨੀਆਂ ਨੇ ਭਾਰਤੀ ਅੰਬੈਸੀ ਦੇ ਬਾਹਰ ਤਿਰੰਗੇ ਨੂੰ ਪੈਰਾਂ ਹੇਠਾਂ ਮਿੱਧ ਕੇ ਇਸਦਾ ਅਪਮਾਨ ਕੀਤਾ। ਕੱਟੜਪੰਥੀਆਂ ਨੇ ਭਾਰਤ ਵਿਰੋਧੀ ਨਾਅਰੇ ਲਗਾ ਕੇ ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਕਿਹਾ। ਤਿਰੰਗੇ ਦਾ ਅਪਮਾਨ ਹੁੰਦਾ ਦੇਖ ਕੇ ਕੈਨੇਡਾ ਦੀ ਪੁਲਿਸ ਵੀ ਇਸਨੂੰ ਰੋਕਣ ਲਈ ਅੱਗੇ ਨਹੀਂ ਆਈ। ਕੈਨੇਡਾ ਵਿੱਚ ਇੱਕ ਮਹੀਨੇ ਵਿੱਚ ਇਹ ਤੀਜਾ ਅਜਿਹਾ ਪ੍ਰਦਰਸ਼ਨ ਹੈ। ਜਿਸਨੂੰ ਲੈ ਕੇ ਭਾਰਤ ਅੰਦਰ ਰੋਸ ਪਾਇਆ ਜਾ ਰਿਹਾ ਹੈ। 

ਭਾਰਤ ਦੀ ਪ੍ਰਤੀਕਿਰਿਆ ਦੀ ਉਡੀਕ 

ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਭਾਰਤ ਦੀ ਪ੍ਰਤੀਕਿਰਿਆ ਅਜੇ ਸਾਹਮਣੇ ਨਹੀਂ ਆਈ ਹੈ ਪਰ ਭਾਰਤੀ ਜਾਂਚ ਏਜੰਸੀ ਐਨਆਈਏ ਇਸਨੂੰ ਲੈ ਕੇ ਚੌਕਸ ਹੈ। ਇੱਕ ਮਹੀਨਾ ਪਹਿਲਾਂ ਟੋਰਾਂਟੋ ਵਿੱਚ ਭਾਰਤੀ ਦੂਤਾਵਾਸ ਦੇ ਬਾਹਰ ਪ੍ਰਦਰਸ਼ਨ ਹੋਇਆ ਸੀ। ਇਸ ਦੌਰਾਨ ਵੀ ਖਾਲਿਸਤਾਨੀਆਂ ਨੇ ਤਿਰੰਗੇ ਦਾ ਅਪਮਾਨ ਕੀਤਾ ਸੀ। ਤਿਰੰਗੇ ਨੂੰ ਸੜਕ 'ਤੇ ਵਿਛਾ ਦਿੱਤਾ ਗਿਆ ਸੀ, ਇਸ 'ਤੇ ਜੁੱਤੀਆਂ ਰੱਖੀਆਂ ਗਈਆਂ ਅਤੇ ਅੰਤ 'ਚ ਅੱਗ ਲਗਾ ਦਿੱਤੀ ਗਈ ਸੀ।

ਨਿੱਝਰ ਕਤਲਕਾਂਡ ਮਗਰੋਂ ਵਧੀਆਂ ਸਰਗਰਮੀਆਂ 
ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ 140 ਦਿਨ ਹੋ ਗਏ ਹਨ ਅਤੇ ਖਾਲਿਸਤਾਨੀ ਸਮਰਥਕ ਲਗਾਤਾਰ ਭਾਰਤੀ ਡਿਪਲੋਮੈਟ ਸੰਜੇ ਕੁਮਾਰ ਵਰਮਾ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਖਾਲਿਸਤਾਨੀ ਸਮਰਥਕ ਮਾਈਕ ਅਤੇ ਖਾਲਿਸਤਾਨ ਦੇ ਝੰਡੇ ਲੈ ਕੇ ਭਾਰਤੀ ਦੂਤਾਵਾਸ ਦੇ ਬਾਹਰ ਮੌਜੂਦ ਰਹੇ ਤੇ ਰੋਸ ਮੁਜਾਹਰਾ ਕੀਤਾ। 

ਵਧ ਰਹੇ ਖਾਲਿਸਤਾਨ ਦੇ ਸਮਰਥਕ 
 ਸਿੱਖ ਫਾਰ ਜਸਟਿਸ (SJF) ਅਮਰੀਕਾ ਵਿੱਚ ਖਾਲਿਸਤਾਨ ਦੇ ਮੁੱਦੇ ਨੂੰ ਅੱਗੇ ਵਧਾਉਣ ਲਈ ਇਕੱਲੀ ਕੰਮ ਨਹੀਂ ਕਰ ਰਹੀ। ਅਮਰੀਕਾ ਵਿੱਚ ਬਹੁਤ ਸਾਰੀਆਂ ਨਵੀਆਂ ਸੰਸਥਾਵਾਂ ਤੇਜ਼ੀ ਨਾਲ ਸਰਗਰਮ ਹੋ ਗਈਆਂ ਹਨ। ਵਰਲਡ ਸਿੱਖ ਪਾਰਲੀਮੈਂਟ (WSP) ਇੱਕ ਖਾਲਿਸਤਾਨ ਪੱਖੀ ਸੰਗਠਨ ਹੈ, ਜਿਸਨੇ ਨਿਊਯਾਰਕ ਵਿੱਚ ਆਪਣੀ 5ਵੀਂ ਜਨਰਲ ਮੀਟਿੰਗ ਵਿੱਚ ਵੱਖਰੇ ਪੰਜਾਬ ਦੀ ਮੰਗ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਸਿੱਖ ਯੂਥ ਫਾਰ ਅਮਰੀਕਾ ਵੀ ਇੱਕ ਨਵੀਂ ਸੰਸਥਾ ਹੈ, ਜੋ ਖਾਲਿਸਤਾਨ ਦਾ ਸਮਰਥਨ ਕਰਦੀ ਹੈ। ਇਸਦੇ 200 ਤੋਂ ਵੱਧ ਮੈਂਬਰ ਹਨ। ਸਿੱਖ ਫਾਰ ਜਸਟਿਸ (SJF) ਦੀ ਭਾਰਤ ਵਿਰੋਧੀ ਮੁਹਿੰਮ ਅਮਰੀਕਾ ਵਿੱਚ ਆਪਣੇ ਸਿਖਰ 'ਤੇ ਹੈ। SJF ਨੇ ਪੰਜਾਬ ਨੂੰ ਭਾਰਤ ਤੋਂ ਵੱਖਰਾ ਦੇਸ਼ ਬਣਾਉਣ ਲਈ 28 ਜਨਵਰੀ ਨੂੰ ਸੈਨ ਫਰਾਂਸਿਸਕੋ, ਕੈਲੀਫੋਰਨੀਆ ਵਿੱਚ ਖਾਲਿਸਤਾਨੀ ਰਾਏਸ਼ੁਮਾਰੀ ਕਰਵਾਉਣ ਦਾ ਐਲਾਨ ਕੀਤਾ।

 

ਇਹ ਵੀ ਪੜ੍ਹੋ