Australia: ਫਿਲਿਪ ਆਈਲੈਂਡ ਤੇ ਛੁੱਟੀਆਂ ਮਨਾਉਣ ਗਏ ਚਾਰ ਭਾਰਤੀਆਂ ਦੀ ਪਾਣੀ ‘ਚ ਡੁੱਬਣ ਕਾਰਨ ਮੌਤ

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਫਿਲਿਪ ਟਾਪੂ 'ਤੇ ਕਰੀਬ 3.30 ਵਜੇ ਲੋਕਾਂ ਦੇ ਡੁੱਬਣ ਦੀ ਸੂਚਨਾ ਮਿਲੀ। ਸੂਚਨਾ ਮਿਲਣ 'ਤੇ ਬਚਾਅ ਟੀਮ ਮੌਕੇ 'ਤੇ ਪਹੁੰਚੀ ਤਾਂ ਤਿੰਨ ਔਰਤਾਂ ਅਤੇ ਇਕ ਨੌਜਵਾਨ ਨੂੰ ਪਾਣੀ 'ਚੋਂ ਬਾਹਰ ਕੱਢ ਲਿਆ ਗਿਆ।

Share:

ਹਾਈਲਾਈਟਸ

  • ਮਰਨ ਵਾਲਿਆਂ ਵਿੱਚ ਦੋ ਔਰਤਾਂ ਅਤੇ ਇੱਕ ਨੌਜਵਾਨ ਦੀ ਉਮਰ 20 ਸਾਲ ਦੇ ਕਰੀਬ ਅਤੇ ਇੱਕ ਔਰਤ 40 ਸਾਲ ਦੀ ਸੀ

ਆਸਟ੍ਰੇਲੀਆ ਵਿੱਚ ਚਾਰ ਭਾਰਤੀਆਂ ਦੀ ਡੁੱਬਣ ਨਾਲ ਮੌਤ ਹੋ ਗਈ ਹੈ। ਮਰਨ ਵਾਲੇ ਲੋਕ ਇਕ ਹੀ ਪਰਿਵਾਰ ਦੇ ਸਨ ਅਤੇ ਫਿਲਿਪ ਆਈਲੈਂਡ 'ਤੇ ਛੁੱਟੀਆਂ ਮਨਾਉਣ ਆਏ ਸਨ। ਇਸਦੀ ਜਾਣਕਾਰੀ ਆਸਟ੍ਰੇਲੀਆ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਦਿੱਤੀ। ਮਰਨ ਵਾਲਿਆਂ 'ਚ ਤਿੰਨ ਲੋਕਾਂ ਦੀ ਉਮਰ 20 ਸਾਲ ਦੇ ਕਰੀਬ ਸੀ ਜਦਕਿ ਇਕ ਔਰਤ ਦੀ ਉਮਰ 40 ਸਾਲ ਦੇ ਕਰੀਬ ਸੀ।

3 ਦੀ ਮੌਕੇ ਤੇ ਹੋਈ ਮੌਤ

ਭਾਰਤੀ ਹਾਈ ਕਮਿਸ਼ਨ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਪੋਸਟ 'ਚ ਲਿਖਿਆ, 'ਆਸਟ੍ਰੇਲੀਆ 'ਚ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ ਹੈ। ਵਿਕਟੋਰੀਆ ਦੇ ਫਿਲਿਪ ਆਈਲੈਂਡ 'ਤੇ ਚਾਰ ਭਾਰਤੀਆਂ ਦੀ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ। ਹਾਈ ਕਮਿਸ਼ਨ ਪੀੜਤ ਪਰਿਵਾਰ ਦੇ ਸੰਪਰਕ ਵਿੱਚ ਹੈ ਅਤੇ ਹਰ ਲੋੜੀਂਦੀ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ। ਘਟਨਾ 24 ਜਨਵਰੀ ਦੀ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਫਿਲਿਪ ਟਾਪੂ 'ਤੇ ਕਰੀਬ 3.30 ਵਜੇ ਲੋਕਾਂ ਦੇ ਡੁੱਬਣ ਦੀ ਸੂਚਨਾ ਮਿਲੀ। ਸੂਚਨਾ ਮਿਲਣ 'ਤੇ ਬਚਾਅ ਟੀਮ ਮੌਕੇ 'ਤੇ ਪਹੁੰਚੀ ਤਾਂ ਤਿੰਨ ਔਰਤਾਂ ਅਤੇ ਇਕ ਨੌਜਵਾਨ ਨੂੰ ਪਾਣੀ 'ਚੋਂ ਬਾਹਰ ਕੱਢ ਲਿਆ ਗਿਆ। ਇਸ ਤੋਂ ਬਾਅਦ ਸਾਰਿਆਂ ਨੂੰ ਸੀਪੀਆਰ ਦੇ ਕੇ ਹੋਸ਼ 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਪਰ ਤਿੰਨਾਂ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।

ਮਰਨ ਵਾਲੇ ਇੱਕੋ ਪਰਿਵਾਰ ਨਾਲ ਸਬੰਧਿਤ

ਮਰਨ ਵਾਲਿਆਂ ਵਿੱਚ ਦੋ ਔਰਤਾਂ ਅਤੇ ਇੱਕ ਨੌਜਵਾਨ ਦੀ ਉਮਰ 20 ਸਾਲ ਦੇ ਕਰੀਬ ਅਤੇ ਇੱਕ ਔਰਤ 40 ਸਾਲ ਦੀ ਸੀ। ਸਾਰੇ ਇੱਕੋ ਪਰਿਵਾਰ ਨਾਲ ਸਬੰਧਤ ਹਨ। ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਇਕ ਔਰਤ ਬੇਹੋਸ਼ ਹੋ ਗਈ। ਜਿਸ ਨੂੰ ਏਅਰਲਿਫਟ ਕਰਕੇ ਮੈਲਬੌਰਨ ਦੇ ਐਲਫ੍ਰੇਡ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਾਲਾਂਕਿ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ। ਸਥਾਨਕ ਮੀਡੀਆ ਮੁਤਾਬਕ ਮ੍ਰਿਤਕਾਂ 'ਚੋਂ ਤਿੰਨ ਆਸਟ੍ਰੇਲੀਆ ਦੇ ਰਹਿਣ ਵਾਲੇ ਸਨ, ਜਦਕਿ 40 ਸਾਲਾ ਔਰਤ ਛੁੱਟੀਆਂ ਮਨਾਉਣ ਆਸਟ੍ਰੇਲੀਆ ਆਈ ਸੀ।

ਇਹ ਵੀ ਪੜ੍ਹੋ