ਅਮਰੀਕਾ 'ਚ ਭਾਰਤੀ ਰਾਜਦੂਤ 'ਤੇ ਹਮਲਾ: ਖਾਲਿਸਤਾਨੀ ਸਮਰਥਕਾਂ ਨੇ ਅੱਤਵਾਦੀ ਨਿੱਝਰ ਦਾ ਕਾਤਲ ਕਹਿ ਕੇ ਘੇਰਿਆ

ਖਾਲਿਸਤਾਨ ਸਮਰਥਕਾਂ ਨੇ ਉਨ੍ਹਾਂ ਨੂੰ ਧੱਕਾ-ਮੁੱਕੀ ਕਰਕੇ ਜ਼ਖਮੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਸ ਦੌਰਾਨ ਉੱਥੇ ਮੌਜੂਦ ਸਿੱਖ ਭਾਈਚਾਰੇ ਨੇ ਵਿਚਕਾਰ ਆ ਕੇ ਉਨ੍ਹਾਂ ਦਾ ਬਚਾਅ ਕੀਤਾ।

Share:

ਹਾਈਲਾਈਟਸ

  • ਸੰਧੂ ਗੁਰੂਘਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੱਥਾ ਟੇਕਣ ਲਈ ਗਏ ਸਨ

ਅਮਰੀਕਾ 'ਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ 'ਤੇ ਖਾਲਿਸਤਾਨੀ ਸਮਰਥਕਾਂ ਨੇ ਹਮਲਾ ਕੀਤਾ ਹੈ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੱਥਾ ਟੇਕਣ ਲਈ ਗੁਰਦੁਆਰਾ ਸਾਹਿਬ ਗਏ ਹੋਏ ਸਨ। ਖਾਲਿਸਤਾਨੀ ਸਮਰਥਕਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਧੱਕਾ-ਮੁੱਕੀ ਕਰਕੇ ਜ਼ਖਮੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਸ ਦੌਰਾਨ ਉੱਥੇ ਮੌਜੂਦ ਸਿੱਖ ਭਾਈਚਾਰੇ ਨੇ ਵਿਚਕਾਰ ਆ ਕੇ ਉਨ੍ਹਾਂ ਦਾ ਬਚਾਅ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਡਿਪਲੋਮੈਟ ਤਰਨਜੀਤ ਸਿੰਘ ਸੰਧੂ ਭਾਰਤੀ ਦੂਤਘਰ ਦੇ ਹੋਰ ਮੁਲਾਜ਼ਮਾਂ ਨਾਲ ਅਮਰੀਕਾ ਸਥਿਤ ਗੁਰੂਘਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੱਥਾ ਟੇਕਣ ਲਈ ਗਏ ਹੋਏ ਸਨ। ਇਸ ਦੌਰਾਨ ਖਾਲਿਸਤਾਨੀ ਸਮਰਥਕ ਉਨ੍ਹਾਂ ਨੂੰ ਦੇਖ ਕੇ ਨੇੜੇ ਹੀ ਖੜ੍ਹੇ ਹੋ ਗਏ। ਉਹ ਸਾਰੇ ਉਨ੍ਹਾਂ ਨੂੰ ਬੁਰਾ ਭਲਾ ਕਹਿਣ ਲੱਗੇ। ਜਦੋਂ ਤਰਨਜੀਤ ਸਿੰਘ ਨੇ ਉਨ੍ਹਾਂ ਦੀਆਂ ਗੱਲਾਂ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਤਾਂ ਖਾਲਿਸਤਾਨੀ ਸਮਰਥਕ ਉਨ੍ਹਾਂ ਤੇ ਹਮਲਾ ਕਰਨ ਦੇ ਮਕਸਦ ਨਾਲ ਅੱਗੇ ਆ ਗਏ।

ਨਿੱਝਰ-ਪੰਨੂ ਦਾ ਲੈਂਦੇ ਰਹੇ ਨਾਂ 

ਖਾਲਿਸਤਾਨੀ ਸਮਰਥਕ ਅੱਤਵਾਦੀ ਹਰਦੀਪ ਸਿੰਘ ਨਿੱਝਰ ਅਤੇ ਗੁਰਪਤਵੰਤ ਸਿੰਘ ਪੰਨੂ ਦੇ ਨਾਂ ਬਾਰ ਬਾਰ ਲੈਂਦੇ ਰਹੇ। ਖਾਲਿਸਤਾਨੀ ਸਮਰਥਕਾਂ ਨੇ ਆਰੋਪ ਲਾਇਆ ਕਿ ਅੱਤਵਾਦੀ ਨਿੱਝਰ 'ਤੇ ਹਮਲਾ ਭਾਰਤੀ ਡਿਪਲੋਮੈਟਾਂ ਨੇ ਕਰਵਾਇਆ ਸੀ ਅਤੇ ਉਸ ਨੂੰ ਮਾਰ ਦਿੱਤਾ ਸੀ। ਇਸ ਦੇ ਨਾਲ ਹੀ ਸਿੱਖ ਫਾਰ ਜਸਟਿਸ ਦੇ ਅੱਤਵਾਦੀ ਪੰਨੂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਭੀੜ ਤੋਂ ਸੁਰੱਖਿਅਤ ਬਚਾਇਆ

ਭਾਰਤੀ ਡਿਪਲੋਮੈਟ ਨੂੰ ਘਿਰਿਆ ਦੇਖ ਕੇ ਗੁਰਦੁਆਰੇ ਵਿੱਚ ਮੌਜੂਦ ਸਿੱਖ ਭਾਈਚਾਰੇ ਦੇ ਲੋਕਾਂ ਨੇ ਦਖਲ ਦਿੱਤਾ। ਜਿਵੇਂ ਹੀ ਖਾਲਿਸਤਾਨੀਆਂ ਨੇ ਤਰਨਜੀਤ ਸਿੰਘ 'ਤੇ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਸਿੱਖ ਭਾਈਚਾਰੇ ਦੇ ਲੋਕਾਂ ਨੇ ਖਾਲਿਸਤਾਨੀ ਸਮਰਥਕਾਂ ਨੂੰ ਪਿੱਛੇ ਧੱਕ ਦਿੱਤਾ। ਸਿੱਖ ਕੌਮ ਦੇ ਲੋਕਾਂ ਨੇ ਹੀ ਡਿਪਲੋਮੈਟ ਤਰਨਜੀਤ ਸਿੰਘ ਨੂੰ ਖਾਲਿਸਤਾਨੀਆਂ ਦੀ ਭੀੜ ਤੋਂ ਸੁਰੱਖਿਅਤ ਬਚਾਇਆ।

ਇਹ ਵੀ ਪੜ੍ਹੋ