ਚੀਨ ਵਿੱਚ ਫੈਲੀ ਇਕ ਹੋਰ ਰਹੱਸਮਈ ਬੀਮਾਰੀ, ਫਿਰ ਮੱਚ ਸਕਦੀ ਹੈ ਤਬਾਹੀ

ਬਿਮਾਰੀ ਦੇ ਕਾਰਨ ਰਾਜਧਾਨੀ ਬੀਜਿੰਗ ਅਤੇ 500 ਮੀਲ ਦੇ ਘੇਰੇ ਵਿੱਚ ਸਾਰੇ ਹਸਪਤਾਲ ਮਰੀਜ਼ਾਂ ਨਾਲ ਭਰੇ ਹੋਏ ਹਨ। ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਕੂਲ ਬੰਦ ਕਰ ਦਿੱਤੇ ਗਏ ਹਨ। 

Share:

ਕੋਰੋਨਾ ਤੋਂ ਬਾਅਦ ਹੁਣ ਚੀਨ ਵਿੱਚ ਇਕ ਹੋਰ ਰਹੱਸਮਈ ਬੀਮਾਰੀ ਫੈਲ ਗਈ ਹੈ। ਇਸ ਵਾਰ ਇਹ ਬੀਮਾਰੀ ਕਿੰਨੀ ਤਬਾਹੀ ਮਚਾਉਗੀ, ਇਹ ਤੇ ਪਤਾ ਨਹੀਂ ਚਲ ਪਾ ਰਿਹਾ ਹੈ, ਪਰ ਇਹ ਬੀਮਾਰੀ ਬੱਚਿਆਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਇਸ ਕਾਰਣ ਲੋਕਾਂ ਦੀ ਚਿੰਤਾ ਹੋਰ ਵੱਧ ਗਈ ਹੈ। ਪਿਛਲੇ ਦਿਨੀਂ ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ 13 ਨਵੰਬਰ ਨੂੰ ਪ੍ਰੈਸ ਕਾਨਫਰੰਸ ਕਰਕੇ ਸਾਹ ਦੀ ਬੀਮਾਰੀ ਦੇ ਫੈਲਣ ਦੀ ਜਾਣਕਾਰੀ ਦਿੱਤੀ ਹੈ। ਚੀਨ ਦੇ ਸਥਾਨਕ ਮੀਡੀਆ ਦੇ ਅਨੁਸਾਰ, ਰਹੱਸਮਈ ਬਿਮਾਰੀ ਦੇ ਕਾਰਨ ਰਾਜਧਾਨੀ ਬੀਜਿੰਗ ਅਤੇ 500 ਮੀਲ ਦੇ ਘੇਰੇ ਵਿੱਚ ਸਾਰੇ ਹਸਪਤਾਲ ਮਰੀਜ਼ਾਂ ਨਾਲ ਭਰੇ ਹੋਏ ਹਨ। ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਕੂਲ ਬੰਦ ਕਰ ਦਿੱਤੇ ਗਏ ਹਨ। 

ਫੇਫੜਿਆਂ ਵਿੱਚ ਜਲਨ, ਤੇਜ਼ ਬੁਖਾਰ, ਖਾਂਸੀ ਅਤੇ ਜ਼ੁਕਾਮ ਵਰਗੇ ਲੱਛਣ 

ਪੀੜਤ ਬੱਚਿਆਂ ਵਿੱਚ ਫੇਫੜਿਆਂ ਵਿੱਚ ਜਲਨ, ਤੇਜ਼ ਬੁਖਾਰ, ਖਾਂਸੀ ਅਤੇ ਜ਼ੁਕਾਮ ਵਰਗੇ ਲੱਛਣ ਦਿਖਾਈ ਦੇ ਰਹੇ ਹਨ। ਚੀਨ ਵਿੱਚ ਨਮੂਨੀਆ ਨੂੰ ਲੈ ਕੇ ਵਿਸ਼ਵਵਿਆਪੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। ਇਹ ਪਲੇਟਫਾਰਮ ਮਨੁੱਖਾਂ ਅਤੇ ਜਾਨਵਰਾਂ ਵਿੱਚ ਫੈਲਣ ਵਾਲੀਆਂ ਬਿਮਾਰੀਆਂ ਬਾਰੇ ਜਾਣਕਾਰੀ ਰੱਖਦਾ ਹੈ। ਦਸੰਬਰ 2019 ਵਿੱਚ ਕੋਰੋਨਾ ਨੂੰ ਲੈ ਕੇ ਇੱਕ ਅਲਰਟ ਵੀ ਜਾਰੀ ਕੀਤਾ ਗਿਆ ਸੀ। ਇਕ ਰਿਪੋਰਟ ਦੇ ਅਨੁਸਾਰ, ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਬਿਮਾਰੀ ਕਦੋਂ ਫੈਲਣੀ ਸ਼ੁਰੂ ਹੋਈ। ਇਹ ਵੀ ਨਹੀਂ ਦੱਸਿਆ ਕਿ ਕੀ ਇਹ ਬਿਮਾਰੀ ਸਿਰਫ਼ ਬੱਚਿਆਂ ਤੱਕ ਸੀਮਤ ਹੈ ਜਾਂ ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। 

ਲੋਕਾਂ ਨੂੰ ਮਾਸਕ ਪਾਉਣ ਲਈ ਕਿਹਾ ਜਾ ਰਿਹਾ
ਪਿਛਲੇ ਹਫਤੇ ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਨਮੂਨੀਆ ਫੈਲਣ ਦਾ ਕਾਰਨ ਕੋਰੋਨਾ ਪਾਬੰਦੀਆਂ ਹਟਾਉਣ ਦਾ ਹਵਾਲਾ ਦਿੱਤਾ ਸੀ। ਡਬਲਿਉ.ਐਚ.ਓ. ਨੇ ਬਿਮਾਰੀ ਦੀ ਜਾਂਚ ਲਈ ਚੀਨ ਵਿੱਚ ਵਰਤਮਾਨ ਵਿੱਚ ਫੈਲ ਰਹੇ ਸਾਰੇ ਕਿਸਮ ਦੇ ਵਾਇਰਸਾਂ ਦੀ ਸੂਚੀ ਮੰਗੀ ਹੈ। ਨਾਲ ਹੀ ਲੋਕਾਂ ਨੂੰ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। WHO ਨੇ ਅਜੇ ਤੱਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਕਿ ਕੀ ਇਹ ਰਹੱਸਮਈ ਬਿਮਾਰੀ ਇੱਕ ਮਹਾਂਮਾਰੀ ਹੈ। ਇਸ ਦੇ ਨਾਲ ਹੀ ਪ੍ਰੋ-ਮੇਡ ਨੇ ਇਹ ਵੀ ਕਿਹਾ ਹੈ ਕਿ ਇਸ ਨੂੰ ਮਹਾਂਮਾਰੀ ਕਹਿਣਾ ਗਲਤ ਅਤੇ ਜਲਦਬਾਜ਼ੀ ਹੋਵੇਗੀ। ਇਸ ਸਮੇਂ ਚੀਨ 'ਚ ਬੇਹੱਦ ਠੰਡ ਪੈ ਰਹੀ ਹੈ। ਤਾਪਮਾਨ ਜ਼ੀਰੋ ਡਿਗਰੀ ਦੇ ਨੇੜੇ ਪਹੁੰਚਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ

Tags :